ਕਸ਼ਮੀਰ ਦੇ ਬਦਲੇ ਮਾਧੁਰੀ ਚਾਹੁੰਦਾ ਸੀ ਪਾਕਿਸਤਾਨ, 20 ਲੱਖ ਦਾ ਲਹਿੰਗਾ ਪਾ ਕੇ ਕੀਤਾ ਸੀ ਡਾਂਸ

5/15/2018 5:04:18 PM

ਮੁੰਬਈ(ਬਿਊਰੋ)— 90 ਦੇ ਦਹਾਕੇ 'ਚ ਕਰੋੜਾਂ ਦਿਲਾਂ 'ਤੇ ਰਾਜ ਕਰਨ ਵਾਲੀ 'ਧਕ ਧਕ ਗਰਲ' ਮਾਧੁਰੀ ਦੀਕਸ਼ਿਤ ਅੱਜ ਆਪਣਾ 51ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਮਾਧੁਰੀ ਨੇ ਕਈ ਸੁਪਰਹਿੱਟ ਫਿਲਮਾਂ 'ਚ ਕੰਮ ਕੀਤਾ ਹੈ। ਇਕ ਸਮਾਂ ਸੀ ਜਦੋਂ ਉਸ ਨੂੰ ਇਕ ਫਿਲਮ 'ਚ ਕੰਮ ਕਰਨ ਲਈ ਇਕ ਮਹਿਲਾ ਕਲਾਕਾਰ ਦੇ ਤੌਰ 'ਤੇ ਸਭ ਤੋਂ ਜ਼ਿਆਦਾ ਪੈਸੇ ਮਿਲਦੇ ਸਨ। ਮਾਧੁਰੀ ਦੇ ਜਨਮਦਿਨ 'ਤੇ ਜਾਣੋ ਉਸ ਦੇ ਕੁਝ ਦਿਲਚਸਪ ਕਿੱਸੇ।
PunjabKesari
ਮਾਧੁਰੀ ਕੋਲ ਮਾਈਕ੍ਰੋਬਾਇਓਲੋਜੀ ਦੀ ਡਿਗਰੀ ਹੈ। ਉਸ ਨੇ ਮੁੰਬਈ ਦੇ ਵਿਲੇ ਪਾਰਲ ਦੇ ਕਾਲਜ ਤੋਂ ਪੜਾਈ ਕੀਤੀ ਹੈ। ਮਾਧੁਰੀ ਨੇ ਕਦੇ ਸੋਚਿਆ ਨਹੀਂ ਸੀ ਕਿ ਉਹ ਫਿਲਮਾਂ 'ਚ ਅਦਾਕਾਰੀ ਕਰੇਗੀ। ਮਾਧੁਰੀ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 1984 'ਚ ਰਾਜਸ਼੍ਰੀ ਪ੍ਰੋਡਕਸ਼ਨ ਦੀ ਫਿਲਮ 'ਅਬੋਧ' ਨਾਲ ਕੀਤੀ ਸੀ। ਦੁਨੀਆ ਦੇ ਮਸ਼ਹੂਰ ਪੇਂਟਰ ਐੱਮ. ਐੱਸ. ਹੁਸੈਨ ਮਾਧੁਰੀ ਦੇ ਵੱਡੇ ਫੈਨ ਹਨ। ਉਸ ਨੇ ਮਾਧੁਰੀ ਦੀ ਫਿਲਮ 'ਹਮ ਆਪਕੇ ਹੈ ਕੌਣ' ਕਰੀਬ 67 ਵਾਰ ਦੇਖੀ ਸੀ।
PunjabKesari
ਜਦੋਂ ਮਾਧੁਰੀ ਨੇ 'ਆਜਾ ਨੱਚਲੇ' ਨਾਲ ਆਪਣਾ ਕਮਬੈਕ ਕੀਤਾ ਤਾਂ ਪੂਰਾ ਥਿਏਟਰ ਬੁੱਕ ਕਰਵਾ ਲਿਆ ਸੀ। ਸਾਲ 1988 'ਚ ਆਈ ਫਿਲਮ 'ਦਯਾਵਾਨ' 'ਚ ਆਪਣੇ ਤੋਂ 21 ਸਾਲ ਵੱਡੀ ਉਮਰ ਦੇ ਐਕਟਰ ਵਿਨੋਦ ਖੰਨਾ ਨਾਲ ਦਿੱਤੇ ਗਏ ਉਸ ਦੇ ਕਿੱਸ ਸੀਨ ਨੇ ਉਸ ਸਮੇਂ ਤਹਿਲਕਾ ਮਚਾ ਦਿੱਤਾ ਸੀ। ਦੱਸ ਦੇਈਏ ਕਿ ਇਸ ਸੀਨ ਦੀ ਖੂਬ ਆਲੋਚਨਾ ਹੋਈ ਸੀ। ਇਕ ਇੰਟਰਵਿਊ 'ਚ ਖੁਦ ਮਾਧੁਰੀ ਨੇ ਕਿਹਾ ਸੀ ਕਿ, ਮੈਨੂੰ ਇਹ ਸੀਨ ਨਹੀਂ ਕਰਨਾ ਚਾਹੀਦਾ ਸੀ। 
PunjabKesari
ਮਾਧੁਰੀ ਦਾ ਨਾਂ ਅਨਿਲ ਕਪੂਰ ਤੋਂ ਲੈ ਕੇ ਸੰਜੇ ਦੱਤ ਨਾਲ ਵੀ ਜੁੜਿਆ ਸੀ। ਅਨਿਲ ਨਾਲ 'ਰਾਮ ਲੱਖਨ' ਦੌਰਾਨ ਤੇ ਸੰਜੇ ਨਾਲ 'ਸਾਜਨ' ਫਿਲਮ ਸਮੇਂ ਮਾਧੁਰੀ ਦੀਆਂ ਨਜ਼ਦੀਕੀਆਂ ਵਧੀਆਂ ਸਨ। 90 ਦੇ ਦਹਾਕੇ 'ਚ ਐਕਟਰ ਸੰਜੇ ਦੱਤ ਤੇ ਮਾਧੁਰੀ ਦੇ ਪਿਆਰ ਦੇ ਕਿੱਸੇ ਕਾਫੀ ਚਰਚਾ 'ਚ ਸੀ ਪਰ ਫਿਰ ਸਾਲ 1993 'ਚ ਹੋਏ ਬੰਬ ਬਲਾਸਟ ਕੇਸ 'ਚ ਸੰਜੇ ਦਾ ਨਾਂ ਆਇਆ ਸੀ। ਇਸ ਤੋਂ ਬਾਅਦ ਮਾਧੁਰੀ ਨੇ ਸੰਜੇ ਤੋਂ ਦੂਰੀ ਬਣਾ ਲਈ।
PunjabKesari
ਮਾਧੁਰੀ ਦੀਕਸ਼ਿਤ ਦੇ ਦੀਵਾਨੇ ਸਿਰਫ ਭਾਰਤ 'ਚ ਹੀ ਨਹੀਂ ਸਗੋਂ ਪਾਕਿਸਤਾਨ 'ਚ ਵੀ ਹਨ। ਕਿਹਾ ਜਾਂਦਾ ਹੈ ਕਿ ਜਦੋਂ ਬਾਰਡਰ 'ਤੇ ਲੜਾਈ ਛਿੜੀ ਸੀ ਤਾਂ ਪਾਕਿਸਤਾਨੀਆਂ ਨੇ ਕਿਹਾ ਸੀ, ਕਿ ਅਸੀਂ ਕਸ਼ਮੀਰ ਛੱਡ ਦਿਆਂਗੇ ਜੇਕਰ ਤੁਸੀਂ ਸਾਨੂੰ ਮਾਧੁਰੀ ਦੀਕਸ਼ਿਤ ਦੇ ਦੋ।''
PunjabKesari
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਫਿਲਮ 'ਬੇਟਾ' ਦੀ ਪਹਿਲੀ ਪਸੰਦ ਸ਼੍ਰੀਦੇਵੀ ਸੀ ਪਰ ਕਿਸੇ ਕਾਰਨ 'ਸਰਸਵਤੀ' ਦਾ ਕਿਰਦਾਰ ਮਾਧੁਰੀ ਦੀਕਸ਼ਿਤ ਦੇ ਹੱਥ ਆਇਆ ਤੇ ਰਾਤੋਂ ਰਾਤ ਮਾਧੁਰੀ ਦੀਕਸ਼ਿਤ, ਮਾਧੁਰੀ ਤੋਂ 'ਧਕ ਧਕ ਗਰਲ' ਬਣ ਗਈ। ਬਾਲੀਵੁੱਡ 'ਚ ਉਸ ਸਮੇਂ ਸਿਰਫ ਮਾਧੁਰੀ ਦੀਕਸ਼ਿਤ ਹੀ ਅਜਿਹੀ ਅਦਾਕਾਰਾ ਸੀ, ਜਿਸ ਨੇ ਪੰਡਿਤ ਬਿਰਜੂ ਮਹਾਰਾਜ ਨੇ ਕੋਰੀਓਗ੍ਰਾਫ ਕੀਤਾ ਸੀ।
PunjabKesari
ਸੰਜੇ ਲੀਲਾ ਭੰਸਾਲੀ ਦੀ ਫਿਲਮ 'ਦੇਵਦਾਸ' ਦਾ ਗੀਤ 'ਕਾਹੇ ਛੇਡ ਮੋਹੇ...' ਨੂੰ ਬਿਰਜੂ ਮਹਾਰਾਜ ਨੇ ਕੋਰੀਓਗ੍ਰਾਫ ਕੀਤਾ ਸੀ। ਇਸ ਗੀਤ ਲਈ ਮਾਧੁਰੀ ਦੀਕਸ਼ਿਕ ਨੇ ਜੋ ਭਾਰਾ ਲਹਿੰਗਾ ਪਾਇਆ ਸੀ, ਉਸ ਦੀ ਕੀਮਤ 15 ਤੋਂ 20 ਲੱਖ 'ਚ ਸੀ। ਆਮਿਰ ਖਾਨ ਨਾਲ 'ਦਿਲ', ਸਲਮਾਨ ਖਾਨ ਨਾਲ 'ਹਮ ਆਪਕੇ ਹੈਂ ਕੌਣ', ਸ਼ਾਹਰੁਖ ਖਾਨ ਨਾਲ 'ਦਿਲ ਤੋ ਪਾਗਲ ਹੈ' ਵਰਗੀਆਂ ਕਾਮਯਾਬ ਫਿਲਮਾਂ ਦੇ ਚੁੱਕੀ ਹੈ। ਮਾਧੁਰੀ ਨੇ ਆਪਣੇ ਸਮੇਂ ਦੇ ਮਸ਼ਹੂਰ ਐਕਟਰਾਂ ਨਾਲ ਕੰਮ ਕੀਤਾ ਹੈ।
PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News