ਸਿਰਫ ਐਕਟਿੰਗ ਹੀ ਨਹੀਂ ਡਾਂਸਿੰਗ ਕੁਵੀਨ ਵੀ ਹੈ ਮਾਧੁਰੀ ਦੀਕਸ਼ਿਤ, ਸੁਣੋ ਸੁਪਰਹਿੱਟ ਗੀਤ

5/15/2020 4:18:48 PM

ਮੁੰਬਈ(ਬਿਊਰੋ)- ਕਰੋੜਾਂ ਦਿਲਾਂ 'ਤੇ ਰਾਜ ਕਰਨ ਵਾਲੀ ਮਾਧੁਰੀ ਦੀਕਸ਼ਿਤ ਦਾ ਅੱਜ ਜਨਮਦਿਨ ਹੈ। ਅੱਜ ਮਾਧੁਰੀ ਆਪਣਾ 53ਵਾਂ ਜਨਮਦਿਨ ਮਨਾ ਕਰ ਰਹੀ ਹੈ। ਮਾਧੁਰੀ ਫਿਲਮ ਇੰਡਸਟਰੀ ਦੀਆਂ ਸਭ ਤੋਂ ਖੂਬਸੂਰਤ ਅਭਿਨੇਤਰੀਆਂ 'ਚੋਂ ਇਕ ਹੈ। ਮਾਧੁਰੀ ਨੇ ਆਪਣੇ ਕਰੀਅਰ 'ਚ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਤਿੰਨ ਸਾਲ ਦੀ ਉਮਰ ਤੋਂ ਮਾਧੁਰੀ ਦੀਕਸ਼ਿਤ ਨੇ ਕਥੱਕ ਸਿਖਣਾ ਸ਼ੁਰੂ ਕੀਤਾ ਤੇ 8 ਸਾਲ ਦੀ ਉਮਰ 'ਚ ਪਹਿਲਾ ਪਰਫਾਰਮੈਂਸ ਦਿੱਤਾ। ਉਨ੍ਹਾਂ ਦਾ ਜਨਮ 15 ਮਈ, 1967 ਨੂੰ ਮੁੰਬਈ 'ਚ ਹੋਇਆ ਸੀ। ਮਾਧੁਰੀ ਦੀਕਸ਼ਿਤ ਦੀ ਜਿਨੀਆਂ ਫਿਲਮਾਂ ਸਦਾਬਹਾਰ ਹਨ, ਓਨੇ ਹੀ ਸਦਾਬਹਾਰ ਉਨ੍ਹਾਂ ਦੀਆਂ ਫਿਲਮਾਂ ਦੇ ਗੀਤ ਵੀ ਰਹੇ ਹਨ। ਜਨਮਦਿਨ ਦੇ ਖਾਸ ਮੌਕੇ ’ਤੇ ਅੱਜ ਅਸੀਂ ਤੁਹਾਨੂੰ ਸੁਣਾਉਂਦੇ ਹਾਂ ਮਾਧੁਰੀ ਦੀਕਸ਼ਿਤ ਦੀ ਫਿਲਮ ਦੇ ਸ਼ਾਨਦਾਰ ਗੀਤ।

ਗੀਤ - ‘ਏ ਦੋ ਤੀਨ’

ਮਾਧੁਰੀ ਦੀਕਸ਼ਿਤ ਦਾ ਇਹ ਬਾਲੀਵੁੱਡ ਦੇ ਸੁਪਰਹਿੱਟ ਗੀਤਾਂ ’ਚੋਂ ਇਕ ਰਿਹਾ ਹੈ। ਇਹ ਗੀਤ ਸਾਲ 1988 ਵਿਚ ਆਈ ਫਿਲਮ ‘ਤੇਜ਼ਾਬ’ ਦਾ ਹੈ। ‘ਏਕ ਦੋ ਤੀਨ’ ਨੂੰ ਟਾਈਗਰ ਸ਼ਰਾਫ ਅਤੇ ਦਿਸ਼ਾ ਪਾਟਨੀ ਦੀ ਫਿਲਮ ‘ਬਾਗੀ 2’ ਵਿਚ ਰੀਕ੍ਰਿਏਟ ਕੀਤਾ ਗਿਆ ਸੀ।


ਗੀਤ - ‘ਧੱਕ ਧੱਕ ਕਰਨੇ ਲਗਾ’

ਇਹ ਗੀਤ ਮਾਧੁਰੀ ਦੀਕਸ਼ਿਤ ਤੇ ਐਕਟਰ ਅਨਿਲ ਕਪੂਰ ’ਤੇ ਫਿਲਮਾਇਆ ਗਿਆ ਹੈ। ਇਹ ਮਾਧੁਰੀ ਦੀਕਸ਼ਿਤ ਦੇ ਸ਼ਾਨਦਾਰ ਗੀਤਾਂ ’ਚੋਂ ਇਕ ਹੈ। ਇਹ ਗੀਤ ਸਾਲ 1992 ਵਿਚ ਆਈ ਫਿਲਮ ‘ਬੇਟਾ’ ਦਾ ਹੈ।


ਗੀਤ- ‘ਚੋਲੀ ਕੇ ਪਿੱਛੇ ਕਿਆ ਹੈ’

ਇਹ ਗੀਤ ਸੰਜੈ ਦੱਤ ਦੀ ਸੁਪਰਹਿੱਟ ਫਿਲਮ ‘ਖਲਨਾਇਕ’ ਦਾ ਹੈ। ਇਹ ਬਾਲੀਵੁੱਡ ਦੇ ਚਰਚਿਤ ਗੀਤਾਂ ’ਚੋਂ ਇਕ ਹੈ। ਫਿਲਮ ‘ਖਲਨਾਇਕ’ ਸਾਲ 1993 ਵਿਚ ਆਈ ਸੀ।


ਗੀਤ - ‘ਤੂੰ ਸ਼ਾਇਰ ਹੈ ਮੈਂ ਤੇਰੀ ਸ਼ਾਇਰੀ’

ਮਾਧੁਰੀ ਦੀਕਸ਼ਿਤ ਦਾ ਇਹ ਗੀਤ ਵੀ ਸੁਪਰਹਿੱਟ ਰਿਹਾ ਹੈ। ਇਹ ਗੀਤ ਸਾਲ 1991 ਵਿਚ ਆਈ ਮਾਧੁਰੀ ਦੀਕਸ਼ਿਤ ਦੀ ਮਲਟੀਸਟਾਰਰ ਫਿਲਮ ‘ਸਾਜਨ’ ਦਾ ਹੈ। ਮਾਧੁਰੀ ਦੀਕਸ਼ਿਤ ਨਾਲ ਇਸ ਫਿਲਮ ਵਿਚ ਐਕਟਰ ਸੰਜੈ ਦੱਤ ਅਤੇ ਸਲਮਾਨ ਖਾਨ  ਮੁੱਖ ਭੂਮਿਕਾਵਾਂ ਵਿਚ ਸਨ।


ਗੀਤ - ‘ਦੀਦੀ ਤੇਰਾ ਦੇਵਰ ਦੀਵਾਨਾ’

ਮਾਧੁਰੀ ਦੀਕਸ਼ਿਤ ’ਤੇ ਫਿਲਮਾਇਆ ਗਿਆ ਇਹ ਗੀਤ ਫਿਲਮ ‘ਹਮ ਆਪਕੇ ਹੈ ਕੌਣ’ ਫਿਲਮ ਦਾ ਹੈ। ਇਹ ਫਿਲਮ ਸਾਲ 1994 ਵਿਚ ਰਿਲੀਜ਼ ਹੋਈ ਸੀ। ਇਸ ਫਿਲਮ ਦੀ ਕਹਾਣੀ ਅਤੇ ਗੀਤਾਂ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News