ਮਧੁਰਿਮਾ ਤੇ ਵਿਸ਼ਾਲ ਵਿਚਕਾਰ ਵਧਦੀ ਲੜਾਈ ਨੂੰ ਦੇਖ ਅਦਾਕਾਰਾ ਦੀ ਮਾਂ ਨੇ ਤੋੜ੍ਹੀ ਚੁੱਪੀ

12/13/2019 2:54:21 PM

ਮੁੰਬਈ(ਬਿਊਰੋ)- ’ਬਿੱਗ ਬੌਸ 13’ ਵਿਚ ਮਧੁਰਿਮਾ ਤੁਲੀ ਅਤੇ ਵਿਸ਼ਾਲ ਆਦਿੱਤਿਅ ਸਿੰਘ ਇਕ ਸਾਬਕਾ ਕਪਲ ਦੇ ਰੂਪ ਵਿਚ ਆਏ ਹੋਏ ਹਨ। ਦੋਵਾਂ ਵਿਚਕਾਰ ਖੱਟੀ-ਮਿੱਠੀ ਨੋਕਝੋਂਕ ਦਰਸ਼ਕਾਂ ਦਾ ਦਿਲ ਜਿੱਤ ਰਹੀ ਹੈ। ਦਰਸ਼ਕ ਇਹ ਅੰਦਾਜ਼ੇ ਲਗਾ ਰਹੇ ਹਨ ਕਿ ਦੋਵੇਂ ਇਕ ਵਾਰ ਫਿਰ ਇਕੱਠੇ ਹੋ ਜਾਣ ਅਤੇ ਸਾਰੇ ਗਿਲੇ ਸ਼ਿਕਵੇ ਭੁੱਲ ਜਾਣ ਪਰ ਹਰ ਐਪੀਸੋਡ ਵਿਚ ਦੋਵਾਂ ਦੀ ਲੜਾਈ ਤੋਂ ਇਲਾਵਾ ਕੁਝ ਹੋਰ ਦੇਖਣ ਨੂੰ ਮਿਲ ਨਹੀਂ ਰਿਹਾ ਹੈ। ਹਾਲ ਹੀ ਵਿਚ ਮਧੁਰਿਮਾ ਅਤੇ ਵਿਸ਼ਾਲ ਵਿਚਕਾਰ ਹੋਈ ਲੜਾਈ ਨੂੰ ਲੈ ਕੇ ਅਦਾਕਾਰਾ ਦੀ ਮਾਂ ਦਾ ਬਿਆਨ ਸਾਹਮਣੇ ਆਇਆ ਹੈ। ਰਿਪੋਰਟ ਮੁਤਾਬਕ ਸ੍ਰੀਮਤੀ ਤੁਲੀ ਦਾ ਕਹਿਣਾ ਹੈ ਕਿ ਜੇਕਰ ਮਧੁਰਿਮਾ ਖੁਸ਼ ਹੈ ਤਾਂ ਮੈਂ ਵੀ ਖੁਸ਼ ਹਾਂ। ਉਹ ਵਿਸ਼ਾਲ ਨੂੰ ਵਾਪਸ ਆਪਣੀ ਜ਼ਿੰਦਗੀ ਵਿਚ ਲਿਆਉਣਾ ਚਾਹੁੰਦੀ ਹੈ ਤਾਂ ਮੈਨੂੰ ਕੋਈ ਪ੍ਰੇਸ਼ਾਨੀ ਨਹੀਂ ਹੈ।
ਦੋਵਾਂ ਹਰ ਪਲ ਬਦਲੇ ਰਿਸ਼ਤੇ ਨਾਲ ਖੁੱਦ ਦੇ ਨਾਦਾਨ ਹੋਣ ਦਾ ਸਬੂਤ ਦੇ ਰਹੇ ਹਨ। ਦੋਵੇਂ ਸਮਝਦਾਰ ਹਨ ਤੇ ਮੈਂ ਮੰਨਦੀ ਹਾਂ ਕਿ ਹਰ ਰਿਸ਼ਤੇ ਵਿਚ ਤੁਹਾਨੂੰ ਕੁੱਝ ਨਹੀਂ ਕੁੱਝ ਤਿਆਗ ਕਰਨਾ ਹੀ ਪੈਂਦਾ ਹੈ। ਦੋਵਾਂ ਨੂੰ ਆਪਣਾ ਈਗੋ ਖਤਮ ਕਰਨਾ ਹੋਵੇਗਾ। ਸ਼ਾਇਦ ਇਸ ਕਾਰਨ ਦੋਵਾਂ ਵਿਚਕਾਰ ਲੜਾਈ ਵਧਦੀ ਨਜ਼ਰ ਵੀ ਆ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਮਧੁਰਿਮਾ ਤੁਲੀ ਅਤੇ ਵਿਸ਼ਾਲ ਆਦਿੱਤਿਅ ਸਿੰਘ ਦਾ ਰਿਸ਼ਤਾ ਬਿੱਗ ਬੌਸ ਦੇ ਘਰ ਦੇ ਅੰਦਰ ਕਿਹੜਾ ਨਵਾਂ ਮੋੜ ਲਿਆਉਂਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News