'ਮਹਾਭਾਰਤ' 'ਚ ਇੰਦਰ ਦੇਵ ਦਾ ਕਿਰਦਾਰ ਨਿਭਾਉਣ ਵਾਲੇ ਸਤੀਸ਼ ਕੌਲ ਪਾਈ-ਪਾਈ ਲਈ ਮੋਹਤਾਜ

5/21/2020 1:07:58 PM

ਮੁੰਬਈ (ਬਿਊਰੋ) – ਕੋਰੋਨਾ ਵਾਇਰਸ ਇਨਫੈਕਸ਼ਨ ਕਾਰਨ ਟੀ. ਵੀ. 'ਤੇ ਪ੍ਰਸਾਰਿਤ 90 ਦੇ ਦਹਾਕੇ ਦੇ ਸੀਰੀਅਲਾਂ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਹੈ। ਬੀ. ਆਰ. ਚੋਪੜਾ ਦੀ ਮਹਾਭਾਰਤ ਦੀ ਲੋਕਪ੍ਰਿਯਤਾ ਕਾਰਣ ਇਕ ਵਾਰ ਮੁੜ ਇਸ ਦੇ ਕਲਾਕਾਰ ਚਰਚਾ 'ਚ ਹਨ। ਇਨ੍ਹਾਂ 'ਚੋਂ ਇਕ ਮਹਾਭਾਰਤ 'ਚ ਇੰਦਰ ਦੇਵ ਦਾ ਰੋਲ ਪਲੇਅ ਕਰਨ ਵਾਲੇ 68 ਸਾਲਾ ਸਤੀਸ਼ ਕੌਲ, ਜੋ ਇਨੀਂ ਦਿਨੀਂ ਪਾਈ-ਪਾਈ ਲਈ ਮੋਹਤਾਜ ਹਨ। ਕਦੀ ਪੰਜਾਬੀ ਸਿਨੇਮਾ ਦੇ ਅਮਿਤਾਭ ਬੱਚਨ ਕਹੇ ਜਾਣ ਵਾਲੇ ਸਤੀਸ਼ ਅੱਜ ਬਿਰਧ ਆਸ਼ਰਮ 'ਚ ਰਹਿਣ ਨੂੰ ਮਜ਼ਬੂਰ ਹਨ।
Indra of Mahabharata forced to live in old age home | News Track ...
ਜਾਣਕਾਰੀ ਮੁਤਾਬਕ ਉਹ ਫਿਲਹਾਲ ਲੁਧਿਆਣਾ ਦੇ ਬਿਰਧ ਆਸ਼ਰਮ 'ਚ ਰਹਿ ਰਹੇ ਹਨ। ਉਨ੍ਹਾਂ ਕੋਲ ਖਾਣੇ ਅਤੇ ਆਪਣੀਆਂ ਦਵਾਈਆਂ ਖਰੀਦਾਣ ਦੇ ਪੈਸੇ ਵੀ ਨਹੀਂ ਹਨ। ਉਨ੍ਹਾਂ ਨੂੰ ਇਸ ਤੋਂ ਪਹਿਲਾਂ ਬੀਮਾਰ ਹੋਣ 'ਤੇ ਲੁਧਿਆਣਾ ਦੇ ਇਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਉਥੇ ਉਹ ਆਪਣਾ ਬਿਲ ਵੀ ਨਹੀਂ ਭਰ ਸਕੇ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੇ ਲੁਧਿਆਣਾ 'ਚ ਆਪਣਾ ਇਕ ਐਕਟਿੰਗ ਸਕੂਲ ਖੋਲ੍ਹਿਆ ਸੀ, ਜੋ ਨਹੀਂ ਚੱਲ ਸਕਿਆ ਅਤੇ ਉਨ੍ਹਾਂ ਨੂੰ ਬਹੁਤ ਨੁਕਸਾਨ ਹੋਇਆ। ਪੈਸਿਆਂ ਦੀ ਕਮੀ ਕਾਰਣ ਉਨ੍ਹਾਂ ਦੀ ਪਤਨੀ ਉਨ੍ਹਾਂ ਨੂੰ ਤਲਾਕ ਦੇ ਕੇ ਬੇਟੇ ਨਾਲ ਅਮਰੀਕਾ ਜਾ ਕੇ ਵੱਸ ਗਈ।
Veteran film actor Satish Kaul to be shifted to Mumbai - Movies News
ਦੱਸਣਯੋਗ ਹੈ ਕਿ ਸਤੀਸ਼ ਕੌਲ ਨੇ 300 ਤੋਂ ਵੱਧ ਪੰਜਾਬੀ ਫਿਲਮਾਂ 'ਚ ਕੰਮ ਕਰ ਚੁੱਕੇ ਹਨ ਅਤੇ ਕਈ ਸੁਪਰਹਿੱਟ ਫਿਲਮਾਂ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਹਨ। ਪਿਛਲੇ ਸਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਤੀਸ਼ ਕੌਲ ਦੀ ਸਾਰ ਲਈ ਸੀ, ਜਿਸ ਦੌਰਾਨ ਉਨ੍ਹਾਂ ਨੇ ਸਤੀਸ਼ ਕੌਲ ਨੂੰ 5 ਲੱਖ ਰੁਪਏ ਦੀ ਮਦਦ ਕੀਤੀ ਸੀ। ਇਸ ਤੋਂ ਇਲਾਵਾ ਜੈਕੀ ਸ਼ਰਾਫ ਤੇ ਪ੍ਰੀਤੀ ਸਪਰੂ ਨੇ ਉਨ੍ਹਾਂ ਦੀ ਕਾਫੀ ਮਦਦ ਕੀਤੀ, ਜਿਸ ਦਾ ਖੁਲਾਸਾ ਉਨ੍ਹਾਂ ਨੇ ਇਸ ਇੰਟਰਵਿਊ ਦੌਰਾਨ ਕੀਤਾ ਸੀ।
satish kaul mahabharat devraj indra: mahabharat indra aka satish ...ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News