ਕੋਰੋਨਾ : ਜਿਸ ਸਟੇਡੀਅਮ ''ਚ ਹੋਏ ਫਿਲਮ ਫੇਅਰ ਅਤੇ ਆਇਫ਼ਾ ਸ਼ੋਅ, ਉਸ ਨੂੰ ਬਣਾਇਆ ਗਿਆ ''ਕੁਵਾਰੰਟੀਨ ਸੈਂਟਰ''

4/10/2020 8:19:20 AM

ਮੁੰਬਈ (ਵੈੱਬ ਡੈਸਕ) - ਪੂਰਾ ਦੇਸ਼ 'ਕੋਰੋਨਾ ਵਾਇਰਸ' ਨਾਲ ਨਜਿੱਠਣ ਲਈ ਸਾਵਧਾਨੀ ਵਰਤ ਰਿਹਾ ਹੈ। ਸਰਕਾਰ ਅਤੇ ਮਸ਼ਹੂਰ ਹਸਤੀਆਂ ਵੀ 'ਕੋਰੋਨਾ ਵਾਇਰਸ' ਨਾਲ ਮੁਕਾਬਲਾ ਕਰਨ ਲਈ ਲਗਾਤਾਰ ਨਵੇਂ ਫੈਸਲੇ ਕਰ ਰਹੇ ਹਨ। ਹੁਣ ਇਕ ਵੱਡਾ ਫੈਸਲਾ ਦੇਖਣ ਨੂੰ ਮਿਲਿਆ ਹੈ। ਮੁੰਬਈ ਦੇ ਵਰਲੀ ਸਥਿਤ ਨੈਸ਼ਨਲ ਸਪੋਰਟਸ ਕਲੱਬ ਆਫ ਇੰਡੀਆ (NSCI) ਨੂੰ ਕੁਵਾਰੰਟੀਨ ਸੈਂਟਰ ਵਿਚ ਤਬਦੀਲ ਕਰ ਦਿੱਤਾ ਗਿਆ ਹੈ। NSCI ਸਟੇਡੀਅਮ ਵਿਚ ਫਿਲਮਫੇਅਰ ਅਤੇ ਆਇਫ਼ਾ ਵਰਗੇ ਹਿੱਟ ਐਵਾਰਡ ਸ਼ੋਅ ਹੋਏ ਹਨ। ਇਸ ਸਟੇਡੀਅਮ ਦੀ ਦੇਖ-ਰੇਖ ਦੀ ਜ਼ਿਮੇਦਾਰੀ Dome ਐਂਟਰਟੇਨਮੈਂਟ ਦੇ ਐੱਮ.ਡੀ. ਮਜ਼ਹਰ ਨਾਡਿਆਡਵਾਲਾ ਦੀ ਹੈ। ਹੁਣ ਉਨ੍ਹਾਂ ਨੇ ਬੀ.ਐੱਮ.ਸੀ. ਨਾਲ ਮਿਲ ਕੇ ਇਹ ਵੱਡਾ ਫੈਸਲਾ ਲਿਆ ਹੈ। ਉਨ੍ਹਾਂ ਨੇ ਹਾਲ ਹੀ ਵਿਚ 'ਕੋਰੋਨਾ ਪਾਜ਼ੀਟਿਵ' ਪਾਏ ਗਏ ਪ੍ਰੋਡਿਊਸਰ ਕਰੀਮ ਮੋਰਾਨੀ ਨਾਲ ਵੀ ਗਠਜੋੜ ਕੀਤਾ ਹੈ।

 
 
 
 
 
 
 
 
 
 
 
 
 
 

Considering the trying times during the COVID-19 pandemic, one of India's largest event venues, Dome, NSCI (Worli), in support from National Sports Club of India, has extended support to the citizens. We have joined hands with the Maharashtra Govt @my_bmc @uddhavthackeray @adityathackeray @narendramodi and we at DOME have converted the venue into a special quarantine zone, in a bid to fight the virus. While we have already set up #300 beds with standardized facilities as per the BMC guidelines, we are consistently working along with Health authorities to render our support and help manage the existing cases of the outbreak. #lockdown #stayhome #staysafe #quarantine #corona #coronaindia #domeindia

A post shared by DOME (@domeindia) on Apr 8, 2020 at 9:00am PDT

ਇਸ ਗੱਲ ਦੀ ਘੋਸ਼ਣਾ ਉਨ੍ਹਾਂ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ ਦਿੱਤੀ ਹੈ। ਅਰਗੇਨਾਈਜ਼ਰ ਨੇ ਦੱਸਿਆ ਕਿ ਹੁਣ ਇਸ ਸਟੇਡੀਅਮ ਨੂੰ ਪੂਰੀ ਤਰ੍ਹਾਂ ਸਪੈਸ਼ਲ ਕੁਵਾਰੰਟੀਨ ਜ਼ੋਨ ਵਿਚ ਬਦਲ ਦਿੱਤਾ ਗਿਆ ਹੈ। Dome ਐਂਟਰਟੇਨਮੈਂਟ ਨੇ ਇਕ ਟਵੀਟ ਕੀਤਾ ਹੈ, ''ਕੋਵਿਡ 19 ਮਹਾਮਾਰੀ ਨੂੰ ਦੇਖਦੇ ਹੋਏ ਇਹ ਯਤਨ ਕੀਤਾ ਗਿਆ ਹੈ। ਭਾਰਤ ਦੇ ਸਭ ਤੋਂ ਵੱਡੇ ਈਵੈਂਟਸ ਸਥਲ ਵਿਚ ਮੌਜੂਦ NSCI ਨੂੰ ਨਾਗਰਿਕਾਂ ਦੀ ਮਦਦ ਲਈ ਤਿਆਰ ਕੀਤਾ ਗਿਆ ਹੈ।'' 
PunjabKesari
ਦੱਸਣਯੋਗ ਹੈ ਕਿ ਇਸ ਸਟੇਡੀਅਮ ਵਿਚ ਕਰੀਬ 300 ਬੈਡ ਲਗਾਏ ਗਏ ਹਨ। ਬੀ.ਐੱਮ.ਸੀ. ਦੀ ਗਾਇਡਲਾਇਨ ਮੁਤਾਬਿਕ ਉਹ ਹੈਲਥ ਅਥਾਰਟੀ ਨਾਲ ਕੰਮ ਕਰਨਗੇ। ਕਈ ਨਾਮਚੀਨ ਹਸਤੀਆਂ ਨੇ ਇਸ ਸਪੈਸ਼ਲ ਖ਼ਬਰ ਨੂੰ ਲੋਕਾਂ ਨਾਲ ਸ਼ੇਅਰ ਕੀਤਾ ਹੈ। ਆਦਿਤਿਆ ਠਾਕਰੇ ਨੇ ਇਸ ਗੱਲ ਦੀ ਜਾਣਕਾਰੀ ਆਪਣੇ ਟਵਿੱਟਰ ਅਕਾਊਂਟ 'ਤੇ ਵੀ ਦਿੱਤੀ ਹੈ। ਰਿਤਿਕ ਰੋਸ਼ਨ ਨੇ ਇਸ ਵੱਡੇ ਫੈਸਲੇ ਲਈ ਸਰਕਾਰ ਦਾ ਧੰਨਵਾਦ ਕੀਤਾ ਹੈ।
PunjabKesari  



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News