ਸਲਮਾਨ ਦੀ ਫਿਲਮ ਕਾਰਨ ਤਬਾਹ ਹੋਇਆ ਮਾਹੀ ਗਿੱਲ ਦਾ ਫਿਲਮੀ ਕਰੀਅਰ, ਖੁਦ ਕੀਤਾ ਖੁਲਾਸਾ

7/21/2018 4:12:33 PM

ਜਲੰਧਰ(ਬਿਊਰੋ)— 'ਹਵਾਏ', 'ਮਿੱਟੀ ਵਾਜਾ ਮਾਰਦੀ', 'ਚੱਕ ਦੇ ਫੱਟੇ' ਵਰਗੀਆਂ ਫਿਲਮਾਂ ਨਾਲ ਵੱਖਰੀ ਪਛਾਣ ਬਣਾਉਣ ਵਾਲੀ ਮਾਹੀ ਗਿੱਲ ਮੁੜ ਸੁਰਖੀਆਂ 'ਚ ਛਾਈ ਹੋਈ ਹੈ। ਦੱਸ ਦੇਈਏ ਕਿ ਮਾਹੀ ਗਿੱਲ ਨੇ ਅਨੁਰਾਗ ਕਸ਼ਅੱਪ ਦੀ 'ਦੇਵ ਡੀ' ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
PunjabKesari
ਫਿਲਮ 'ਚ ਉਸ ਦੇ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ ਸੀ ਪਰ ਉਸ ਦਾ ਇਕ ਫੈਸਲਾ ਉਸ ਦੇ ਕਰੀਅਰ ਲਈ ਕਾਫੀ ਹਾਨੀਕਾਰਕ ਸਾਬਿਤ ਹੋਇਆ। ਮਾਹੀ ਦਾ ਕਹਿਣਾ ਹੈ, ''ਸਲਮਾਨ ਖਾਨ ਦੀ ਫਿਲਮ 'ਦਬੰਗ' 'ਚ ਕੰਮ ਕਰਨ ਨਾਲ ਮੇਰੇ ਕਰੀਅਰ ਨੂੰ ਕਾਫੀ ਨੁਕਸਾਨ ਪਹੁੰਚਿਆ।'' ਪੀ. ਟੀ. ਆਈ. ਨੂੰ ਮਾਹੀ ਨੇ ਕਿਹਾ, ''ਫਿਲਮ 'ਦੇਵ ਡੀ' ਤੋਂ ਬਾਅਦ ਮੈਨੂੰ ਬਹੁਤ ਪਿਆਰ ਤੇ ਐਵਾਰਡ ਮਿਲੇ ਸਨ। ਲੋਕ ਮੈਨੂੰ ਫਿਲਮਾਂ ਲਈ ਸਾਈਨ ਕਰਨਾ ਚਾਹੁੰਦੇ ਸਨ ਪਰ ਮੈਂ 'ਦਬੰਗ' ਸਾਈਨ ਕੀਤੀ ਅਤੇ ਇਸ ਨਾਲ ਮੈਨੂੰ ਨੁਕਸਾਨ ਪਹੁੰਚਿਆ।
PunjabKesari
ਪ੍ਰੋਡਿਊਸਰਾਂ ਨੇ ਮੈਨੂੰ ਛੋਟੇ ਕਿਰਦਾਰ ਆਫਰ ਕਰਨੇ ਸ਼ੁਰੂ ਕਰ ਦਿੱਤੇ ਸਨ। ਮੈਨੂੰ ਬਹੁਤ ਬੁਰਾ ਲੱਗਾ ਤੇ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਹੁਣ ਕੀ ਕਰਾਂ। ਮੈਨੂੰ ਆਪਣੀ ਕਿਸਮਤ 'ਤੇ ਬਹੁਤ ਵਿਸ਼ਵਾਸ ਹੈ। ਮੈਨੂੰ ਲੱਗਦਾ ਹੈ ਕਿ ਮੇਰਾ ਨਾਲ ਅਜਿਹਾ ਹੋਣਾ ਮੇਰੀ ਕਿਮਸਤ 'ਚ ਹੀ ਲਿਖਿਆ ਸੀ।
PunjabKesari
ਮੈਨੂੰ ਇਹ ਕਿਰਦਾਰ ਕਰਨ ਦਾ ਅਫਸੋਸ ਸੀ ਪਰ ਹੁਣ ਨਹੀਂ।'' ਉਸ ਨੇ ਅੱਗੇ ਕਿਹਾ, ''ਇਹ ਫਿਲਮ ਕਰਨ ਤੋਂ ਬਾਅਦ ਮੇਰਾ ਕਰੀਅਰ ਰੁੱਕ ਗਿਆ। 'ਸਾਹਿਬ, ਬੀਵੀ ਔਰ ਗੈਂਗਸਟਰ' ਆਫਰ ਕਰਨ ਲਈ ਤਿਗਮਾਂਸ਼ੁ ਧੂਲੀਆ ਦਾ ਧੰਨਵਾਦ।'' ਮਾਹੀ ਨੇ ਦੱਸਿਆ ਕਿ ਉਹ 'ਦਬੰਗ 2' ਨਹੀਂ ਕਰਨਾ ਚਾਹੁੰਦੀ ਸੀ ਪਰ ਅਰਬਾਜ਼ ਖਾਨ ਨੇ ਕਿਹਾ ਕਿ ਸੀਕਵਲ 'ਚ ਤੁਹਾਡੀ ਲੋੜ ਹੈ।
PunjabKesari
ਦੱਸਣਯੋਗ ਹੈ ਕਿ ਅਰਬਾਜ਼ ਫਿਲਮ 'ਚ ਮਾਹੀ ਗਿੱਲ ਦੇ ਪਤੀ ਬਣੇ ਸਨ। ਮਾਹੀ ਗਿੱਲ ਦੀ ਅਗਲੀ ਫਿਲਮ 'ਸਾਹਿਬ, ਬੀਵੀ ਔਰ ਗੈਂਗਸਟਰ 3' 27 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।
PunjabKesari
ਇਸ ਫਿਲਮ 'ਚ ਉਸ ਨਾਲ ਜਿੰਮੀ ਸ਼ੇਰਗਿੱਲ ਮੁੱਖ ਭੂਮਿਕਾ 'ਚ ਹੈ। ਇਸ ਫਿਲਮ ਰਾਹੁਲ ਮਿਤਰਾ ਨੇ ਪ੍ਰੋਡਿਊਸ ਕੀਤਾ ਹੈ।
PunjabKesari
ਇਸ ਤੋਂ ਪਹਿਲਾਂ ਮਾਹੀ ਗਿੱਲ 'ਹਵਾਏ', 'ਮਿੱਟੀ ਵਾਜਾ ਮਾਰਦੀ', 'ਚੱਕ ਦੇ ਫੱਟੇ', 'ਖੋਇਆ ਖੋਇਆ ਚਾਂਦ', 'ਦੇਵ ਡੀ', 'ਗੁਲਾਲ', 'ਆਗੇ ਸੇ ਰਾਈਟ', 'ਦਬੰਗ', 'ਸਾਹਿਬ ਬੀਵੀ ਔਰ ਗੈਂਗਸਟਰ', 'ਬੁਲੈਟ ਰਾਜਾ' ਆਦਿ ਫਿਲਮਾਂ 'ਚ ਵੀ ਐਕਟਿੰਗ ਦੇ ਜ਼ੌਹਰ ਦਿਖਾ ਚੁੱਕੀ ਹੈ।

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News