ਮਾਹਿਰਾ ਖਾਨ ਨੇ ਦੋਸਤ ਦੇ ਵਿਆਹ ''ਚ ਲਾਏ ਠੁਮਕੇ, ਸ਼ਿਲਪਾ ਤੋਂ ਬਾਅਦ ਲੁੱਟਿਆ ''ਯੂਪੀ-ਬਿਹਾਰ''

3/28/2018 2:36:50 PM

ਨਵੀਂ ਦਿੱਲੀ(ਬਿਊਰੋ)— ਸ਼ਾਹਰੁਖ ਖਾਨ ਦੀ ਫਿਲਮ 'ਰਈਸ' (2017) ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਅਦਾਕਾਰਾ ਮਾਹਿਰਾ ਖਾਨ (33) ਕਦੇ ਆਪਣੀਆਂ ਫਿਲਮਾਂ ਤਾਂ ਕਦੇ ਲਵ ਲਾਈਫ ਨੂੰ ਲੈ ਕੇ ਚਰਚਾਵਾਂ 'ਚ ਬਣੀ ਰਹਿੰਦੀ ਹੈ। ਪਿਛਲੇ ਸਾਲ ਮਾਹਿਰਾ ਉਸ ਸਮੇਂ ਸੁਰਖੀਆਂ 'ਚ ਆਈ ਸੀ, ਜਦੋਂ ਉਨ੍ਹਾਂ ਨੂੰ ਰਣਬੀਰ ਕਪੂਰ ਨਾਲ ਲੰਡਨ ਦੇ ਇਕ ਹੋਟਲ ਦੇ ਬਾਹਰ ਸਿਗਰੇਟ ਪੀਂਦੇ ਹੋਏ ਦੇਖਿਆ ਗਿਆ ਸੀ।

 

A post shared by Afia Qazi (@afiablogs) on

ਫਿਲਮ '7 ਦਿਨ ਮੁਹੱਬਤ ਇਨ' ਦੇ ਪ੍ਰਮੋਸ਼ਨ 'ਚ ਰੁੱਝੀ ਮਾਹਿਰਾ ਨੇ ਹਾਲ ਹੀ 'ਚ ਆਪਣੇ ਇਕ ਦੋਸਤ ਦਾ ਵਿਆਹ ਅਟੈਂਡ ਕੀਤਾ। ਕਰਾਚੀ 'ਚ ਹੋਏ ਸੰਗੀਤ ਸੈਰੇਮਨੀ ਦੀਆਂ ਕੁਝ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਸ 'ਚ ਮਾਹਿਰਾ ਖਾਨ ਲਟਕੇ-ਝਟਕੇ ਦਿਖਾ ਰਹੀ ਹੈ।

 

A post shared by IRFANISTAN (@irfanistanofficial) on

ਦੋਸਤ ਦੀ ਸੰਗੀਤ ਸੈਰੇਮਨੀ 'ਚ ਮਾਹਿਰਾ ਕਈ ਬਾਲੀਵੁੱਡ ਨੰਬਰਜ਼ 'ਤੇ ਥਿਰਕਦੀ ਦਿਖਾਈ ਦੇ ਰਹੀ ਹੈ।

  ਜ਼ਿਕਰਯੋਗ ਹੈ ਕਿ ਮਾਹਿਰਾ ਖਾਨ ਦੇ ਫੈਨ ਕਲੱਬ ਨੇ ਅਦਾਕਾਰਾ ਦੀਆਂ ਕਈ ਵੀਡੀਓਜ਼ ਪੋਸਟ ਕੀਤੀਆਂ ਹਨ। ਇਕ ਵੀਡੀਓ 'ਚ ਉਹ ਸ਼ਿਲਪਾ ਸ਼ੈਟੀ ਦੇ ਹਿੱਟ ਗੀਤ 'ਮੈਂ ਆਈ ਹੂੰ ਯੂਪੀ-ਬਿਹਾਰ ਲੂਟਨੇ' 'ਤੇ ਰੱਜ ਕੇ ਨੱਚ ਰਹੀ ਹੈ।

 

A post shared by Dhanak (@dhanakentertainment) on

ਇਸ ਵੀਡੀਓ ਨੂੰ ਦੇਖ ਕੇ ਤੁਸੀਂ ਕਹਿ ਸਕਦੇ ਹੋ ਕਿ ਸ਼ਿਲਪਾ ਸ਼ੈਟੀ ਤੋਂ ਬਾਅਦ ਮਾਹਿਰਾ ਨੇ ਆਪਣੇ ਠੁਮਕਿਆਂ ਨਾਲ ਯੂਪੀ-ਬਿਹਾਰ ਲੁੱਟ ਲਿਆ ਹੈ।

 

A post shared by Media 360 (@mediaa360) on

ਇਸ ਤੋਂ ਇਲਾਵਾ ਉਨ੍ਹਾਂ ਨੇ ਸ਼ਾਹਰੁਖ ਖਾਨ ਦੀ ਆਖਿਰੀ ਫਿਲਮ 'ਜਬ ਹੈਰੀ ਮੇਟ ਸੇਜਲ' ਦੇ ਗੀਤ 'ਬਟਰਫਲਾਈ' ਤੋਂ ਲੈ ਕੇ 'ਤਨੂ ਵੈਡਸ ਮਨੂ' ਅਤੇ 'ਬਰੇਲੀ ਕੀ ਬਰਫੀ' ਵਰਗੀਆਂ ਫਿਲਮਾਂ ਦੇ ਧਮਾਕੇਦਾਰ ਗੀਤਾਂ 'ਤੇ ਵੀ ਡਾਂਸ ਪਰਫਾਰਮੈਂਸ ਦਿੱਤੀ।

 

A post shared by Media 360 (@mediaa360) on

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News