ਫਿਰ ਤੋਂ ਵਿਆਹ ਕਰਨਾ ਚਾਹੁੰਦੀ ਹੈ ਤਲਾਕਸ਼ੁਦਾ ਅਭਿਨੇਤਰੀ, ਰਣਬੀਰ ਨਾਲ ਵਾਇਰਲ ਹੋਈਆਂ ਸਨ ਤਸਵੀਰਾਂ
11/30/2017 7:06:40 PM
ਮੁੰਬਈ (ਬਿਊਰੋ)— ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੀ ਫਿਲਮ 'ਰਈਸ' ਨਾਲ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਪਾਕਿਸਤਾਨੀ ਅਭਿਨੇਤਰੀ ਮਾਹਿਰਾ ਖਾਨ ਉਸ ਸਮੇਂ ਸੁਰਖੀਆਂ 'ਚ ਆਈ ਸੀ ਜਦੋਂ ਉਸਨੂੰ ਅਭਿਨੇਤਾ ਰਣਬੀਰ ਕਪੂਰ ਨਾਲ ਨਿਊਯਾਰਕ ਦੇ ਇਕ ਰੈਸਟੋਰੈਂਟ ਦੇ ਬਾਹਰ ਦੇਖਿਆ ਗਿਆ ਸੀ। ਬੀਤੇ ਦਿਨੀਂ ਇਕ ਤਸਵੀਰ ਦੀ ਵਜ੍ਹਾ ਕਰਕੇ ਵੀ ਮਾਹਿਰਾ ਨੂੰ ਸੋਸ਼ਲ ਮੀਡੀਆ 'ਤੇ ਖੂਬ ਟਰੋਲ ਕੀਤਾ ਗਿਆ ਸੀ। ਇਹ ਗੱਲ ਰਣਬੀਰ ਨੂੰ ਬਿਲਕੁਲ ਪਸੰਦ ਨਹੀਂ ਆਈ ਅਤੇ ਇਸ ਗੱਲ ਨੂੰ ਲੈ ਕੇ ਰਣਬੀਰ ਨੇ ਅਧਿਕਾਰਕ ਸਟੇਟਮੈਂਟ 'ਚ ਕਿਹਾ ਸੀ ਉਹ ਮਾਹਿਰਾ ਨੂੰ ਪਿਛਲੇ ਕਾਫੀ ਸਮੇਂ ਤੋਂ ਜਾਣਦੇ ਹਨ। ਉਹ ਮਾਹਿਰਾ ਦੀ ਉਪਲੱਬਧੀਆਂ ਅਤੇ ਉਸ ਤੋਂ ਜ਼ਿਆਦਾ ਉਸਦੀ ਸ਼ਖਸੀਅਤ ਦੀ ਇੱਜ਼ਤ ਕਰਦੇ ਹਨ, ਸਿਰਫ ਇਕ ਔਰਤ ਹੋਣ ਦੀ ਵਜ੍ਹਾ ਕਰਕੇ ਉਸਨੂੰ ਜੱਜ ਕਰਨਾ ਅਤੇ ਉਲਟਾ ਸਿੱਧਾ ਬੋਲਨਾ ਗਲਤ ਗੱਲ ਹੈ।
ਦੱਸਣਯੋਗ ਹੈ ਕਿ ਆਪਣੀ ਆਉਣ ਵਾਲੀ ਫਿਲਮ 'ਵਰਨਾ' ਦੀ ਪ੍ਰੋਮਸ਼ਨ ਦੌਰਾਨ ਪਹੁੰਚੀ ਮਾਹਿਰਾ ਨੂੰ ਜਦੋਂ ਵਿਆਹ ਦੀ ਪਸੰਦ ਨੂੰ ਲੈ ਕੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ, ''ਜੇਕਰ ਮੈਂ ਦੋਬਾਰਾ ਵਿਆਹ ਕਰਦੀ ਹਾਂ ਤਾਂ ਮੈਂ ਚਾਹੁੰਦੀ ਹਾਂ ਕਿ ਮੇਰਾ ਵਿਆਹ ਲਾਹੋਰ ਅਤੇ ਕਰਾਚੀ 'ਚ ਕਾਫੀ ਗਰਾਂਡ ਤਰੀਕੇ ਨਾਲ ਹੋਵੇ। ਮੈਨੂੰ ਡੈਸਟੀਨੇਸ਼ਨ ਵੈਡਿੰਗ ਵੀ ਕਾਫੀ ਰੋਮਾਂਚਕ ਲੱਗਦੀ ਹੈ ਹੁਣ ਕਿਉਂਕਿ ਇਹ ਮੇਰਾ ਵਿਆਹ ਹੈ, ਮੈਂ ਕਿਤੇ ਵੀ ਜਾ ਸਕਦੀ ਹਾਂ, ਸ਼ਾਇਦ ਵੈਸਟ ਜ਼ਿਆਦਾ ਸਹੀ ਰਹੇ''। ਇਸ ਤੋਂ ਇਲਾਵਾ ਬੀਤੇ ਦਿਨੀਂ ਸੋਸ਼ਲ ਮੀਡੀਆ 'ਤੇ ਅਲੋਚਨਾ ਹੋਣ ਤੋਂ ਬਾਅਦ ਮਾਹਿਰਾ ਨੇ ਇੰਟਰਵਿਊ ਦੌਰਾਨ ਕਿਹਾ ਕਿ ਉਹ ਬਹੁਤ ਮਜ਼ਬੂਤ ਮਹਿਲਾ ਹੈ ਪਰ ਜਦੋਂ ਇਹ ਸਭ ਹੋਇਆ, ਉਹ ਪੂਰੀ ਤਰ੍ਹਾਂ ਨਾਲ ਟੁੱਟ ਚੁੱਕੀ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ