ਪਾਕਿਸਤਾਨੀ ਅਭਿਨੇਤਰੀ ਮਾਹਿਰਾ ਦੀਆਂ ਤਸਵੀਰਾਂ ਹੋਈਆ ਵਾਇਰਲ, Beach 'ਤੇ ਇਸ ਤਰ੍ਹਾਂ ਆਈ ਨਜ਼ਰ
2/17/2018 4:34:52 PM
ਮੁੰਬਈ(ਬਿਊਰੋ)— ਪਾਕਿਸਤਾਨੀ ਅਦਾਕਾਰ ਮਾਹਿਰਾ ਖਾਨ ਪਿਛਲੇ ਕੁਝ ਸਮੇਂ ਤੋਂ ਬਾਲੀਵੁੱਡ ਐਕਟਰ ਰਣਬੀਰ ਕਪੂਰ ਨਾਲ ਫੋਟੋਆਂ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀ ਹੋਈ ਸੀ। ਦੋਵਾਂ ਦੀਆਂ ਇਹ ਫੋਟੋਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਸਨ। ਜਿਸ ਵਿਚ ਮਾਹਿਰਾ ਸਿਗਰਟ ਪੀਂਦੇ ਨਜ਼ਰ ਆਈ ਸੀ।
ਇਨ੍ਹਾਂ ਤਸਵੀਰਾਂ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ ਅਤੇ ਮਾਹਿਰਾ ਨੂੰ ਸਫਾਈ ਵੀ ਦੇਣੀ ਪਈ ਸੀ। ਹੁਣ ਇਕ ਵਾਰ ਫਿਰ ਮਾਹਿਰਾ ਖਾਨ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਵਿਚ ਮਾਹਿਰਾ ਬੋਲਡ ਡਰੈੱਸ ਵਿਚ BEACH 'ਤੇ ਨਜ਼ਰ ਆ ਰਹੀ ਹੈ। ਫਿਲਹਾਲ ਮਾਹਿਰਾ ਖਾਨ ਫਰਾਂਸ 'ਚ ਹੈ ਅਤੇ BEACH ਕੰਢੇ ਮਸਤੀ ਕਰ ਰਹੀ ਹੈ।
ਇੱਥੇ ਉਹ ਆਪਣੇ ਬੇਟੇ ਅਜਲਾਨ ਨਾਲ ਟਾਈਮ ਸਪੈਂਡ ਕਰ ਰਹੀ ਹੈ। ਮਾਹਿਰਾ ਨੇ ਆਪਣੀਆਂ ਇਹ ਤਸਵੀਰਾਂ ਇੰਸਟਾਗਰਾਮ 'ਤੇ ਸ਼ੇਅਰ ਕੀਤੀਆਂ ਹਨ। ਉਨ੍ਹਾਂ ਦੀ ਇਹ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ। ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨੀ ਅਦਾਕਾਰਾ ਮਾਹਿਰਾ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਨਾਲ ਫਿਲਮ 'ਰਈਸ' 'ਚ ਨਜ਼ਰ ਆਈ ਸੀ ਅਤੇ ਇਸ ਫਿਲਮ ਤੋਂ ਹੀ ਉਨ੍ਹਾਂ ਨੇ ਬਾਲੀਵੁੱਡ ਵਿਚ ਡੈਬਿਊ ਕੀਤਾ ਸੀ। ਮਾਹਿਰਾ ਪਾਕਿਸਤਾਨ ਦੀ ਮਸ਼ਹੂਰ ਅਦਾਕਾਰਾਂ 'ਚੋਂ ਇਕ ਹੈ।
ਮਾਹਿਰਾ ਨੇ ਕਰਾਚੀ ਦੇ ਫਾਊਂਡੇਸ਼ਨ ਪਬਲਿਕ ਸਕੂਲ 'ਚ ਪੜ੍ਹਾਈ ਕੀਤੀ ਸੀ, ਫਿਰ 17 ਸਾਲ ਦੀ ਉਮਰ 'ਚ ਹਾਈ ਐਜੂਕੇਸ਼ਨ ਲਈ ਕੈਲੀਫੋਰਨੀਆ ਚੱਲੀ ਗਈ ਸੀ। ਉਨ੍ਹਾਂ ਨੇ ਕੈਲੀਫੋਰਨੀਆ ਦੀ ਯੂਨੀਵਰਸਿਟੀ 'ਚ ਇੰਗਲਿਸ਼ ਲਿਟਰੇਚਰ ਕਰਨ ਲਈ ਐਡਮਿਸ਼ਨ ਲਈ ਸੀ ਪਰ ਇਕ ਸਾਲ ਬਾਅਦ ਹੀ ਅਦਾਕਾਰਾ ਬਨਣ ਲਈ ਉਨ੍ਹਾਂ ਨੇ ਪੜ੍ਹਾਈ ਛੱਡ ਦਿੱਤੀ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ