''ਫਰਜੀ ਐਵਾਰਡ'' ਨੂੰ ਲੈ ਕੇ ਮਾਹਿਰਾ ਨੇ ਤੋੜੀ ਚੁੱਪੀ, ਸੋਸ਼ਲ ਮੀਡੀਆ ''ਤੇ ਦੱਸਿਆ ਸੱਚ

2/25/2020 1:43:10 PM

ਨਵੀਂ ਦਿੱਲੀ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੀ ਸਾਬਕਾ ਮੁਕਾਬਲੇਬਾਜ਼ ਮਾਹਿਰਾ ਸ਼ਰਮਾ 'ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਐਵਾਰਡ' ਨੂੰ ਲੈ ਕੇ ਵਿਵਾਦਾਂ 'ਚ ਆ ਗਈ ਹੈ। ਮਾਹਿਰਾ ਸ਼ਰਮਾ 'ਤੇ ਧੋਖਾਧੜੀ ਦਾ ਦੋਸ਼ ਲੱਗਾ ਹੈ। ਹਾਲਾਂਕਿ, ਹੁਣ ਮਾਹਿਰਾ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਇਸ ਮਾਮਲੇ 'ਚ ਆਪਣੀ ਸਫਾਈ ਦਿੱਤੀ ਹੈ ਤੇ ਜਨਤਾ ਸਾਹਮਣੇ ਆਪਣਾ ਪੱਖ ਰੱਖਿਆ ਹੈ। ਉਸ ਨੇ ਸੋਸ਼ਲ ਮੀਡੀਆ 'ਤੇ ਇਨ੍ਹਾਂ ਦੋਸ਼ਾਂ ਨੂੰ ਲੈ ਕੇ ਇਕ ਨੋਟ ਜਾਰੀ ਕੀਤਾ ਹੈ ਤੇ ਮਾਮਲੇ ਦੀ ਪੂਰੀ ਕਹਾਣੀ ਦੱਸੀ ਹੈ। ਦਰਅਸਲ, ਪਿਛਲੇ ਦਿਨੀਂ ਮਾਹਿਰਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ 'ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਐਵਾਰਡ' ਦੇ ਸਰਟੀਫਿਕੇਟ ਦੀ ਤਸਵੀਰ ਸ਼ੇਅਰ ਕੀਤੀ ਸੀ। ਇਸ ਪੋਸਟ 'ਚ ਮਾਹਿਰਾ ਸ਼ਰਮਾ ਨੇ ਲਿਖਿਆ ਸੀ ਕਿ ਉਸ ਨੂੰ 'ਮੋਸਟ ਫੈਸ਼ਨੇਬਲ ਕੰਟੈਸਟੈਂਟ ਆਫ ਬਿੱਗ ਬੌਸ 13' ਲਈ ਇਹ ਐਵਾਰਡ ਮਿਲਿਆ ਹੈ। ਹਾਲਾਂਕਿ ਉਸ ਤੋਂ ਬਾਅਦ 'ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਐਵਾਰਡ' ਦੀ ਆਧਿਕਾਰਿਕ ਟੀਮ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ਦੇ ਜਰੀਏ ਮਾਹਿਰਾ ਸ਼ਰਮਾ 'ਤੇ ਨਕਲੀ ਸਰਟੀਫਿਕੇਟ ਬਣਾਉਣ ਦਾ ਦੋਸ਼ ਲਗਾਇਆ ਗਿਆ ਹੈ। ਨਾਲ ਹੀ ਮੁਆਫੀ ਮੰਗਣ ਲਈ ਕਿਹਾ ਸੀ, ਜਿਸ ਤੋਂ ਬਾਅਦ ਮਾਹਿਰਾ ਨੇ ਸਪੱਸ਼ਟੀਕਰਨ ਦਿੱਤਾ ਹੈ।

 
 
 
 
 
 
 
 
 
 
 
 
 
 

Okay so the world has been talking about it since last night, here is my reply which is 100 percent true and honest..@premalmehtaofficial

A post shared by Mahira Sharma (mau) ماهرة 💫 (@officialmahirasharma) on Feb 24, 2020 at 4:08am PST


ਦੱਸ ਦਈਏ ਕਿ ਮਾਹਿਰਾ ਨੇ ਆਪਣੇ ਸਟੇਟਮੈਂਟ 'ਚ ਦੱਸਿਆ ਕਿ ਉਸ ਨੂੰ ਇਹ ਐਵਾਰਡ ਸਟੇਜ 'ਤੇ ਬੁਲਾ ਕੇ ਨਹੀਂ ਸਗੋਂ ਇੰਝ ਹੀ ਪ੍ਰੋਗਰਾਮ 'ਚ ਦੇ ਦਿੱਤਾ ਗਿਆ ਸੀ। ਉਸ ਨੇ ਲਿਖਿਆ, ''ਵੱਕਾਰੀ 'ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਫਿਲਮ ਫੈਸਟੀਵਲ 2020' ਨੂੰ ਲੈ ਕੇ ਮੇਰੇ ਖਿਲਾਫ ਲਾਏ ਗਏ ਦੋਸ਼ ਗਲਤ ਹਨ। ਨਾਲ ਹੀ ਉਸ ਨੇ ਈਵੈਂਟ ਡੇ ਦੀ ਪੂਰੀ ਕਹਾਣੀ ਵੀ ਆਪਣੇ ਸਟੇਟਮੈਂਟ 'ਚ ਲਿਖੀ ਹੈ।''

 
 
 
 
 
 
 
 
 
 
 
 
 
 

DPIFF OFFICIAL STATEMENT Our offical statement on @officialmahirasharma for forging the prestigious certificate of Dadasaheb Phalke International Film Festival Awards 2020 ` #mahirasharma #biggboss #biggboss13 #dpiff #dpiff2020 #viralbhayani #manavmanglani @amar_ujala @abpnewstv @pinkvilla @rvcjinsta @spotboye_in @laughingcolours @dailyhuntapp @dainikbhaskar_

A post shared by DADASAHEB PHALKE AWARDS -DPIFF (@dpiff_official) on Feb 23, 2020 at 6:22am PST


ਉਸ ਨੇ ਲਿਖਿਆ, ''ਮੇਰੇ ਮੈਨੇਜਰ ਅਭਿਨਵ ਤੰਵਰ ਨੂੰ ਮਿਸਟਰ ਮਹਿਤਾ ਵਲੋਂ ਸੂਚਿਤ ਕੀਤਾ ਗਿਆ ਕਿ ਸਾਨੂੰ ਇਸ ਪ੍ਰੋਗਰਾਮ 'ਚ ਮੋਸਟ ਫੈਸ਼ਨੇਬਲ ਬਿੱਗ ਬੌਸ 13 ਕੰਟੈਸਟੈਂਟ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਪ੍ਰੋਗਰਾਮ 'ਚ ਬਿੱਗ ਬੌਸ 13 ਦੀ ਟੀਮ ਨੂੰ ਮੰਚ 'ਤੇ ਬੁਲਾਇਆ ਗਿਆ। ਜਦੋਂ ਮਹਿਤਾ ਨਾਲ ਮੇਰੇ ਮੈਨੇਜਰ ਨੇ ਮੈਨੂੰ ਇਕੱਲੀ ਨੂੰ ਐਵਾਰਡ ਦੇਣ ਦਾ ਸਵਾਲ ਕੀਤਾ ਤਾਂ ਉਨ੍ਹਾਂ ਨੇ ਮੇਰੇ ਮੈਨੇਜਰ ਨੂੰ ਇਹ ਕਹਿੰਦੇ ਹੋਏ ਪੁਰਸਕਾਰ ਸੌਂਪ ਦਿੱਤਾ ਕਿ ਮੈਨੂੰ ਮੰਚ 'ਤੇ ਬੁਲਾਇਆ ਨਹੀਂ ਜਾ ਸਕਦਾ ਕਿਉਂਕਿ ਸਟੇਜ 'ਤੇ ਕਾਫੀ ਭੀੜ ਹੈ।''

ਦੱਸਣਯੋਗ ਹੈ ਕਿ ਮਾਹਿਰਾ ਸ਼ਰਮਾ ਸ਼ੋਅ ਖਤਮ ਹੋਣ ਤੋਂ ਬਾਅਦ ਚਰਚਾ 'ਚ ਹੈ। ਪਿਛਲੇ ਦਿਨੀਂ ਮਾਹਿਰਾ ਸ਼ਰਮਾ ਅਦਾਕਾਰਾ ਆਲੀਆ ਭੱਟ ਦੇ ਡਰੈੱਸਿੰਗ ਸਟਾਈਲ ਨੂੰ ਕਾਪੀ ਕਰਨ ਨੂੰ ਲੈ ਕੇ ਟਰੋਲ ਹੋਈ ਸੀ। ਦਰਅਸਲ, ਬਿੱਗ ਬੌਸ ਦੇ ਫਿਨਾਲੇ 'ਚ ਮਾਹਿਰਾ ਨੇ ਡੇਜੀ ਬਲਿਊ ਕਲਰ ਦਾ ਆਫ ਸ਼ੋਲਡਰ ਗਾਊਨ ਪਾਇਆ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News