ਪਾਰਸ ਦੇ ਆਉਂਦੇ ਹੀ ਬਦਲੇ ਮਾਹਿਰਾ ਦੇ ਤੇਵਰ, ਦੇਖ ਸ਼ਹਿਨਾਜ਼ ਦੇ ਨਿਕਲੇ ਹੰਝੂ (ਵੀਡੀਓ)

12/13/2019 11:39:54 AM

ਨਵੀਂ ਦਿੱਲੀ (ਬਿਊਰੋ) — ਬਿੱਗ ਬੌਸ 13 ਦੇ ਬੀਤੇ ਐਪੀਸੋਡ 'ਚ ਪਾਰਸ ਛਾਬੜਾ ਸੀਕ੍ਰੇਟ ਰੂਮ ਤੋਂ ਮੁੱਖ ਘਰ 'ਚ ਪਰਤੇ। ਪਾਰਸ ਨੂੰ ਦੇਖ ਮਾਹਿਰਾ ਸ਼ਰਮਾ ਤੇ ਸ਼ਹਿਨਾਜ਼ ਕੌਰ ਗਿੱਲ ਕਾਫੀ ਐਕਸਾਈਟਿਡ ਹੋ ਜਾਂਦੀਆਂ ਹਨ ਪਰ ਪਾਰਸ ਦੇ ਆਉਣ ਨਾਲ ਸ਼ਹਿਨਾਜ਼ ਕੌਰ ਗਿੱਲ ਤੇ ਮਾਹਿਰਾ ਸ਼ਰਮਾ ਦੇ ਰਿਸ਼ਤੇ ਬਦਲਣ ਲੱਗੇ।

ਪਾਰਸ ਦੇ ਆਉਂਦੇ ਹੀ ਮਾਹਿਰਾ ਨੇ ਛੱਡਿਆ ਸ਼ਹਿਨਾਜ਼ ਨੂੰ ਇਕੱਲੇ
ਪਾਰਸ ਦੇ ਘਰ ਆਉਂਦੇ ਹੀ ਮਾਹਿਰਾ ਉਸ ਨੂੰ ਗਲੇ ਲਾ ਲਿਆ। ਇਸ ਤੋਂ ਬਾਅਦ ਉਹ ਹਰ ਸਮੇਂ ਪਾਰਸ ਨਾਲ ਨਜ਼ਰ ਆਈ। ਇਸ ਦੌਰਾਨ ਸ਼ਹਿਨਾਜ਼ ਗਿੱਲ ਇਕੱਲੀ ਹੀ ਨਜ਼ਰ ਆਈ। ਇਹ ਗੱਲ ਬਾਕੀ ਘਰਵਾਲਿਆਂ ਨੇ ਨੋਟ ਕੀਤੀ। ਰਸ਼ਮੀ ਦੇਸਾਈ ਨੇ ਸ਼ਹਿਨਾਜ਼ ਨਾਲ ਇਸ ਮੁੱਦੇ 'ਤੇ ਗੱਲ ਵੀ ਕੀਤੀ। ਰਸ਼ਮੀ ਨਾਲ ਗੱਲ ਕਰਦੇ ਹੋਏ ਸ਼ਹਿਨਾਜ਼ ਨੇ ਦੱਸਿਆ ਕਿ ਉਹ ਪਾਰਸ ਨਾਲ ਇਕੱਲਿਆਂ 'ਚ ਗੱਲ ਕਰਨਾ ਚਾਹੁੰਦੀ ਹੈ ਪਰ ਹਾਲੇ ਉਸ ਨਾਲ ਮਾਹਿਰਾ ਹੈ। ਉਹ ਪਾਰਸ ਦੇ ਜ਼ਿਆਦਾ ਕਰੀਬ ਹੈ। ਰਸ਼ਮੀ ਦੇਸਾਈ ਨੇ ਸਵਾਲ ਉਠਾਉਂਦੇ ਹੋਏ ਸ਼ਹਿਨਾਜ਼ ਨੂੰ ਕਿਹਾ, ''ਜਦੋਂ ਮਾਹਿਰਾ ਇਕੱਲੀ ਸੀ ਤੂੰ ਉਸ ਦਾ ਸਾਥ ਦਿੱਤਾ, ਉਸ ਨਾਲ ਰਹੀ ਪਰ ਹੁਣ ਜਦੋਂ ਪਾਰਸ ਆ ਗਿਆ ਤਾਂ ਉਹ ਤੈਨੂੰ ਭੁੱਲ ਗਈ ਹੈ।


ਦੱਸਣਯੋਗ ਹੈ ਕਿ ਪਾਰਸ ਦੇ ਆਉਣ ਤੋਂ ਬਾਅਦ ਮਾਹਿਰਾ ਸ਼ਰਮਾ ਨਾਲ ਸਿਧਾਰਥ ਤੇ ਸ਼ਹਿਨਾਜ਼ ਰਹਿੰਦੇ ਹਨ। ਜਦੋਂ ਸਿਧਾਰਥ ਵੀ ਚਲਾ ਗਿਆ ਤਾਂ ਸ਼ਹਿਨਾਜ਼-ਮਾਹਿਰਾ ਦੋਵੇਂ ਇੱਕ-ਦੂਜੇ ਨਾਲ ਹਰ ਮੌਕੇ ਖੜ੍ਹੀਆਂ ਰਹੀਆਂ ਪਰ ਹੁਣ ਲੱਗਦਾ ਹੈ ਕਿ ਪਾਰਸ ਛਾਬੜਾ ਦੇ ਆਉਣ ਤੋਂ ਬਾਅਦ ਸ਼ਹਿਨਾਜ਼ ਤੇ ਮਾਹਿਰਾ 'ਚ ਦੂਰੀਆਂ ਆ ਜਾਣਗੀਆਂ। ਮਾਹਿਰਾ ਸ਼ਰਮਾ ਦੇ ਇੰਝ ਬਦਲਦੇ ਤੇਵਰ ਦੇਖ ਕੇ ਸ਼ਹਿਨਾਜ਼ ਕੌਰ ਗਿੱਲ ਵੀ ਕਾਫੀ ਪ੍ਰੇਸ਼ਾਨ ਨਜ਼ਰ ਆ ਰਹੀ ਹੈ। ਦੂਜੇ ਪਾਸੇ, ਵਿਕਾਸ ਗੁਪਤਾ ਘਰ ਦੇ ਨਵੇਂ ਕਪਤਾਨ ਬਣ ਗਏ ਹਨ ਤੇ ਸਿਧਾਰਥ ਸ਼ੁਕਲਾ ਨੂੰ ਬਿੱਗ ਬੌਸ ਤੋਂ ਸਿੱਧੇ ਹਸਪਤਾਲ ਭੇਜਿਆ ਗਿਆ ਹੈ। ਫੈਨਜ਼ ਸਿਧਾਰਥ ਦੇ ਜਲਦ ਠੀਕ ਹੋਣ ਦੀਆਂ ਦੁਆਵਾਂ ਕਰ ਰਹੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News