ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹੈ ਪਾਰਸ ਤੇ ਮਾਹਿਰਾ ਦਾ ‘ਬਾਰਿਸ਼’ ਗੀਤ

3/11/2020 12:04:22 PM

ਮੁੰਬਈ(ਬਿਊਰੋ)-  ‘ਬਿੱਗ ਬੌਸ 13’ ਦੇ ਮੋਸਟ ਲਵਿੰਗ ਮੁਕਾਬਲੇਬਾਜ਼ ਰਹੇ ਪਾਰਸ ਛਾਬੜਾ ਅਤੇ ਮਾਹਿਰਾ ਸ਼ਰਮਾ ਸ਼ੋਅ ਖਤਮ ਹੋਣ ਬਾਅਦ ਵੀ ਕਿਸੇ ਨਾ ਕਿਸੇ ਕਾਰਨ ਖਬਰਾਂ ਵਿਚ ਛਾਏ ਰਹਿੰਦੇ ਹਨ। ਇਸ ਜੋੜੀ ਦਾ ਇਕ ਮਿਊਜ਼ਿਕ ਐਲਬਮ ਜਿਸ ਦਾ ਨਾਮ ‘ਬਾਰਿਸ਼’ ਹੈ। ਹੋਲੀ ਦੇ ਮੌਕੇ ’ਤੇ ਰਿਲੀਜ਼ ਹੋ ਚੁੱਕਿਆ ਹੈ। ਸ਼ੋਅ ਤੋਂ ਬਾਅਦ ‘ਬਾਰਿਸ਼’ ਗੀਤ ਵਿਚ ਪਹਿਲੀ ਵਾਰ ਮਾਹਿਰਾ ਸ਼ਰਮਾ ਤੇ ਪਾਰਸ ਛਾਬੜਾ ਨੇ ਇਕੱਠੇ ਸਕ੍ਰੀਨ ਸ਼ੇਅਰ ਕੀਤੀ ਹੈ। ਗੀਤ ਵਿਚ ਦੋਵਾਂ ਦੀ ਜੋੜੀ ਕਾਫ਼ੀ ਸ਼ਾਨਦਾਰ ਲੱਗ ਰਹੀ ਹੈ। ਮਸਤੀ, ਰੁਮਾਂਸ ਤੋਂ ਬਾਅਦ ਇਸ ਗੀਤ ਵਿਚ ਤੁਹਾਨੂੰ ਇਮੋਸ਼ਨਲ ਦਾ ਤੜਕਾ ਵੀ ਦਿਖਾਈ ਦੇਵੇਗਾ।

ਦੱਸ ਦੇਈਏ ਕਿ ਇਹ ਗੀਤ ‘ਬਾਰਿਸ਼’ ਇਕ ਰੋਮਾਂਟਿਕ ਗੀਤ ਹੈ। ਇਸ ਵਿਚ ਤੁਹਾਨੂੰ ਪਾਰਸ ਅਤੇ ਮਾਹਿਰਾ ਦੀ ਕੁੱਝ ਅਨਕਹੀ ਅਤੇ ਅਨਦੇਖੀ ਲਵਸਟੋਰੀ ਦੇਖਣ ਨੂੰ ਮਿਲੇਗੀ। ‘ਬਾਰਿਸ਼’ ਗੀਤ ਨੂੰ ਬਾਲੀਵੁੱਡ ਸਿੰਗਰ ਸੋਨੂ ਕੱਕੜ ਅਤੇ ਟੋਨੀ ਕੱਕੜ ਨੇ ਆਪਣੀ ਮਿੱਠੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਇਸ ਗੀਤ ਨੂੰ ਫੈਨਜ਼ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਹੁਣ ਤੱਕ ਇਸ ਗੀਤ ਨੂੰ 3560102 ਵਿਊਜ਼ ਮਿਲ ਚੁੱਕੇ ਹਨ।
PunjabKesari

ਇਹ ਵੀ ਪੜ੍ਹੋ: ਦਿਨੋਂ-ਦਿਨ ਗੂੜ੍ਹਾ ਹੋ ਰਿਹੈ ਸਿਧਾਰਥ ਦਾ ਸ਼ਹਿਨਾਜ਼ ਲਈ ਪਿਆਰ, ਕਿਹਾ- ਮੈਂ ਹਮੇਸ਼ਾ ਉਸ ਦੀ ਜ਼ਿੰਦਗੀ ਦਾ ਹਿੱਸਾ ਬਣਨਾ ਚਾਹਾਂਗਾ

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News