ਏਕਤਾ ਕਪੂਰ ਦੇ ਵਿਵਾਦ ਦੇ ਸਮਰਥਨ ''ਚ ਮੇਜਰ ਮੁਹੰਮਦ ਅਲੀ ਸ਼ਾਹ ਆਏ ਅੱਗੇ!

6/9/2020 6:34:50 PM

ਮੁੰਬਈ (ਬਿਊਰੋ)— ਕੁਝ ਦਿਨ ਪਹਿਲਾਂ ਤਕ ਨਿਰਮਾਤਾ ਏਕਤਾ ਕਪੂਰ ਨੂੰ ਆਪਣੀ ਵੈੱਬ ਸੀਰੀਜ਼ ਦੇ ਕੁਝ ਦ੍ਰਿਸ਼ਾਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਮੌਤ ਤੇ ਰੇਪ ਦੀਆਂ ਧਮਕੀਆਂ ਮਿਲ ਰਹੀਆਂ ਸਨ, ਜਿਨ੍ਹਾਂ ਨੂੰ ਬਾਅਦ 'ਚ ਵੈੱਬ ਸੀਰੀਜ਼ 'ਚੋਂ ਹਟਾ ਵੀ ਦਿੱਤਾ ਗਿਆ ਸੀ। ਇਨ੍ਹਾਂ ਸਾਰੀਆਂ ਧਮਕੀਆਂ ਦੇ ਬਾਵਜੂਦ ਏਕਤਾ ਕਪੂਰ ਨੇ ਖੁਦ ਵੀ ਲੋਕਾਂ ਦੀਆਂ ਭਾਵਨਾਵਾਂ ਨੂੰ ਅਣਜਾਣੇ 'ਚ ਠੇਸ ਪਹੁੰਚਾਉਣ ਲਈ ਮੁਆਫੀ ਮੰਗੀ ਸੀ।

ਹਾਲਾਂਕਿ ਹਾਲ ਹੀ 'ਚ ਅੰਤਰਰਾਸ਼ਟਰੀ ਟੇਡਐਕਸ ਪ੍ਰਧਾਨ ਤੇ ਰੱਖਿਆ ਮਾਹਿਰ ਮੇਜਰ ਮੁਹੰਮਦ ਅਲੀ ਸ਼ਾਹ, ਜੋ ਇਕ ਸਾਬਕਾ ਫੌਜ ਅਧਿਕਾਰੀ ਵੀ ਹਨ, ਨੇ ਏਕਤਾ ਪ੍ਰਤੀ ਸਮਰਥਨ ਜ਼ਾਹਿਰ ਕੀਤਾ ਹੈ ਤੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ, 'ਮਰਿਆਦਾ 'ਚ ਰਹਿ ਕੇ ਵਿਰੋਧ ਕਰੋ।' ਉਨ੍ਹਾਂ ਨੇ ਇਕ ਵੀਡੀਓ ਵੀ ਅਪਲੋਡ ਕੀਤੀ ਹੈ, ਜਿਸ 'ਚ ਉਹ ਵੱਖ-ਵੱਖ ਸੋਸ਼ਲ ਮੀਡੀਆ ਚੈਨਲਜ਼ 'ਤੇ ਇਸ ਮੁੱਦੇ ਨੂੰ ਸੰਬੋਧਿਤ ਕਰ ਰਹੇ ਸਨ।

ਮੇਜਰ ਮੁਹੰਮਦ ਅਲੀ ਸ਼ਾਹ ਨੇ ਕਿਹਾ ਕਿ ਜੇਕਰ ਅਸਹਿਮਤ ਹੋ ਤਾਂ ਇਸ ਨੂੰ ਪਿਆਰ ਨਾਲ ਸੰਬੋਧਿਤ ਕੀਤਾ ਜਾ ਸਕਦਾ ਹੈ ਤੇ ਫੌਜ 'ਚ ਮਹਿਲਾਵਾਂ ਤੇ ਬੱਚਿਆਂ ਪ੍ਰਤੀ ਸਨਮਾਨ ਜ਼ਾਹਿਰ ਕਰਨਾ ਸਿਖਾਇਆ ਜਾਂਦਾ ਹੈ। ਉਨ੍ਹਾਂ ਇਥੋਂ ਤਕ ਕਿਹਾ ਕਿ ਕਿਸੇ ਮਹਿਲਾ ਤੇ ਉਨ੍ਹਾਂ ਦੇ ਬੱਚਿਆਂ ਨੂੰ ਰੇਪ, ਮੌਤ ਤੇ ਇਥੋਂ ਤਕ ਕਿ ਉਨ੍ਹਾਂ ਨੂੰ ਟਰੋਲ ਕਰਨ ਲਈ ਉਨ੍ਹਾਂ ਦੀਆਂ ਤਸਵੀਰਾਂ ਨਾਲ ਛੇੜਛਾੜ ਕਰਨ ਲਈ ਦੇਸ਼ਭਗਤੀ ਦੀ ਵਰਤੋਂ ਕਰਨ 'ਚ ਕੋਈ ਦੇਸ਼ਭਗਤੀ ਨਹੀਂ ਹੈ। ਉਨ੍ਹਾਂ ਨੇ ਅਖੀਰ 'ਚ ਸਾਂਝਾ ਕੀਤਾ ਕਿ ਇਕ ਮਹਿਲਾ ਨਾਲ ਇਸ ਤਰ੍ਹਾਂ ਦਾ ਦੁਰਵਿਵਹਾਰ ਕਰਨਾ ਬਿਲਕੁਲ ਗਲਤ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Rahul Singh

This news is Content Editor Rahul Singh

Related News