ਮੁੜ ਵਿਵਾਦਾਂ ’ਚ ਘਿਰੀ ‘ਪਾਨੀਪਤ’, ਹੁਣ ਲੱਗਾ ਇਹ ਦੋਸ਼

12/8/2019 5:08:07 PM

ਮੁੰਬਈ(ਬਿਊਰੋ)- ਬੀਤੇ ਸ਼ੁੱਕਰਵਾਰ ਰਿਲੀਜ਼ ਹੋਈ ਆਸ਼ੂਤੋਸ਼ ਗੋਵਾਰੀਕਰ ਦੀ ਫਿਲਮ ‘ਪਾਨੀਪਤ’ ਨੂੰ ਲੈ ਕੇ ਨਵਾਂ ਵਿਵਾਦ ਸਾਹਮਣੇ ਆਇਆ ਹੈ। ਫਿਲਮ ਰਾਜਸਥਾਨ ਦੇ ਭਰਤਪੁਰ ਦੇ ਲੋਕਾਂ ਨੂੰ ਫਿਲਮ ਦੀ ਸਕ੍ਰਿਪਟ ’ਤੇ ਇਤਰਾਜ਼ ਹੈ। ਇਸ ਲਈ ਫਿਲਮ ਦੇ ਨਿਰਦੇਸ਼ਕ ਦੇ ਪੁਤਲੇ ਵੀ ਫੂਕੇ ਜਾ ਰਹੇ ਹਨ। ਇਨ੍ਹਾਂ ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਫਿਲਮ ਵਿਚ ਮਹਾਰਾਜਾ ਸੂਰਜਮਲ ਨੂੰ ਗਲਤ ਤਰੀਕੇ ਨਾਲ ਦਿਖਾਇਆ ਗਿਆ ਹੈ। ਦਰਅਸਲ ਫਿਲਮ ਵਿਚ ਮਹਾਰਾਜਾ ਸੂਰਜਮਲ ਨੂੰ ਮਰਾਠਾ ਪੇਸ਼ਵਾ ਸਦਾਸ਼ਿਵ ਰਾਓ ਭਾਊ ਨਾਲ ਹਰਿਆਣਵੀ ਅਤੇ ਰਾਜਸਥਾਨੀ ਵਿਚ ਸੰਚਾਰ ਕਰਦੇ ਦਿਖਾਇਆ ਗਿਆ ਹੈ, ਜਦਕਿ ਲੋਕਾਂ ਦਾ ਮੰਨਣਾ ਹੈ ਕਿ ਮਹਾਰਾਜਾ ਸੂਰਜਮਲ ਸ਼ੁੱਧ ਰੂਪ ਨਾਲ ਬ੍ਰਜ ਭਾਸ਼ਾ ਬੋਲਦੇ ਸਨ।
PunjabKesari
ਇਸ ਤੋਂ ਪਹਿਲਾਂ ਫਿਲਮ ਦੇ ਇਕ ਡਾਇਲਾਗ ’ਤੇ ਵਿਵਾਦ ਖੜ੍ਹਾ ਹੋ ਗਿਆ ਸੀ। ਰਿਲੀਜ਼ ਦੇ ਇਕ ਹਫਤੇ ਪਹਿਲਾਂ ਇਸ ਫਿਲ‍ਮ ਦੀ ਹੀਰੋਇਨ ਕਿ੍ਰਤੀ ਸੇਨਨ ਦੇ ਇਕ ਡਾਇਲਾਗ ’ਤੇ ਇਤਰਾਜ਼ ਜਤਾਉਂਦੇ ਹੋਏ ਫਿਲ‍ਮ ਦੇ ਮੇਕਰਸ ਨੂੰ ਨੋਟਿਸ ਭੇਜ ਦਿੱਤਾ ਗਿਆ ਹੈ। ਫਿਲ‍ਮ ਦੇ ਟਰੇਲਰ ਵਿਚ ਅਦਾਕਾਰਾ ਕਿ੍ਰਤੀ ਸੇਨਨ ਕਹਿੰਦੀ ਹੋਈ ਨਜ਼ਰ ਆ ਰਹੀ ਹੈ, ਮੈਂ ਸੁਣਿਆ ਹੈ ਪੇਸ਼ਵਾ ਜਦੋਂ ਇਕੱਲੇ ਮੁਹਿੰਮ ’ਤੇ ਜਾਂਦੇ ਹਨ ਤਾਂ ਇਕ ਮਸਤਾਨੀ ਨਾਲ ਲੈ ਆਉਂਦੇ ਹਨ। ਇਸ ਤੋਂ ਇਲਾਵਾ ਫਿਲਮ ’ਤੇ ਕਹਾਣੀ ਦੀ ਚੋਰੀ ਦਾ ਵੀ ਦੋਸ਼ ਲੱਗਾ ਸੀ।
PunjabKesari
ਇਸ ਬਾਰੇ ਵਿਚ ਫਿਲਮ ਦੇ ਨਿਰਦੇਸ਼ਕ, ਨਿਰਮਾਤਾ ਤੇ ਫਿਲਮ ਦੀ ਕੰਪਨੀ ਖਿਲਾਫ ਮੁਕੱਦਮਾ ਵੀ ਦਰਜ ਹੋਇਆ ਸੀ। ਪਾਨੀਪਤ ਦੀ ਤੀਜੀ ਲੜਾਈ ’ਤੇ ਆਧਾਰਿਤ ਇਸ ਫਿਲਮ ਵਿਚ ਅਰਜੁਨ ਕਪੂਰ, ਕ੍ਰਿਤੀ ਸੇਨਨ ਅਤੇ ਸੰਜੈ ਦੱਤ ਮੁੱਖ ਕਿਰਦਾਰ ਵਿਚ ਹਨ। ਗੱਲ ਕਰੀਏ ਕੁਲੈਕਸ਼ਨ ਦੀ ਤਾਂ ‘ਪਾਨੀਪਤ’ ਲਈ ਸ਼ਨੀਵਾਰ ਦਾ ਦਿਨ ਵਧੀਆ ਰਿਹਾ। ਫਿਲਮ ‘ਪਾਨੀਪਤ’ ਨੇ ਦੂੱਜੇ ਦਿਨ ਯਾਨੀ ਸ਼ਨੀਵਾਰ ਨੂੰ 5.75 ਤੋਂ 6 ਕਰੋੜ ਰੁਪਏ ਦੀ ਸ਼ਾਨਦਾਰ ਕਮਾਈ ਕੀਤੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News