ਤਲਾਕ ਤੋਂ ਬਾਅਦ ਮੁੜ ਇਕੱਠੇ ਨਜ਼ਰ ਆਉਣਗੇ ਅਰਬਾਜ਼ ਤੇ ਮਲਾਇਕਾ
3/5/2019 9:20:45 AM
ਜਲੰਧਰ(ਬਿਊਰੋ)— ਐਕਟਰ ਅਰਬਾਜ਼ ਖਾਨ ਤੇ ਬਾਲੀਵੁੱਡ ਆਈਟਮ ਗਰਲ ਮਲਾਇਕਾ ਅਰੋੜਾ ਨੂੰ ਵੱਖਰੇ ਹੋਇਆਂ ਕਾਫੀ ਸਮਾਂ ਬੀਤ ਚੁੱਕਿਆ ਹੈ। ਇਸ ਦੇ ਨਾਲ ਹੀ ਦੋਵੇਂ ਆਪਣੀ-ਆਪਣੀ ਜ਼ਿੰਦਗੀ 'ਚ ਵੀ ਅੱਗੇ ਵਧ ਚੁੱਕੇ ਹਨ। ਜਿੱਥੇ ਦੋਵੇਂ ਵੱਖ ਹਨ, ਉੱਥੇ ਹੀ ਦੋਵੇਂ ਆਪਣੇ ਪ੍ਰੋਫੈਸ਼ਨ ਦੇ ਚੱਲਦਿਆਂ ਇਕ-ਦੂਜੇ ਨਾਲ ਇਕ ਹੀ ਮੰਚ 'ਤੇ ਸ਼ੋਅ ਨੂੰ ਜੱਜ ਕਰਦੇ ਨਜ਼ਰ ਆ ਸਕਦੇ ਹਨ।
ਜੀ ਹਾਂ, ਖਬਰਾਂ ਨੇ ਕਿ ਅਰਬਾਜ਼ ਤੇ ਮਲਾਇਕਾ ਜਲਦ ਹੀ ਡਾਂਸ ਦੇ ਸ਼ੋਅ 'ਨੱਚ ਬਲੀਏ' 'ਤੇ ਜੱਜ ਵਜੋਂ ਨਜ਼ਰ ਆ ਸਕਦੇ ਹਨ। ਖਬਰਾਂ ਤਾਂ ਇਹ ਵੀ ਹਨ ਕਿ ਇਸ ਵਾਰ ਸ਼ੋਅ 'ਚ ਐਕਸ ਲਵ ਬਰਡਸ ਨੂੰ ਜੋੜੀਆਂ ਵਜੋਂ ਲਿਆ ਜਾਵੇਗਾ ਜੋ ਔਡੀਅੰਸ਼ ਨੂੰ ਐਂਟਰਟੇਨ ਕਰਨਗੀਆਂ।
ਸ਼ੋਅ ਦੇ ਪ੍ਰੋਡਿਊਸਰਾਂ ਦਾ ਕਹਿਣਾ ਹੈ ਕਿ ਸ਼ੋਅ ਦੇ ਕੰਸੈਪਟ ਮੁਤਾਬਕ ਇਸ ਵਾਰ ਅਰਬਾਜ਼ ਤੇ ਮਲਾਇਕਾ ਤੋਂ ਵਧੀਆ ਜੱਜ ਉਨ੍ਹਾਂ ਲਈ ਕੋਈ ਹੋਰ ਨਹੀਂ ਹੋ ਸਕਦਾ। ਬੀ-ਟਾਊਨ 'ਚ ਚਰਚੇ ਹਨ ਕਿ ਅਰਬਾਜ਼ ਨੇ ਤਾਂ ਸ਼ੋਅ ਲਈ ਹਾਮੀ ਭਰ ਦਿੱਤੀ ਹੈ ਪਰ ਮਲਾਇਕਾ ਅਜੇ ਵੀ ਸੋਚ ਰਹੀ ਹੈ ਕਿ ਉਹ ਸ਼ੋਅ ਨੂੰ ਹਾਂ ਕਰੇ ਜਾਂ ਨਾਂਹ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ