ਮਲਾਇਕਾ ਅਰੋੜਾ ਦੀ ਬਿਲਡਿੰਗ ਹੋਈ ਸੀਲ, ਕੋਵਿਡ-19 ਦਾ ਹੈ ਮਾਮਲਾ

6/11/2020 8:55:26 AM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਦੀ ਮੁੰਬਈ ਦੇ ਬਾਂਦਰਾ ਇਲਾਕੇ 'ਚ ਸਥਿਤ ਇਮਾਰਤ ਟਸਕਨੀ ਅਪਾਰਟਮੈਂਟ ਨੂੰ ਕੋਰੋਨਾ ਵਾਇਰਸ ਦਾ ਮਰੀਜ਼ ਮਿਲਣ ਤੋਂ ਬਾਅਦ ਸੀਲ ਕਰ ਦਿੱਤਾ ਗਿਆ ਹੈ। ਇੱਕ ਰਿਪੋਰਟ ਅਨੁਸਾਰ, 'ਕੰਟੇਨਮੈਂਟ ਜ਼ੋਨ' ਆਖੇ ਜਾਣ ਵਾਲੇ ਬੈਨਰ ਨਾਲ ਇਮਾਰਤ ਦੀ ਤਸਵੀਰ ਵੀ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ। ਮਾਰਚ 'ਚ ਤਾਲਾਬੰਦੀ ਦੇ ਸ਼ੁਰੂ ਹੋਣ ਤੋਂ ਬਾਅਦ ਹੀ ਮਲਾਇਕਾ ਅਰੋੜਾ ਬੇਟੇ ਅਰਹਾਨ ਤੇ ਆਪਣੇ ਪਾਲਤੂ ਜਾਨਵਰ ਕੈਸਪਰ ਨਾਲ ਸੈਲਫ-ਆਈਸੋਲੇਸ਼ਨ 'ਚ ਹੈ।

ਇਸ ਦੌਰਾਨ ਉਹ ਆਪਣੇ ਜੀਵਨ ਬਾਰੇ ਅਪਡੇਟ ਦਿੰਦੀ ਰਹੀ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਆਪਣੇ ਘਰ, ਖਾਣਾ ਪਕਾਉਣ, ਯੋਗਾ ਕਰਨ ਤੇ ਕਈ ਥਰੋ ਬੈਕ ਤਸਵੀਰਾਂ ਦੀ ਝਲਕ ਵੀ ਸਾਂਝੀ ਕੀਤੀ ਹੈ। ਮਲਾਇਕਾ ਅਰੋੜਾ ਕਈ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਉਹ ਇਨ੍ਹੀਂ ਦਿਨੀਂ ਫ਼ਿਲਮ ਅਭਿਨੇਤਾ ਅਰਜੁਨ ਕਪੂਰ ਨਾਲ ਅਫੇਅਰ 'ਚ ਹੈ। ਉਨ੍ਹਾਂ ਨੇ ਹਾਲ ਹੀ 'ਚ ਅਭਿਨੇਤਾ ਅਰਬਾਜ਼ ਖਾਨ ਨੂੰ ਤਲਾਕ ਦਿੱਤਾ ਹੈ। ਉਨ੍ਹਾਂ ਦਾ ਇੱਕ ਬੇਟਾ ਵੀ ਹੈ। ਅਰਜੁਨ ਕਪੂਰ ਤੇ ਮਲਾਇਕਾ ਅਰੋੜਾ ਸੋਸ਼ਲ ਮੀਡੀਆ 'ਤੇ ਇਕ-ਦੂਜੇ ਦੀ ਕਾਫ਼ੀ ਤਾਰੀਫ ਕਰਦੇ ਨਜ਼ਰ ਆਉਂਦੇ ਹਨ। ਇਸ ਤੋਂ ਇਲਾਵਾ ਦੋਵੇਂ ਕਈ ਤਰ੍ਹਾਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਹਨ। ਦੋਵੇਂ ਜਲਦ ਹੀ ਵਿਆਹ ਵੀ ਕਰਨ ਵਾਲੇ ਹਨ।

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਮੁੰਬਈ 'ਤੇ ਹੀ ਪਿਆ ਹੈ ਤੇ ਇਥੇ ਕਈ ਲੋਕਾਂ ਨੂੰ ਕੋਰੋਨਾ ਹੋਇਆ ਹੈ। ਇਸ ਦੇ ਚਲਦੇ ਕਈ ਮਜ਼ਦੂਰ ਵੀ ਸ਼ਹਿਰ ਛੱਡਣ ਨੂੰ ਮਜਬੂਰ ਹੋ ਗਏ। ਇਸ ਦੇ ਬਾਅਦ ਵੀ ਕਈ ਕਲਾਕਾਰਾਂ ਨੇ ਇਸ ਤੋਂ ਸਬਕ ਨਹੀਂ ਲਿਆ ਹੈ ਤੇ ਹਾਲ ਹੀ 'ਚ ਸੈਫ ਅਲੀ ਖ਼ਾਨ, ਤੈਮੁਰ ਤੇ ਮਲਿਕਾ ਸ਼ੇਰਾਵਤ ਨੂੰ ਬਿਨਾਂ ਮਾਸਕ ਦੇ ਟਹਿਲਦੇ ਹੋਏ ਦੇਖਿਆ ਗਿਆ ਸੀ।

ਮੁੰਬਈ 'ਚ ਮੰਗਲਵਾਰ 9 ਜੂਨ ਨੂੰ ਸ਼ਾਮ 6 ਵਜੇ ਤਕ ਕੋਰੋਨਾ ਵਾਇਰਸ ਲਈ 1015 ਵਿਅਕਤੀਆਂ ਦੀ ਟੈਸਟ ਪਾਜ਼ੇਟਿਵ ਆਇਆ ਹੈ। ਸ਼ਹਿਰ 'ਚ ਕੋਵਿਡ-19 ਦੀ ਕੁੱਲ ਗਿਣਤੀ 50,878 ਹੋ ਗਈ ਹੈ। ਕੁੱਲ 904 ਕੋਰੋਨਾ ਮਰੀਜ਼ਾਂ ਨੂੰ ਛੁੱਟੀ ਵੀ ਦਿੱਤੀ ਗਈ ਹੈ। ਇਸੇ 'ਚ ਕੋਰੋਨਾ ਕਾਰਨ 58 ਲੋਕਾਂ ਦੀ ਮੌਤ ਹੋ ਗਈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News