ਮਲਾਇਕਾ ਅਰੋੜਾ ਨੇ ਸਵਿਮਸੂਟ 'ਚ ਸ਼ੇਅਰ ਕੀਤੀ ਤਸਵੀਰ, ਹੋਈ ਟਰੋਲ

8/7/2019 12:48:13 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਇੰਡਸਟਰੀ ਦੀ ਹੌਟੈਸਟ ਅਦਾਕਾਰਾਂ 'ਚੋਂ ਇਕ ਹਨ। ਉਹ ਅਕਸਰ ਅਰਜੁਨ ਕਪੂਰ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਮਲਾਇਕਾ ਕਾਫੀ ਸਮੇਂ ਤੋਂ ਫਿਲਮਾਂ ਤੋਂ ਦੂਰ ਹੈ ਪਰ ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਇਸ ਦੇ ਰਾਹੀਂ ਮਲਾਇਕਾ ਫੈਨਜ਼ ਨੂੰ ਆਪਣੀ ਨਿੱਜ਼ੀ ਤੇ ਪ੍ਰੋਫੈਸ਼ਨਲ ਜ਼ਿੰਦਗੀ ਨਾਲ ਅਪਡੇਟ ਰੱਖਦੀ ਹੈ। ਉਨ੍ਹਾਂ ਦੇ  ਇੰਸਟਾਗ੍ਰਾਮ 'ਤੇ 9.4 ਮਿਲੀਅਨ ਫਾਲੋਅਰਜ਼ ਹਨ।

PunjabKesari
ਹਾਲ ਹੀ 'ਚ ਮਲਾਇਕਾ ਨੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕੀਤੀ। ਇਸ 'ਚ ਉਹ ਬੇਹੱਦ ਹੌਟ ਨਜ਼ਰ ਆ ਰਹੀ ਹੈ। ਮਲਾਇਕਾ ਇੱਥੇ ਪਾਣੀ 'ਚ ਬੈਠੇ ਹੋਏ ਪੋਜ ਦੇ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਇਕ ਪ੍ਰਿੰਟੇਡ ਮੋਨੋਕਿਨੀ (ਸਵਿਮਸੂਟ) ਕੈਰੀ ਕੀਤਾ ਹੈ। ਇਹ ਮਲਾਇਕਾ ਦੇ ਵੇਕੇਸ਼ਨ ਦੌਰਾਨ ਦੀ ਤਸਵੀਰ ਹੈ। ਇਸ ਤਸਵੀਰ ਨਾਲ ਮਲਾਇਕਾ ਨੇ ਇਕ ਕੈਪਸ਼ਨ ਵੀ ਦਿੱਤਾ ਹੈ। ਉਨ੍ਹਾਂ ਨੇ ਲਿਖਿਆ,''find ur happy place n cherish it''।

 
 
 
 
 
 
 
 
 
 
 
 
 
 

#malaikasmondaymotivation ..... find ur happy place n cherish it ....

A post shared by Malaika Arora (@malaikaaroraofficial) on Aug 5, 2019 at 2:16am PDT


ਮਲਾਇਕਾ ਦੀ ਇਸ ਬੋਲਡ ਤਸਵੀਰ ਉਨ੍ਹਾਂ ਦੇ ਫੈਨਜ਼ ਨੂੰ ਬਹੁਤ ਪਸੰਦ ਆ ਰਹੀ ਹੈ। ਉਥੇ ਹੀ ਕੁਝ ਸੋਸ਼ਲ ਮੀਡੀਆ ਯੂਜ਼ਰਸ ਇਸ ਤਸਵੀਰ ਨੂੰ ਲੈ ਕੇ ਉਨ੍ਹਾਂ ਨੂੰ ਟਰੋਲ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ ਕਿ ਅਰਜੁਨ ਕਪੂਰ ਕਿੱਥੇ ਹੈ? ਉਥੇ ਹੀ ਦੂੱਜੇ ਨੇ ਕੁਮੈਂਟ ਕੀਤਾ,''ਇਹ ਕਰਨਾ ਕੀ ਚਾਹੁੰਦੀ ਹੈ।''

PunjabKesari
ਇਸ ਤੋਂ ਇਲਾਵਾ ਲੋਕ ਉਨ੍ਹਾਂ ਨੂੰ ਆਂਟੀ ਕਹਿ ਕੇ ਵੀ ਟਰੋਲ ਕਰ ਰਹੇ ਸਨ। ਹਾਲਾਂਕਿ ਮਲਾਇਕਾ ਨੂੰ ਇਸ ਤਰ੍ਹਾਂ ਦੀ ਟਰੋਲਿੰਗ ਨਾਲ ਕੋਈ ਫਰਕ ਨਹੀਂ ਪੈਂਦਾ ਹੈ। ਉਹ ਪਹਿਲਾਂ ਵੀ ਟਰੋਲਰਜ਼ ਨੂੰ ਮੂੰਹਤੋੜ ਜਵਾਬ ਦੇ ਚੁੱਕੀ ਹੈ। ਦੱਸ ਦੇਈਏ ਕਿ ਹਾਲ ਹੀ 'ਚ ਮਲਾਇਕਾ “Travel + Leisure India“ ਮੈਗਜ਼ੀਨ ਦੇ ਕਵਰ 'ਤੇ ਨਜ਼ਰ ਆਈ ਸੀ। ਉਨ੍ਹਾਂ ਦੀ ਇਹ ਮੈਗਜ਼ੀਨ ਤਸਵੀਰ ਬੇਹੱਦ ਹੌਟ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News