ਅਦਾਕਾਰਾ ਅੰਮ੍ਰਿਤਾ ਅਰੋੜਾ ਦਾ ਸਹੁਰਾ ਕੋਰੋਨਾ ਪਾਜ਼ੇਟਿਵ, ਪੂਰੀ ਬਿਲਡਿੰਗ ਸੀਲ

6/12/2020 2:06:05 PM

ਨਵੀਂ ਦਿੱਲੀ (ਵੈੱਬ ਡੈਸਕ) : ਹਾਲ ਹੀ 'ਚ ਖ਼ਬਰ ਆਈ ਸੀ ਕਿ ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਦੀ ਇਮਾਰਤ ਨੂੰ ਬੀ. ਐੱਮ. ਸੀ. ਅਧਿਕਾਰੀਆਂ ਨੇ ਕੋਰੋਨਾ ਵਾਇਰਸ ਦਾ ਮਰੀਜ਼ ਮਿਲਣ ਤੋਂ ਬਾਅਦ ਸੀਲ ਕਰ ਦਿੱਤਾ ਸੀ। ਹੁਣ ਤਾਜ਼ਾ ਰਿਪੋਰਟਾਂ ਮੁਤਾਬਿਕ ਉਹ ਮਰੀਜ਼ ਕੋਈ ਹੋਰ ਨਹੀਂ ਸਗੋਂ ਮਲਾਇਕਾ ਦੀ ਭੈਣ ਅੰਮ੍ਰਿਤਾ ਅਰੋੜਾ ਦੇ ਸਹੁਰੇ ਹਨ, ਜੋ ਉਸੇ ਬਿਲਡਿੰਗ 'ਚ ਰਹਿੰਦੇ ਹਨ, ਜਿਸ ਦਾ ਨਾਂ ਟਸਕਨੀ ਹੈ ਅਤੇ ਉਨ੍ਹਾਂ ਦਾ COVID-19 ਟੈਸਟ ਪਾਜ਼ੇਟਿਵ ਆਇਆ ਹੈ। ਅੰਮ੍ਰਿਤਾ ਮੁਤਾਬਕ ਉਨ੍ਹਾਂ ਦੇ ਸਹੁਰੇ ਹੁਣ ਇਸ ਖ਼ਤਰਨਾਕ ਵਾਇਰਸ ਤੋਂ ਠੀਕ ਹੋ ਗਏ ਹਨ। ਇੰਸਟਾਗ੍ਰਾਮ ਪੇਜ਼ @ bollywood.scuttlebutt ਦੀ ਇਕ ਰਿਪੋਰਟ ਮੁਤਾਬਿਕ ਮਲਾਇਕਾ ਅਰੋੜਾ ਦੀ ਭੈਣ ਅੰਮ੍ਰਿਤਾ ਅਰੋੜਾ ਦੇ ਸਹੁਰੇ ਦਾ ਕੋਵਿਡ-19 ਦਾ ਟੈਸਟ ਪਾਜ਼ੇਟਿਵ ਆਇਆ ਹੈ।
malaikaarorabuildingtuscany
ਰਿਪੋਰਟ 'ਚ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਅੰਮ੍ਰਿਤਾ ਅਰੋੜਾ ਦੇ ਸਹੁਰੇ ਇੱਕ ਨਰਸ ਦੇ ਸੰਪਰਕ 'ਚ ਆਉਣ ਤੋਂ ਬਾਅਦ ਇਸ ਵਾਇਰਸ ਤੋਂ ਪੀੜਤ ਹੋਏ। ਰਿਪੋਰਟ 'ਚ ਅੱਗੇ ਕਿਹਾ ਗਿਆ ਕਿ ਅੰਮ੍ਰਿਤਾ ਅਰੋੜਾ ਦੇ ਸਹੁਰਾ ਉਸੇ ਇਮਾਰਤ ਚ ਰਹਿੰਦੇ ਹਨ, ਜਿਸ 'ਚ ਭੈਣ ਮਲਾਇਕਾ ਰਹਿੰਦੀ ਹੈ। ਅੰਮ੍ਰਿਤਾ ਅਰੋੜਾ ਦੇ ਸਹੁਰੇ ਬਿਲਡਿੰਗ ਟਸਕਨੀ ਦੀ 6ਵੀਂ ਮੰਜ਼ਿਲ 'ਤੇ ਰਹਿੰਦੇ ਹਨ, ਜਿਸ ਨੂੰ ਬੀ. ਐੱਮ. ਸੀ. ਨੇ ਸੀਲ ਕਰ ਦਿੱਤਾ ਹੈ। ਆਪਣੇ ਸਹੁਰੇ ਦਾ ਕੋਰੋਨਾ ਦਾ ਟੈਸਟ ਪਾਜ਼ੇਟਿਵ ਆਉਣ ਦੀ ਖ਼ਬਰਾਂ 'ਤੇ ਅੰਮ੍ਰਿਤਾ ਅਰੋੜਾ ਨੇ ਖ਼ੁਲਾਸਾ ਕੀਤਾ ਕਿ ਹੁਣ ਉਹ ਠੀਕ ਹੋ ਗਏ ਹਨ। ਇਸ ਖ਼ਬਰ ਦਾ ਜਵਾਬ ਦਿੰਦਿਆਂ ਰਿਪੋਰਟ 'ਚ ਅਦਾਕਾਰਾ ਦੇ ਹਵਾਲੇ ਤੋਂ ਕਿਹਾ ਗਿਆ ਹੈ, 'ਹਾਂ... ਹੁਣ ਉਹ ਸਿਹਤਮੰਦ ਹਨ। ਧੰਨਵਾਦ।'



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News