ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਮਲਕੀਤ ਸਿੰਘ (ਦੇਖੋ ਤਸਵੀਰਾਂ)

6/12/2019 11:23:25 AM

ਜਲੰਧਰ (ਬਿਊਰੋ) : ਮਸ਼ਹੂਰ ਪੰਜਾਬੀ ਗਾਇਕ ਮਲਕੀਤ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਇੰਟਰਨੈੱਟ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਦਰਅਸਲ ਬੀਤੇ ਦਿਨੀਂ ਮਲਕੀਤ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਮੱਥਾ ਟੇਕਿਆ ਅਤੇ ਸ਼ਬਦ ਕੀਰਤਨ ਸਰਵਣ ਕੀਤਾ।

PunjabKesari

ਦੱਸ ਦਈਏ ਕਿ ਮਲਕੀਤ ਸਿੰਘ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਅਜਿਹੇ ਕਲਾਕਾਰ ਹਨ, ਜਿਨ੍ਹਾਂ ਨੇ ਆਪਣੀ ਗਾਇਕੀ ਨਾਲ ਪੰਜਾਬ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਸ਼ੌਹਰਤ ਹਾਸਲ ਕੀਤੀ ਹੈ। ਮਲਕੀਤ ਸਿੰਘ ਨੇ ਗਾਇਕੀ ਦੇ ਨਾਲ-ਨਾਲ ਅਦਾਕਾਰੀ 'ਚ ਵੀ ਹੱਥ ਅਜਮਾਇਆ ਹੈ ਅਤੇ ਉਹ ਕਈ ਫਿਲਮਾਂ 'ਚ ਵੀ ਨਜ਼ਰ ਆ ਚੁੱਕੇ ਹਨ।

PunjabKesari
ਦੱਸਣਯੋਗ ਹੈ ਕਿ ਮਲਕੀਤ ਸਿੰਘ ਟੀ. ਵੀ. ਸ਼ੋਅ 'ਵਾਇਸ ਆਫ ਪੰਜਾਬ ਛੋਟਾ ਚੈਂਪ' 'ਚ ਜੱਜ ਦੀ ਭੂਮਿਕਾ 'ਚ ਵੀ ਨਜ਼ਰ ਆ ਰਹੇ ਹਨ।

PunjabKesari

ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਗੋਲਡਨ ਸਟਾਰ ਮਲਕੀਤ ਸਿੰਘ ਨੇ 'ਤੂਤਕ ਤੂਤਕ ਤੂਤੀਆਂ' ਤੋਂ ਲੈ ਕੇ 'ਗੁੜ ਨਾਲੋਂ ਇਸ਼ਕ ਮਿੱਠਾ' ਸਮੇਤ ਕਈ ਹਿੱਟ ਗੀਤ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ, ਜੋ ਅੱਜ ਵੀ ਪੰਜਾਬੀਆਂ ਦੇ ਜ਼ਹਿਨ 'ਚ ਤਾਜ਼ਾ ਹਨ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News