ਜਨਮਦਿਨ ਮੌਕੇ ਜਾਣੋ ਮੱਲਿਕਾ ਸ਼ੇਰਾਵਤ ਦੀਆਂ ਕੁਝ ਦਿਲਚਸਪ ਗੱਲਾਂ
10/24/2019 11:20:20 AM
ਮੁੰਬਈ(ਬਿਊਰੋ)— ਕਦੇ ਬਾਲੀਵੁੱਡ ਦੀ ਹੌਟ ਅਦਾਕਾਰਾ ਦੀ ਲਿਸਟ 'ਚ ਸ਼ੁਮਾਰ ਰਹੀ ਮੱਲਿਕਾ ਸ਼ੇਰਾਵਤ ਅੱਜ ਲਾਈਮਲਾਈਟ ਤੋਂ ਦੂਰ ਹੈ। ਉਸ ਦੀ ਆਖਰੀ ਹਿੰਦੀ ਫਿਲਮ ਸਾਲ 2017 'ਚ ਰਿਲੀਜ਼ ਹੋਈ ਸੀ, ਜਿਸ ਦਾ ਨਾਂ 'ਜੀਨਤ' ਸੀ। ਉਸ ਦਾ ਜਨਮ 24 ਅਕਤੂਬਰ 1976 ਨੂੰ ਹਰਿਆਣਾ ਦੇ ਹਿਸਾਰ 'ਚ ਹੋਇਆ ਸੀ।

ਮੱਲਿਕਾ ਦਾ ਅਸਲੀ ਨਾਂ ਰੀਮਾ ਲਾਂਬਾ ਹੈ। ਅਦਾਕਾਰਾ ਬਣਨ ਤੋਂ ਪਹਿਲਾਂ ਮੱਲਿਕਾ ਏਅਰ ਹੋਸਟੇਸ ਸੀ। ਸਾਲ 2000 'ਚ ਉਸ ਨੇ ਜੈੱਟ ਏਅਰਵੇਜ਼ ਦੇ ਪਾਈਲਟ ਕਰਨ ਸਿੰਘ ਗਿੱਲ ਨਾਲ ਵਿਆਹ ਕਰਵਾਇਆ ਸੀ ਪਰ ਕੁਝ ਹੀ ਸਾਲਾਂ ਬਾਅਦ ਉਸ ਦਾ ਤਲਾਕ ਹੋ ਗਿਆ ਸੀ।

ਖਬਰਾਂ ਇਹ ਵੀ ਆਈਆਂ ਸਨ ਕਿ ਇਸ ਵਿਆਹ ਤੋਂ ਮੱਲਿਕਾ ਦੇ ਇਕ ਬੇਟਾ ਵੀ ਹੋਇਆ ਸੀ ਪਰ ਅਦਾਕਾਰਾ ਨੇ ਕਦੇ ਵੀ ਇਸ ਗੱਲ ਨੂੰ ਸਵੀਕਾਰ ਨਹੀਂ ਕੀਤਾ। ਅਕਸਰ ਹੀ ਉਹ ਅਜਿਹੇ ਸਵਾਲਾਂ ਤੋਂ ਬਚਦੀ ਨਜ਼ਰ ਆਈ ਮੱਲਿਕਾ ਨੇ ਸਾਲ 2002 'ਚ ਵਾਸ਼ੁ ਭਗਨਾਨੀ ਦੀ ਫਿਲਮ 'ਜੀਨਾ ਸਿਰਫ ਤੇਰੇ ਲਿਏ' 'ਚ ਸਪੈਸ਼ਲ ਅਪੀਯਰੈਂਸ ਦਿੱਤਾ ਸੀ। ਇਸ 'ਚ ਉਹ ਕਰੀਨਾ ਕਪੂਰ ਨਾਲ ਸਪੋਰਟਿੰਗ ਰੋਲ 'ਚ ਸੀ।

ਉਸ ਨੇ 'ਦਿ ਮਿਥ' ਨਾਲ ਹਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ 'ਚ ਉਸ ਦੇ ਓਪੋਜਿਟ ਜੈਕੀ ਚੇਨ ਸੀ। ਮੱਲਿਕਾ ਲਾਈਮਲਾਈਟ 'ਚ ਸਾਲ 2003 'ਚ ਆਈ ਫਿਲਮ 'ਖਵਾਇਸ਼' ਤੋਂ ਬਾਅਦ ਆਈ ਸੀ।





ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
ਜਦੋਂ 92,000 ਦਰਸ਼ਕਾਂ ਨੇ ਕਿਹਾ 'ਪੰਜਾਬੀ ਆ ਗਏ ਓਏ..!', ਦਿਲਜੀਤ ਦੇ ਲੰਡਨ ਸ਼ੋਅ ਨੇ ਤੋੜ'ਤੇ ਸਾਰੇ ਰਿਕਾਰਡ
