ਅਕਸ਼ੈ ਤੋਂ ਬਾਅਦ ਦੀਪਿਕਾ ਤੇ ਵਿਰਾਟ ਬਣਨਗੇ Man Vs Wild ਦਾ ਹਿੱਸਾ

2/2/2020 9:57:30 AM

ਮੁੰਬਈ(ਬਿਊਰੋ)- ਕੁੱਝ ਸਮਾਂ ਪਹਿਲਾਂ ਬੀਅਰ ਗ੍ਰਿਲਸ ਨਾਲ ਟੀ.ਵੀ. ਸ਼ੋਅ ‘ਮੈਨ ਵਰਸੇਜ ਵਾਇਲਡ’ ਵਿਚ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨਜ਼ਰ ਆਏ ਸਨ। ਇਸ ਵਾਰ ਉਨ੍ਹਾਂ ਨਾਲ ਸ਼ੋਅ ਵਿਚ ਸਾਊਥ ਦੇ ਸੁਪਰ ਸਟਾਰ ਰਜਨੀਕਾਂਤ ਨਜ਼ਰ ਆਉਣਗੇ। ਦੱਸ ਦਇਏ ਕਿ ਬੀਅਰ ਗ੍ਰਿਲਸ ਨੇ ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਨਾਲ ਇਸ ਸ਼ੋਅ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਹੁਣ ਭਾਰਤੀ ਕ੍ਰਿਕਟਰ ਦੇ ਫੈਨਜ਼ ਲਈ ਵੱਡੀ ਖਬਰ ਇਹ ਹੈ ਕਿ ਕਪਤਾਨ ਵਿਰਾਟ ਕੋਹਲੀ ਵੀ ਜਲਦ ਹੀ ਇਸ ਸ਼ੋਅ 'ਚ ਨਜ਼ਰ ਆ ਸਕਦੇ ਹਨ। ਇਹ ਵੀ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਵਿਰਾਟ ਕੋਹਲੀ 14 ਐਪੀਸੋਡ 'ਚ ਨਜ਼ਰ ਆਉਣਗੇ। ਇੰਨਾ ਹੀ ਨਹੀਂ, ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਵੀ ਜਲਦ ਹੀ ਇਸ ਸ਼ੋਅ 'ਚ ਨਜ਼ਰ ਆਵੇਗੀ। ਫਿਲਹਾਲ, ਇਹ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਵਿਰਾਟ ਅਤੇ ਦੀਪਿਕਾ ਇਸ ਸ਼ੋਅ ਦੀ ਸ਼ੂਟਿੰਗ ਕਰਨਗੇ ਜਾਂ ਸ਼ੂਟਿੰਗ ਹੋ ਚੁੱਕੀ ਹੈ। ਫਿਲਹਾਲ ਦੀਪਿਕਾ ਪਾਦੁਕੋਣ ਇਨ੍ਹੀਂ ਦਿਨੀਂ ਆਪਣੇ ਨਵੇਂ ਪ੍ਰੋਜੈਕਟਾਂ ਵਿਚ ਕਾਫੀ ਬਿਜ਼ੀ ਹੈ, ਉੱਥੇ ਵਿਰਾਟ ਕੋਹਲੀ ਆਪਣੀ ਟੀਮ ਨਾਲ ਨਿਊਜ਼ੀਲੈਂਡ ਦੌਰੇ 'ਤੇ ਹਨ।

ਪਿਛਲੇ ਸਾਲ ਟੈਲੀਕਾਸਟ ਹੋਇਆ ਸੀ ਮੋਦੀ ਸਪੈਸ਼ਲ ਐਪੀਸੋਡ

ਨਰਿੰਦਰ ਮੋਦੀ ’ਤੇ ਫਿਲਮਾਇਆ ਗਿਆ ‘ਮੈਨ ਵਰਸੇਸ ਵਾਇਲਡ’ ਐਪੀਸੋਡ ਉਤਰਾਖੰਡ ਦੇ ਜਿਮ ਕਾਰਬੇਟ ਨੈਸ਼ਨਲ ਪਾਰਕ ਵਿਚ ਸ਼ੂਟ ਹੋਇਆ ਸੀ। ਇਹ ਐਪੀਸੋਡ ਪਿਛਲੇ ਸਾਲ 12 ਅਗਸਤ ਨੂੰ ਟੈਲੀਕਾਸਟ ਕੀਤਾ ਗਿਆ ਸੀ। ਇਸ ਐਪੀਸੋਡ ਨੂੰ ਭਾਰਤ ਵਿਚ ਕਾਫੀ ਪਸੰਦ ਕੀਤਾ ਗਿਆ ਸੀ। ਇਸ ਦੌਰਾਨ ਮੋਦੀ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋਈਆਂ ਸਨ। ਸ਼ੋਅ ਵਿਚ ਪੀ.ਐੱਮ. ਮੋਦੀ  ਦਾ ਇਕ ਵੱਖਰਾ ਹੀ ਅਵਤਾਰ ਦੇਖਣ ਨੂੰ ਮਿਲਿਆ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News