ਮੰਦਸੌਰ ਰੇਪ ਕਾਂਡ ''ਤੇ ਕੋਇਨਾ ਮਿਤਰਾ ਦੇ ਬਿਆਨ ''ਤੇ ਭੜਕੀ ਗੌਹਰ ਖਾਨ, ਟਵਿਟਰ ਰਾਹੀਂ ਕੱਢਿਆ ਗੁੱਸਾ

7/2/2018 2:58:03 PM

ਮੁੰਬਈ (ਬਿਊਰੋ)— ਮੰਦਸੌਰ 'ਚ 7 ਸਾਲ ਦੀ ਬੱਚੀ ਨਾਲ ਅਦਾਕਾਰਾ ਕੋਇਨਾ ਮਿਤਰਾ ਨੇ ਹਾਲ ਹੀ 'ਚ ਇਕ ਟਵੀਟ ਕੀਤਾ, ''ਹੁਣ ਕੋਈ ਕੈਂਡਲ ਮਾਰਚ ਨਹੀਂ ਕੱਢ ਰਿਹਾ ਹੈ, ਕਿਉਂਕਿ ਇਸ ਵਾਰ ਇਹ ਘਟਨਾ ਇਕ ਹਿੰਦੂ ਬੱਚੀ ਨਾਲ ਵਾਪਰੀ ਹੈ। ਜਦੋਂ ਕਿਸੇ ਮੁਸਲਿਮ ਲੜਕੀ ਨਾਲ ਰੇਪ ਹੁੰਦਾ ਹੈ, ਤਾਂ ਦੇਸ਼ ਦੇ ਕੁਝ ਗਿਣੇ-ਚੁਣੇ ਲੋਕ ਸੜਕਾਂ 'ਤੇ ਮੋਮਬਤੀ ਲੈ ਕੇ ਹਾਏ-ਤੌਬਾ ਮਚਾਉਂਦੇ ਹਨ। ਕੋਇਨਾ ਦੇ ਇਸ ਟਵੀਟ 'ਤੇ ਅਭਿਨੇਤਰੀ ਗੌਹਰ ਖਾਨ ਭੜਕ ਉੱਠੀ। ਗੌਹਰ ਨੇ ਕੋਇਨਾ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਲਿਖਿਆ, ''ਮੈਂ ਨਹੀਂ ਜਾਣਦੀ ਸੀ ਕਿ ਤੁਸੀਂ ਮੁਸਲਿਮਾਂ ਤੋਂ ਇੰਨੀ ਨਫਰਤ ਕਰਦੇ ਹੋ।

PunjabKesari

ਇਕ ਮੁਸਲਮਾਨ ਜੋ ਅਜਿਹਾ ਅਪਰਾਧ ਕਰਦਾ ਹੈ ਉਹ ਜੇਹਾਦੀ (ਮੁਸਲਮਾਨਾਂ 'ਚ ਅਜਿਹਾ ਅਪਰਾਧ ਕਰਨ ਵਾਲੇ ਦਾ ਟਿਪੀਕਲ ਨਾਂ) ਹੁੰਦਾ ਹੈ ਪਰ ਜੇਕਰ ਇਕ ਹਿੰਦੂ ਅਜਿਹਾ ਅਪਰਾਧ ਕਰਦਾ ਹੈ ਤਾਂ ਉਹ ਸਿਰਫ ਹਿੰਦੂ ਹੈ। ਹੈਰਾਨੀ ਹੁੰਦੀ ਹੈ...''। ਇਸ ਤੋਂ ਪਹਿਲਾਂ ਲੋਕ ਗਾਇਕਾ ਮਾਲਿਨੀ ਅਵਸਥੀ ਨੇ ਵੀ ਇਕ ਟਵੀਟ ਕਰਕੇ ਕਿਹਾ ਸੀ ਕਿ ਕਠੂਆ ਗੈਂਗ ਰੇਪ 'ਤੇ ਸ਼ਰਮ ਆਈ ਅਤੇ ਮੰਦਸੌਰ ਰੇਪ ਘਟਨਾ ਤੇ ਜ਼ੁਬਾਨ ਬੰਦ!...''। ਇਸ ਟਵੀਟ ਦੀ ਜਦੋਂ ਆਲੋਚਨਾ ਹੋਣ ਲੱਗੀ ਤਾਂ ਮਾਲਿਨੀ ਨੇ ਆਪਣਾ ਟਵੀਟ ਹਟਾ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਜੰਮੂ ਦੇ ਕਠੂਆ 'ਚ ਕੁਝ ਮਹੀਨੇ ਪਹਿਲਾਂ ਇਕ ਸੱਤ ਸਾਲ ਦੀ ਬੱਚੀ ਦੀ ਰੇਪ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ ਸੀ।

PunjabKesari
ਕੀ ਹੈ ਮੰਦਸੌਰ ਰੇਪ ਕਾਂਡ?
ਮੱਧ ਪ੍ਰਦੇਸ਼ ਦੇ ਮੰਦਸੌਰ ਦੇ ਸਰਸਵਤੀ ਸ਼ਿਸ਼ੂ ਮੰਦਰ 'ਚ ਪੜ੍ਹਣ ਵਾਲੀ 7 ਸਾਲ ਦੀ ਬੱਚੀ ਨੂੰ ਮੰਗਲਵਾਲ (26 ਜੂਨ) ਨੂੰ ਛੁੱਟੀ ਤੋਂ ਬਾਅਦ ਸਕੂਲ ਗੇਟ ਤੋਂ ਦੋਸ਼ੀ ਮੁਹੰਮਦ ਇਰਫਾਨ ਲੱਡੂ ਖਵਾਉਣ ਦੇ ਬਹਾਰੇ ਆਪਣੇ ਨਾਲ ਲੈ ਗਿਆ ਸੀ। ਬੁੱਧਵਾਰ ਨੂੰ ਉਹ ਲਹੂ-ਲੁਹਾਨ ਹਾਲਤ 'ਚ ਝਾੜੀਆਂ ਵਿਚਕਾਰ ਪਈ ਮਿਲੀ ਸੀ। ਇਰਫਾਨ ਅਤੇ ਉਸ ਦੇ ਇਕ ਸਾਥੀ ਨੇ ਬੱਚੀ ਨਾਲ ਦਰਿੰਦਗੀ ਦੀਆਂ ਹੱਦਾਂ ਪਾਰ ਕਰ ਦਿੱਤੀਆਂ। ਫਿਲਹਾਲ ਪੁਲਸ ਨੇ ਦੋਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੂਜੇ ਦੋਸ਼ੀ ਦਾ ਨਾਂ ਆਸਿਫ ਹੈ।

PunjabKesari
ਬੱਚੀ ਦੀ ਹਾਲਤ ਗੰਭੀਰ
ਫਿਲਹਾਲ ਐੱਮ. ਵਾਏ. ਹਸਪਤਾਲ 'ਚ 10 ਡਾਕਟਰਾਂ ਦੀ ਟੀਮ ਦੀ ਨਿਗਰਾਨੀ 'ਚ ਬੱਚੀ ਦਾ ਇਲਾਜ ਚੱਲ ਰਿਹਾ ਹੈ। ਬੱਚੀ ਦੇ ਜ਼ਖਮ ਇੰਨੇ ਡੂੰਘੇ ਹਨ ਕਿ ਉਨ੍ਹਾਂ ਨੂੰ ਭਰਨ 'ਚ 15 ਤੋਂ 20 ਦਿਨਾਂ ਦਾ ਸਮਾਂ ਲੱਗੇਗਾ। ਬੱਚੀ ਨੂੰ ਇੰਨਾ ਦਰਦ ਹੈ ਕਿ ਜੇਕਰ ਉਸ ਨੂੰ ਕੋਈ ਛੂੰਹਦਾ ਹੈ ਤਾਂ ਉਹ ਚੀਕਾਂ ਮਾਰ ਉੱਠਦੀ ਹੈ। ਉਸ ਦੀ ਵੱਖ-ਵੱਖ ਸਰਜਰੀ ਕੀਤੀ ਗਈ ਹੈ। ਉਹ ਕਹਿ ਰਹੀ ਹੈ ਕਿ ਜਾਂ ਤਾਂ ਉਸ ਨੂੰ ਠੀਕ ਕਰ ਦਿੱਤਾ ਜਾਵੇ ਜਾਂ ਫਿਰ ਉਸ ਨੂੰ ਮਾਰ ਦਿੱਤਾ ਜਾਵੇ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News