ਬ੍ਰਿਸਬੇਨ ’ਚ ਗੀਤਕਾਰ ਮੰਗਲ ਹਠੂਰ ਦਾ ਸਨਮਾਨ ਅਤੇ ਕਿਤਾਬ ‘ਪੰਜਾਬ ਦਾ ਪਾਣੀ’ ਲੋਕ-ਅਰਪਣ

3/5/2020 9:21:06 AM

ਬ੍ਰਿਸਬੇਨ (ਸਤਵਿੰਦਰ ਟੀਨੂੰ) – ਇਨ੍ਹੀਂ ਦਿਨੀਂ ਆਸਟਰੇਲੀਆ ਦੌਰੇ ’ਤੇ ਆਇਆ ਪੰਜਾਬ ਦਾ ਨਾਮਵਰ ਗੀਤਕਾਰ ਮੰਗਲ ਹਠੂਰ ਪਿਛਲੇ ਕੁਝ ਦਿਨਾਂ ਤੋਂ ਬ੍ਰਿਸਬੇਨ ਆਇਆ ਹੋਇਆ ਸੀ। ਪਿਛਲੇ ਕਾਫ਼ੀ ਦਿਨਾਂ ਤੋਂ ਲਗਾਤਾਰ ਜਿਥੇ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਅਤੇ ਨਾਮਵਰ ਸ਼ਹਿਰੀਆਂ ਵੱਲੋਂ ਸੰਗੀਤਕ ਮਹਿਫ਼ਿਲਾਂ ਉਲੀਕੀਆਂ ਗਈਆਂ ਸਨ, ਉੱਥੇ ਹੀ ਅੱਜ ਆਸਟਰੇਲੀਆ ਦੀ ਸਿਰਮੌਰ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ਼ ਆਸਟਰੇਲੀਆ ਵੱਲੋਂ ਮੰਗਲ ਹਠੂਰ ਰੂ-ਬਰੂ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ।
ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਹੋਏ ਸਮਾਗਮ ਦੀ ਸ਼ੁਰੂਆਤ ਇਪਸਾ ਦੇ ਸਕੱਤਰ ਸਰਬਜੀਤ ਸੋਹੀ ਦੇ ਸਵਾਗਤੀ ਸ਼ਬਦਾਂ ਨਾਲ ਹੋਈ, ਜਿਸ ’ਚ ਸੋਹੀ ਨੇ ਸਮਕਾਲੀ ਗਾਇਕੀ ਰੁਝਾਨ ਬਾਰੇ ਗੱਲ ਕਰਦਿਆਂ ਮੰਗਲ ਹਠੂਰ ਦਾ ਤੁਆਰਫ਼ ਕਰਵਾਇਆ ਕਿ ਮੰਗਲ ਹਠੂਰ ਦੇ ਗੀਤ ਪੰਜਾਬ ਦੇ ਅਮੀਰ ਸੱਭਿਆਚਾਰ ਨੂੰ ਪੇਸ਼ ਕਰਨ ਵਾਲੇ ਹਨ, ਉਪਰੰਤ ਸਥਾਨਕ ਸ਼ਾਇਰਾਂ ਵੱਲੋਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ, ਜਿਸ ਵਿਚ ਸੁਰਜੀਤ ਸੰਧੂ, ਹਰਜੀਤ ਸੰਧੂ, ਮੀਤ ਮਲਕੀਤ, ਰੁਪਿੰਦਰ ਸੋਜ਼, ਜਸਵੰਤ ਵਾਗਲਾ ਆਦਿ ਪ੍ਰਮੁੱਖ ਹਨ। ਮੰਗਲ ਹਠੂਰ ਨੇ ਸੱਭਿਆਚਾਰਕ ਗੀਤਾਂ ਨਾਲ ਆਪਣੇ ਨਾਂ ਤਸਦੀਕ ਹੋਏ ਮਾਣ ਨੂੰ ਸਰੋਤਿਆਂ ਦਾ ਪਿਆਰ ਦੱਸਿਆ। ਇਸ ਮੌਕੇ ਮੰਗਲ ਹਠੂਰ ਦੀ ਕਿਤਾਬ ‘ਪੰਜਾਬ ਦਾ ਪਾਣੀ’ ਲੋਕ-ਅਰਪਣ ਕੀਤੀ ਗਈ।
ਇਪਸਾ ਵੱਲੋਂ ਮੰਗਲ ਹਠੂਰ ਨੂੰ ਸਨਮਾਨ ਪੱਤਰ ਭੇਟ ਕੀਤਾ ਗਿਆ। ਇਸ ਸਮਾਗਮ ’ਚ ਹੋਰਨਾਂ ਤੋਂ ਇਲਾਵਾ ਜਰਨੈਲ ਸਿੰਘ ਬਾਸੀ, ਅਜਾਇਬ ਸਿੰਘ ਵਿਰਕ, ਆਤਮਾ ਹੇਅਰ, ਰਾਜਾ ਗਿੱਲ, ਅਮਨ ਨਾਗਰਾ, ਜਰਮਨ ਬੁੱਟਰ, ਜਗਦੀਪ ਗਿੱਲ, ਸ਼ੈਲੀ ਕਾਹਲੋਂ, ਨਵਦੀਪ ਔਲਖ, ਪਾਲ ਰਾਊਕੇ, ਸੋਢੀ ਸੱਤੋਵਾਲੀ, ਸੁਖਦੇਵ ਸਿੰਘ ਹਠੂਰ, ਤਜਿੰਦਰ ਭੰਗੂ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ : ਕਪਿਲ ਸ਼ਰਮਾ ਦੀ ਨੰਨ੍ਹੀ ਪਰੀ ਦਾ ਕਿਊਟ ਅੰਦਾਜ਼, ਤਸਵੀਰਾਂ ਵਾਇਰਲਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News