ਮਸ਼ਹੂਰ ਫਿਲਮਕਾਰ ਮਣੀ ਰਤਨਮ ਚੇਨਈ ਦੇ ਹਸਪਤਾਲ ''ਚ ਭਰਤੀ
6/17/2019 10:03:55 AM
ਮੁੰਬਈ (ਬਿਊਰੋ) — ਮਸ਼ਹੂਰ ਫਿਲਮਕਾਰ ਮਣੀ ਰਤਨਮ ਨੂੰ ਚੇਨਈ ਦੇ ਅਪੋਲੋ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਖਬਰਾਂ ਮੁਤਾਬਕ, ਉਨ੍ਹਾਂ ਨੂੰ ਦਿਲ ਸਬੰਧੀ ਕੁਝ ਸਮੱਸਿਆਵਾਂ ਹਨ। ਦੱਸ ਦਈਏ ਕਿ ਮਣੀ ਰਤਨਮ ਨੂੰ ਦਿਲ ਸਬੰਧੀ ਬੀਮਾਰੀ ਪਹਿਲਾ ਤੋਂ ਹੀ ਹੈ। ਸਾਲ 2004 'ਚ 'ਯੁਵਾ' ਫਿਲਮ ਦੇ ਸੈੱਟ 'ਤੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ। ਸਾਲ 2015 'ਚ ਵੀ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਉਹ ਸ਼੍ਰੀਨਗਰ 'ਚ ਛੁੱਟੀਆਂ ਮਨਾ ਰਹੇ ਸਨ, ਉਦੋ ਹੀ ਉਨ੍ਹਾਂ ਦੇ ਸੀਨੇ 'ਚ ਤੇਜ ਦਰਦ ਹੋਣ ਲੱਗਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਦਿੱਲੀ ਲਿਆਂਦਾ ਗਿਆ ਸੀ। ਹਾਲਾਂਕਿ ਉਨ੍ਹਾਂ ਦੇ ਪਰਿਵਾਰ ਨੇ ਇਸ ਨੂੰ ਜਨਤਾਂ ਦੀਆਂ ਨਜਰਾਂ ਤੋਂ ਦੂਰ ਰੱਖਿਆ। ਸਾਲ 2018 ਅਜਿਹੀਆਂ ਖਬਰਾਂ ਆਈਆਂ ਸਨ ਕਿ ਦਿਲ ਦੀਆਂ ਸਮੱਸਿਆਵਾਂ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਹਾਲਾਂਕਿ ਉਸ ਸਮੇਂ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਸੀ ਕਿ 'ਉਨ੍ਹਾਂ ਦਾ ਬੱਸ ਚੇਕਅੱਪ ਹੀ ਕੀਤਾ ਗਿਆ ਹੈ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਘਰ ਵਾਪਸ ਭੇਜ ਦਿੱਤਾ ਗਿਆ ਸੀ।'
Director #ManiRatnam admitted to Greams Road Apollo hospital due to cardiac problems. pic.twitter.com/YnnIH6PHpI
— Lokesh (@LokeshJey) June 16, 2019
ਦੱਸਣਯੋਗ ਹੈ ਕਿ ਮਣੀ ਰਤਨਮ 'Ponniyin Selvan' 'ਚ ਰੁੱਝੇ ਹੋਏ ਹਨ। ਹਾਲਾਂਕਿ ਇਸ ਫਿਲਮ ਨਾਲ ਵੀ ਸਮੱਸਿਆਵਾਂ ਆ ਰਹੀਆਂ ਹਨ। ਫਿਲਮ ਅਮਰਾਰ ਕਾਲਕੀ ਦੇ ਉਪਨਿਆਸ 'ਤੇ ਆਧਾਰਿਤ ਹੈ। ਖਬਰਾਂ ਮੁਤਾਬਕ, Lyca Productions ਇਸ ਫਿਲਮ ਤੋਂ ਹੱਟ ਗਈ ਹੈ, ਜਿਸ ਦਾ ਕਾਰਨ ਹਾਲੇ ਵੀ ਪਤਾ ਨਹੀਂ ਲੱਗ ਸਕਿਆ। ਕਿਹਾ ਜਾ ਰਿਹਾ ਸੀ ਕਿ ਮਣੀ ਰਤਨਮ ਇਸ ਫਿਲਮ ਲਈ ਰਿਲਾਇੰਸ ਐਂਟਰਟੇਨਮੈਂਟ ਨਾਲ ਕਰਨ ਵਾਲੇ ਸਨ। ਇਸ 'ਚ ਐਸ਼ਵਰਿਆ ਰਾਏ ਬੱਚਨ ਨੂੰ ਲੈਣ ਦੀ ਗੱਲ ਚੱਲ ਰਹੀ ਸੀ। ਕਿਹਾ ਜਾ ਰਿਹਾ ਸੀ ਕਿ ਇਹ ਫਿਲਮ ਐੱਸ. ਐੱਸ. ਰਾਜਾਮੌਲੀ ਦੇ 'ਬਾਹੂਬਲੀ' ਸੀਰੀਜ਼ ਜਿੰਨਾ ਵੱਡਾ ਹੋਣ ਵਾਲਾ ਸੀ। ਇਸ ਫਿਲਮ ਲਈ ਅਮਿਤਾਭ ਬੱਚਨ, ਆਮਲਾ ਪਾਲ, ਜੈਰਾਮ ਰਵੀ ਦਾ ਨਾਂ ਵੀ ਸਾਹਮਣਾ ਆ ਰਿਹਾ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ