'ਡੌਨ' 'ਚ ਬਿੱਗ ਬੀ ਦਾ ਬਾਡੀ ਡਬਲ ਬਣਿਆ ਸੀ ਇਹ ਖਲਨਾਇਕ, ਮੌਤ ਅੱਜ ਵੀ ਬਣੀ ਹੈ ਰਹੱਸ

6/18/2018 5:29:56 PM

ਮੁੰਬਈ (ਬਿਊਰੋ)— 80 ਅਤੇ 90 ਦੇ ਦਹਾਕੇ ਦੀਆਂ ਫਿਲਮਾਂ 'ਚ ਕਈ ਅਜਿਹੇ ਵਿਲੇਨ ਨਜ਼ਰ ਆਏ, ਜਿਨ੍ਹਾਂ ਨੇ ਛੋਟੇ ਰੋਲ ਕਰਨ ਦੇ ਬਾਵਜੂਦ ਆਪਣੀ ਪਛਾਣ ਦਰਸ਼ਕਾਂ ਦੇ ਦਿਮਾਗ 'ਚ ਛੱਡੀ। ਇਨ੍ਹਾਂ 'ਚੋਂ ਇਕ ਹੈ ਮਾਣਿਕ ਈਰਾਨੀ, ਜਿਨ੍ਹਾਂ ਨੂੰ ਲੋਕ 'ਬਿੱਲਾ' ਦੇ ਨਾਂ ਨਾਲ ਵਧੇਰੇ ਜਾਣਦੇ ਹਨ। ਅਜੀਬੋ-ਗਰੀਬ ਪਹਿਰਾਵਾ, ਹੇਅਰ ਸਟਾਈਲ, ਦੰਦ, ਵਾਲਾਂ ਦੇ ਰੰਗ ਤੋਂ ਇਲਾਵਾ ਵੱਖਰੇ ਤਰੀਕੇ ਨਾਲ ਹੱਸਦੇ ਹੋਏ ਡਾਇਲਾਗ ਬੋਲਣੇ ਹੀ ਮਾਣਿਕ ਦੀ ਪਛਾਣ ਸੀ।

PunjabKesari

ਮਾਣਿਕ ਹੁਣ ਇਸ ਦੁਨੀਆ 'ਚ ਨਹੀਂ ਹਨ ਪਰ ਉਨ੍ਹਾਂ ਦੀ ਮੌਤ ਕਿਵੇਂ ਹੋਏ, ਇਸ ਬਾਰੇ ਹੁਣ ਤੱਕ ਸਾਫ ਤੌਰ 'ਤੇ ਕੋਈ ਜਾਣਕਾਰੀ ਮੌਜੂਦ ਨਹੀਂ ਹੈ। ਕੁਝ ਰਿਪੋਰਟਸ 'ਚ ਕਿਹਾ ਗਿਆ ਕਿ 90 ਦੇ ਦਹਾਕੇ 'ਚ ਵਧੇਰੇ ਸ਼ਰਾਬ ਪੀਣ ਕਾਰਨ ਉਨ੍ਹਾਂ ਦੀ ਮੌਤ ਹੋਈ, ਤਾਂ ਕੁਝ ਇਸ ਨੂੰ ਐਕਸੀਡੈਂਟ ਦੱਸਦੇ ਹਨ। ਉੱਥੇ ਰਿਪੋਰਟਸ 'ਚ ਅਜਿਹਾ ਦਾਅਵਾ ਵੀ ਕੀਤਾ ਗਿਆ ਕਿ ਉਨ੍ਹਾਂ ਨੇ ਸੁਸਾਈਡ ਕੀਤਾ ਸੀ। 1978 'ਚ ਨਿਰਦੇਸ਼ਕ ਚੰਦਰਾ ਬਾਰੋਟ ਦੀ ਫਿਲਮ 'ਡੌਨ' ਰਿਲੀਜ਼ ਹੋਈ ਸੀ।

PunjabKesari

ਅਮਿਤਾਭ ਬੱਚਨ, ਪ੍ਰਾਣ, ਜ਼ੀਨਤ ਅਮਾਨ, ਕਮਲ ਕਪੂਰ ਅਤੇ ਜਗਦੀਸ਼ ਰਾਜ ਵਰਗੇ ਐਕਟਰਜ਼ ਨੇ ਇਸ 'ਚ ਕੰਮ ਕੀਤਾ ਸੀ, ਜਿਨ੍ਹਾਂ ਨੂੰ ਕ੍ਰੈਡਿਟ ਵੀ ਦਿੱਤਾ ਗਿਆ ਸੀ ਪਰ ਕਿਹਾ ਜਾਂਦਾ ਹੈ ਕਿ ਮਾਣਿਕ ਈਰਾਨੀ ਇਸ ਫਿਲਮ ਦੇ ਐਕਸ਼ਨ ਸੀਨਜ਼ ਲਈ ਅਮਿਤਾਭ ਬੱਚਨ ਦੇ ਬਾਡੀ ਡਬਲ ਸਨ। ਹਾਲਾਂਕਿ ਉਨ੍ਹਾਂ ਨੂੰ ਵਧੇਰੇ ਕ੍ਰੈਡਿਟ ਨਹੀਂ ਦਿੱਤਾ ਗਿਆ ਸੀ।

PunjabKesari

ਮਾਣਿਕ ਨੂੰ ਅਸਲੀ ਪਛਾਣ ਸੁਭਾਸ਼ ਘਈ ਦੀ ਫਿਲਮ 'ਕਾਲੀਚਰਨ' ਤੋਂ ਮਿਲੀ ਸੀ। ਇਸ 'ਚ ਉਨ੍ਹਾਂ ਨੇ ਗੂੰਗੇ ਕਾਤਲ ਦਾ ਰੋਲ ਨਿਭਾਇਆ ਸੀ। ਇਹ ਰੋਲ ਇੰਨਾ ਮਸ਼ਹੂਰ ਹੋਇਆ ਕਿ 'ਨਟਵਰਲਾਲ' 'ਚ ਵੀ ਉਨ੍ਹਾਂ ਗੂੰਗੇ ਦਾ ਕਿਰਦਾਰ ਦਿੱਤਾ ਗਿਆ। 'ਸ਼ਾਨ', 'ਕਾਲੀਚਰਨ', 'ਡੌਨ', 'ਪਾਪ ਔਰ ਪੁਨਯ', 'ਤ੍ਰਿਸ਼ੂਲ', 'ਜਾਨੀ ਆਈ ਲਵ ਯੂ', 'ਨਾਸਤਿਕ', 'ਕਰਮਾ', 'ਜ਼ਖਮ', 'ਸ਼ਾਨਦਾਰ' ਸਮੇਤ ਮਾਣਿਕ ਤਕਰੀਬਨ 100 ਫਿਲਮਾਂ 'ਚ ਕੰਮ ਕਰ ਚੁੱਕੇ ਹਨ।

PunjabKesari

ਮਾਣਿਕ ਫਿਲਮ ਦੁਨੀਆ ਦਾ ਲੋਕਪ੍ਰਿਯ ਚਿਹਰਾ ਸੀ ਪਰ ਉਹ ਅਸਲੀ ਨਾਂ ਦੀ ਜਗ੍ਹਾ 'ਬਿੱਲਾ' ਨਾਂ ਨਾਲ ਮਸ਼ਹੂਰ ਹੋਏ। ਅਸਲ 'ਚ ਮਾਣਿਕ ਨੇ ਨਿਰਦੇਸ਼ਕ ਸੁਭਾਸ਼ ਘਈ ਦੀ ਫਿਲਮ 'ਹੀਰੋ' 'ਚ 'ਬਿੱਲਾ' ਨਾਂ ਦਾ ਕਿਰਦਾਰ ਨਿਭਾਇਆ ਸੀ, ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਵੀ ਕੀਤਾ ਸੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News