Movie Review: 'ਮਣੀਕਰਣਿਕਾ' 'ਚ ਦਿਸਿਆ ਕੰਗਨਾ ਦਾ ਦਮਦਾਰ ਐਕਸ਼ਨ

1/25/2019 10:38:47 AM

ਫਿਲਮ— 'ਮਣੀਕਰਣਿਕਾ : ਦਿ ਕਵੀਨ ਆਫ ਝਾਂਸੀ' 
ਕਲਾਕਾਰ—  ਕੰਗਨਾ ਰਣੌਤ, ਅੰਕਿਤਾ ਲੋਖੰਡੇ, ਜਿੱਸੂ ਸੇਨਗੁਪਤਾ, ਡੈਨੀ ਡੈਂਜੋਂਗਪਾ,  ਮੁਹੰਮਦ ਜੀਸਾਨ ਅਊਬ ਆਦਿ
ਨਿਰਦੇਸ਼ਕ— ਕੰਗਨਾ ਅਤੇ ਕ੍ਰਿਸ਼
ਰੇਟਿੰਗ— 3
ਆਨੰਦ ਐੱਲ ਰਾਏ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਤਨੁ ਵੇਡਸ ਮਨੂ' ਅਤੇ 'ਤਨੁ ਵੇਡਸ ਮਨੂੰ ਰਿਟਰਸ' 'ਚ ਅਦਾਕਾਰਾ ਕੰਗਨਾ ਰਣੌਤ ਨੇ ਸਾਰਿਆਂ ਨੂੰ ਖੂਬ ਐਂਟਰਟੇਨ ਕੀਤਾ ਸੀ। ਫਿਲਮ 'ਕਵੀਨ' 'ਚ ਵੀ ਕੰਗਨਾ ਦੀ ਐਕਟਿੰਗ ਦੀ ਕਾਫੀ ਤਾਰੀਫ ਹੋਈ ਸੀ। ਕੰਗਨਾ ਆਪਣੇ ਦਮ 'ਤੇ ਫਿਲਮ ਹਿੱਟ ਕਰਾਉਣ ਦੀ ਗਾਰੰਟੀ ਰੱਖਦੀ ਹੈ। ਜੋ ਕਿ ਤੁਹਾਨੂੰ ਫਿਲਮ 'ਮਣਿਕਰਣੀਕਾ : ਦਿ ਕਵੀਨ ਆਫ ਝਾਂਸੀ' 'ਚ ਦੇਖਣ ਨੂੰ ਮਿਲਦਾ ਹੈ। ਝਾਂਸੀ ਦੀ ਰਾਣੀ ਦਾ ਜ਼ਿਕਰ ਹੈ ਤਾਂ ਗੱਲ ਬਹਾਦਰੀ ਦੀ ਹੋਵੇਗੀ ਹੀ ਅਤੇ ਕੰਗਨਾ ਨੇ ਇਸ ਕਿਰਦਾਰ 'ਚ ਜੋਸ਼ ਭਰਨ 'ਚ ਕੋਈ ਕਸਰ ਨਹੀਂ ਛੱਡੀ ਹੈ। ਫਿਲਮ ਦਾ ਨਿਰਦੇਸ਼ਨ ਖੁਦ ਕੰਗਨਾ ਅਤੇ ਕ੍ਰਿਸ਼ ਨੇ ਮਿਲ ਕੇ ਕੀਤਾ ਹੈ।  
ਕਹਾਣੀ—
'ਮਣਿਕਰਣੀਕਾ' ਇਕ ਪੀਰੀਅਡ ਡਰਾਮਾ ਹੈ। ਫਿਲਮ ਦੀ ਕਹਾਣੀ 'ਮਣਿਕਰਣੀਕਾ' (ਕੰਗਨਾ ਰਣੌਤ) ਦੇ ਜਨਮ ਤੋਂ ਸ਼ੁਰੂ ਹੁੰਦੀ ਹੈ। ਕੰਗਨਾ ਬਚਪਨ ਤੋਂ ਸ਼ਸਤਰ ਚਲਾਉਣ 'ਚ ਬਹੁਤ ਹੀ ਵਧੀਆ ਹੁੰਦੀ ਹੈ। ਉਸ ਦੀ ਇਸ ਯੋਗਤਾ ਨੂੰ ਦੇਖਦੇ ਉਸ ਨੂੰ ਝਾਂਸੀ ਦੇ ਰਾਜੇ ਗੰਗਾਧਰ ਰਾਵ (ਜਿੱਸੂ ਸੇਨਗੁਪਤਾ) ਦਾ ਰਿਸ਼ਤਾ ਆਉਂਦਾ ਹੈ ਅਤੇ ਉਸ ਦਾ ਵਿਆਹ ਹੋ ਜਾਂਦਾ ਹੈ। ਵਿਆਹ ਤੋਂ ਬਾਅਦ ਉਸ ਦਾ ਨਾਮ ਲਕਸ਼ਮੀ ਬਾਈ ਹੋ ਜਾਂਦਾ ਹੈ। ਸਭ ਕੁਝ ਠੀਕ ਚੱਲਦਾ ਹੈ। ਰਾਣੀ ਲਕਸ਼ਮੀ ਬਾਈ ਝਾਂਸੀ ਨੂੰ ਉਸ ਦਾ ਵਾਰਿਸ ਦਿੰਦੀ ਹੈ, ਜਿਸ ਦਾ ਨਾਮ ਹੁੰਦਾ ਹੈ ਦਾਮੋਦਰ ਦਾਸ ਰਾਵ ਪਰ ਸਿਰਫ 4 ਮਹੀਨੇ ਦੀ ਉਮਰ 'ਚ ਉਸ ਦੇ ਬੱਚੇ ਦੀ ਮੌਤ ਹੋ ਜਾਂਦੀ ਹੈ। ਇਸ ਤੋਂ ਬਾਅਦ ਗੰਭੀਰ ਰੋਗ ਨਾਲ ਉਸ ਦੇ ਪਤੀ ਦਾ ਵੀ ਦਿਹਾਂਤ ਹੋ ਜਾਂਦਾ ਹੈ। ਬੱਚੇ ਅਤੇ ਪਤੀ ਦੇ ਇਸ ਤਰ੍ਹਾਂ ਚਲੇ ਜਾਣ ਕਾਰਨ ਅੰਗ੍ਰੇਜ ਝਾਂਸੀ 'ਤੇ ਆਪਣਾ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਆਪਣੇ ਰਾਜ ਨੂੰ ਬਚਾਉਣ ਲਈ ਰਾਣੀ ਲਕਸ਼ਮੀ ਬਾਈ ਝਾਂਸੀ ਦੀ ਗੱਦੀ 'ਤੇ ਬੈਠਦੀ ਹੈ ਅਤੇ ਐਲਾਨ ਕਰਦੀ ਹੈ ਕਿ ਝਾਂਸੀ ਕਿਸੇ ਨੂੰ ਨਹੀਂ ਦੇਵੇਗੀ। ਇਸ ਤੋਂ ਬਾਅਦ ਰਾਣੀ ਲਕਸ਼ਮੀ ਬਾਈ ਕਿਵੇਂ ਲੜਾਈ ਲੜਕੇ ਦੁਸ਼ਮਨ ਨੂੰ ਖਦੇੜਦੀ ਹੈ ਅਤੇ ਕਿਵੇਂ ਆਪਣੀ ਮਾਤਭੂਮੀ ਲਈ ਸ਼ਹੀਦ ਹੁੰਦੀ ਹੈ, ਇਸ ਲਈ ਤੁਹਾਨੂੰ ਫਿਲਮ ਦੇਖਣੀ ਹੋਵੇਗੀ। ਉਂਝ ਵਿਸਥਾਰ ਨਾਲ ਫਿਲਮ ਦੀ ਕਹਾਣੀ ਤੁਹਾਨੂੰ ਦੇਖਣ-ਸੁਣਨ ਤੋਂ ਬਾਅਦ ਹੀ ਸਮਝ ਆਵੇਗੀ।
ਕਮਜ਼ੋਰ ਕੜੀਆਂ
ਫਿਲਮ ਦੀ ਲੈਂਥ ਕਾਫੀ ਵੱਡੀ ਹੈ। ਇਸ ਕਾਰਨ ਕਈ ਵਾਰ ਧਿਆਨ ਭਟਕਾਅ ਜਿਹਾ ਵੀ ਮਹਿਸੂਸ ਹੋ ਸਕਦਾ ਹੈ। ਉਥੇ ਹੀ ਫਿਲਮ 'ਚ ਡਾਇਲਾਗਜ਼ ਤਾਂ ਕਈ ਹਨ ਪਰ ਉਨ੍ਹਾਂ 'ਚ ਪੰਚ ਨਹੀਂ ਹਨ। ਬਣਾਉਟੀ ਜਿਹੇ ਵੀ ਲੱਗਦੇ ਹਨ। ਫਿਲਮ ਦੇ ਸੈਕੰਡ ਹਾਫ 'ਚ ਜ਼ਬਰਦਸਤੀ ਦਾ ਫਨ ਐਲੀਮੇਂਟ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜੋ ਕਿ ਅਖਰਤਾ ਹੈ। ਉਥੇ ਹੀ ਕੰਗਨਾ 'ਚ ਜੋਸ਼ ਤਾਂ ਭਰਪੂਰ ਮਾਤਰਾ 'ਚ ਦਿਖਾਈ ਦਿੰਦਾ ਹੈ ਪਰ ਉਨ੍ਹਾਂ ਦੀ ਆਵਾਜ਼ 'ਚ ਫਰਕ ਸਾਫ ਦਿਖਾਈ ਦੇ ਰਿਹਾ ਸੀ। ਤਕਨੀਕ ਦੇ ਇਸਤੇਮਾਲ ਦੇ ਬਾਵਜੂਦ ਫਿਲਮ 'ਚ ਉਨ੍ਹਾਂ ਦੀ ਆਵਾਜ਼ 'ਚ ਦੋ ਤਰ੍ਹਾਂ ਦਾ ਅੰਤਰ ਨਜ਼ਰ ਆਉਂਦਾ ਹੈ। ਅੰਕਿਤਾ ਲੋਖੰਡੇ ਵੀ ਆਪਣੀ ਡੈਬਿਊ ਫਿਲਮ 'ਚ ਖਾਸ ਕਮਾਲ ਨਹੀਂ ਦਿਖਾ ਪਾਈ। ਫਿਲਮ 'ਚ ਉਨ੍ਹਾਂ ਦੀ ਐਂਟਰੀ ਘੱਟ ਰਹੀ। ਅਜਿਹਾ ਵੀ ਲੱਗਦਾ ਹੈ ਕਿ ਅੰਕਿਤਾ ਛੋਟੇ ਪਰਦੇ ਵਾਲੇ ਫਰੇਮ ਤੋਂ ਅਜੇ ਨਿਕਲ ਨਹੀਂ ਪਾਈ ਹੈ।
ਬਾਕਸ ਆਫਿਸ
ਕੰਗਨਾ ਦੀ ਇਸ ਫਿਲਮ ਦੀ ਬਾਕਸ ਆਫਿਸ 'ਤੇ ਨਵਾਜ਼ੁੱਦੀਨ ਦੀ ਠਾਕਰੇ ਨਾਲ ਟੱਕਰ ਹੈ। 'ਮਣਿਕਰਣੀਕਾ' ਦੇ ਫਰਸਟ ਡੇਅ ਬਾਕਸ ਆਫਿਸ 'ਤੇ 13 ਤੋਂ 15 ਕਰੋੜ ਕਮਾਉਣ ਦੀ ਉਮੀਦ ਹੈ ਪਰ ਨਵਾਜ਼ ਦੀ ਠਾਕਰੇ ਨਾਲ ਇਸ ਨੂੰ ਨੁਕਸਾਨ ਚੁੱਕਣਾ ਪੈ ਸਕਦਾ ਹੈ। 26 ਜਨਵਰੀ ਨੂੰ ਦੇਖਦੇ ਹੋਏ, ਦੇਸ਼ਭਗਤੀ ਦੇ ਮਾਹੌਲ 'ਚ ਸ਼ੁਰੂਆਤੀ ਦਿਨਾਂ 'ਚ ਫਿਲਮ ਨੂੰ ਦਰਸ਼ਕ ਮਿਲ ਸਕਦੇ ਹਨ ਪਰ ਉਨ੍ਹਾਂ ਦਾ ਆਗਮਨ ਅੱਗੇ ਦੇ ਦਿਨਾਂ 'ਚ ਹੋਵੇਗਾ ਇਹ ਨਿਸ਼ਚਿਤ ਨਹੀਂ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News