''ਮਣੀਕਰਨੀਕਾ'' ਦਾ ਟਰੇਲਰ ਰਿਲੀਜ਼, ਰੌਂਗਟੇ ਖੜ੍ਹੇ ਕਰਦੈ ਕੰਗਨਾ ਦਾ ਕਿਰਦਾਰ (ਵੀਡੀਓ)

12/18/2018 3:42:41 PM

ਮੁੰਬਈ (ਬਿਊਰੋ) : ਬਾਲੀਵੁੱਡ ਮਸ਼ਹੂਰ ਅਦਾਕਾਰਾ ਕੰਗਨਾ ਰਨੌਤ ਦੀ ਬਿੱਗ ਬਜਟ ਫਿਲਮ 'ਮਣੀਕਰਨੀਕਾ : ਦਿ ਕੁਈਨ ਆਫ ਝਾਂਸੀ' ਦਾ ਟਰੇਲਰ ਹਾਲ ਹੀ 'ਚ ਰਿਲੀਜ਼ ਹੋਇਆ ਹੈ। ਇਸ ਦਾ ਟਰੇਲਰ ਲੌਂਚ ਈਵੈਂਟ ਮੁੰਬਈ 'ਚ ਕੀਤਾ ਗਿਆ, ਜਿਸ 'ਚ ਕੰਗਨਾ ਆਪਣੇ ਫਿਲਮੀ ਕਿਰਦਾਰ ਲਕਸ਼ਮੀ ਬਾਈ ਦੇ ਅੰਦਾਜ਼ 'ਚ ਹੀ ਪਹੁੰਚੀ। ਇਸ ਫਿਲਮ ਨਾਲ ਟੀ. ਵੀ. ਅਦਾਕਾਰਾ ਅੰਕਿਤਾ ਲੋਖੰਡੇ ਵੀ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕਰ ਰਹੀ ਹੈ। ਟਰੇਲਰ ਰਿਲੀਜ਼ ਹੋਣ ਦੇ ਨਾਲ ਹੀ ਇਸ ਨੇ ਲੋਕਾਂ ਦਾ ਦਿਲ ਲੁੱਟ ਲਿਆ ਹੈ। ਟਰੇਲਰ 'ਚ ਕਈ ਅਜਿਹੇ ਸੀਨ ਅਤੇ ਤੱਤ ਹਨ, ਜਿਨ੍ਹਾਂ ਕਰਕੇ ਫਿਲਮ ਸਾਲ ਦੀ ਪਹਿਲੀ ਸੁਪਰਹਿੱਟ ਫਿਲਮ ਬਣਨ ਦਾ ਦਾਅਵਾ ਕਰਦੀ ਹੈ। ਇਸ 'ਚ ਰਾਣੀ ਲਕਸ਼ਮੀ ਬਾਈ ਦੇ ਸ਼ੁਰੂਆਤੀ ਦਿਨਾਂ ਤੋਂ ਲੈ ਕੇ ਅੰਗਰੇਜ਼ਾਂ ਨਾਲ ਲੜਾਈ ਤੱਕ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ।



ਦੱਸ ਦੇਈਏ ਕਿ ਟਰੇਲਰ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਕੰਗਨਾ ਨੇ 'ਮਣੀਕਰਨੀਕਾ' ਬਾਰੇ ਜੋ ਵੀ ਪਲਾਨਿੰਗ ਕੀਤੀ ਸੀ ਉਹ ਕਾਮਯਾਬ ਹੋਈ ਹੈ। ਜੇਕਰ ਟਰੇਲਰ 'ਚ ਅੰਕਿਤਾ ਦੀ ਮੌਜੂਦਗੀ ਦੀ ਗੱਲ ਕਰੀਏ ਤਾਂ ਟਰੇਲਰ 'ਚ ਉਸ ਦੀ ਝਲਕ ਇਕ ਵਾਰ ਹੀ ਨਜ਼ਰ ਆਉਂਦੀ ਹੈ।  



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News