ਗੀਤ ਚੋਰੀ ਕਰਨ ਵਾਲੇ ਗਾਇਕ ਦੀ ਮਨਿੰਦਰ ਬੁੱਟਰ ਨੇ ਖੋਲ੍ਹੀ ਪੋਲ (ਵੀਡੀਓ)

11/5/2019 11:42:33 AM

ਜਲੰਧਰ (ਬਿਊਰੋ) — ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਸਿਤਾਰਿਆਂ ਦਾ ਲਾਈਵ ਸ਼ੋਅ ਦੌਰਾਨ ਇਕ-ਦੂਸਰੇ ਨੂੰ ਰਿਪਲਾਈ ਕਰਨ ਦਾ ਦੌਰ ਲਗਾਤਾਰ ਜਾਰੀ ਹੈ, ਜਿਸ ਕਾਰਨ ਇਹ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦਿਆਂ ਹਨ। ਹਾਲ ਹੀ 'ਚ ਗੀਤਕਾਰ ਤੇ ਗਾਇਕ ਮਨਿੰਦਰ ਬੁੱਟਰ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਮਨਿੰਦਰ ਬੁੱਟਰ ਆਪਣਾ ਗੀਤ ਗਾਉਂਦਿਆਂ-ਗਾਉਂਦਿਆਂ ਕਿਸੇ ਗਾਇਕ ਨੂੰ ਚੋਰ ਆਖ ਰਹੇ ਹਨ। ਇਸ ਤੋਂ ਇਲਾਵਾ ਹੋਰ ਕੀ ਕਹਿ ਰਹੇ ਨੇ ਮਨਿੰਦਰ ਬੁੱਟਰ ਤੁਸੀਂ ਆਪ ਹੀ ਸੁਣੋ ਇਸ ਵੀਡੀਓ 'ਚ :-


ਦੱਸ ਦਈਏ ਕਿ ਬੀਤੇ ਦਿਨੀਂ ਮਨਿੰਦਰ ਬੁੱਟਰ ਨੇ ਆਪਣੇ ਇੰਸਟਾਗ੍ਰਾਮ 'ਤੇ ਲਾਈਵ ਹੋ ਕੇ ਇਹ ਵੀ ਦੱਸਿਆ ਸੀ ਕਿ ਉਹ ਜਲਦ ਹੀ ਗੀਤ ਚੋਰੀ ਕਰਨ ਵਾਲੇ ਵਿਅਕਤੀ ਦੇ ਨਾਂ ਦਾ ਖੁਲਾਸਾ ਕਰਾਂਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਸ ਵਿਅਕਤੀ ਨੇ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ ਚੋਰੀ ਕੀਤੇ ਸਨ, ਉਸੇ ਹੀ ਵਿਅਕਤੀ ਨੇ ਮੇਰੇ ਗੀਤ ਚੋਰੀ ਕੀਤੇ ਹਨ।
ਦੱਸਣਯੋਗ ਹੈ ਕਿ ਮਨਿੰਦਰ ਬੁੱਟਰ 'ਜਾਮੀਲਾ', 'ਸਖੀਆਂ', 'ਕਾਲੀ ਹਮਰ', 'ਸੌਰੀ' ਅਤੇ 'ਇਕ ਇਕ ਪਲ' ਵਰਗੇ ਸੁਪਰਹਿੱਟ ਗੀਤਾਂ ਨਾਲ ਸੰਗੀਤ ਜਗਤ 'ਚ ਵੱਖਰੀ ਪਛਾਣ ਕਾਇਮ ਕਰ ਚੁੱਕੇ ਹਨ। ਮਨਿੰਦਰ ਬੁੱਟਰ ਕਈ ਪੰਜਾਬੀ ਫਿਲਮਾਂ 'ਚ ਗੀਤ ਗਾ ਚੁੱਕੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News