''ਮੰਜੇ ਬਿਸਤਰੇ 2'' ਦੇ ਇਹ ਪ੍ਰੋਮੋਜ਼ ਦਰਸ਼ਕਾਂ ਨੂੰ ਕਰ ਰਹੇ ਨੇ ਲੋਟ-ਪੋਟ (ਵੀਡੀਓਜ਼)

4/6/2019 2:59:46 PM

ਜਲੰਧਰ (ਬਿਊਰੋ)— 12 ਅਪ੍ਰੈਲ ਨੂੰ ਦੁਨੀਆ ਭਰ 'ਚ ਰਿਲੀਜ਼ ਹੋਣ ਜਾ ਰਹੀ ਗਿੱਪੀ ਗਰੇਵਾਲ ਦੀ ਫਿਲਮ 'ਮੰਜੇ ਬਿਸਤਰੇ 2' ਇਨੀਂ ਦਿਨੀਂ ਆਪਣੇ ਗੀਤਾਂ ਕਾਰਨ ਕਾਫੀ ਚਰਚਾ 'ਚ ਹੈ। ਫਿਲਮ ਦੇ ਟਰੇਲਰ ਨੂੰ ਜਿੰਨਾ ਪਿਆਰ ਦਰਸ਼ਕਾਂ ਨੇ ਦਿੱਤਾ, ਉਸ ਤੋਂ ਵੱਧ ਫਿਲਮ ਦੇ ਗੀਤ ਪਸੰਦ ਕੀਤੇ ਜਾ ਰਹੇ ਹਨ। ਫਿਲਮ ਦੀ ਪ੍ਰਮੋਸ਼ਨ ਜ਼ੋਰਾਂ 'ਤੇ ਚੱਲ ਰਹੀ ਹੈ ਤੇ ਹਾਲ ਹੀ 'ਚ ਦਰਸ਼ਕਾਂ ਲਈ ਫਿਲਮ ਦੇ ਫਨੀ ਡਾਇਲਾਗ ਪ੍ਰੋਮੋਜ਼ ਰਿਲੀਜ਼ ਕੀਤੇ ਗਏ। ਹਾਸੇ ਨਾਲ ਭਰਪੂਰ ਇਹ ਡਾਇਲਾਗ ਪ੍ਰੋਮੋਜ਼ ਲੋਟ-ਪੋਟ ਕਰਨ ਵਾਲੇ ਹਨ। ਆਓ ਨਜ਼ਰ ਮਾਰਦੇ ਹਾਂ ਇਨ੍ਹਾਂ ਪ੍ਰੋਮੋਜ਼ 'ਤੇ—

ਮੁਰਗਾ ਨਹੀਂ ਬਣਾਇਆ

ਕਮਜ਼ੋਰ ਜੇ ਮੁਰਗੇ


ਸੱਤ ਰੰਗ ਦੀ ਦਾਰੂ

ਸੋਚ ਸਮਝ ਕੇ ਗਾਲ੍ਹਾਂ ਕੌਣ ਕੱਢਦਾ


ਤੇਰੇ ਸਿਰ 'ਤੇ ਡਾਂਗ

ਲੱਡੂ ਤਾਂ ਐਡੇ ਐਡੇ ਬਣਾਵਾਂਗੇ

ਫਿਲਮ ਦੇ ਪ੍ਰੋਮੋਜ਼ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਫਿਲਮ ਵੱਡੀ ਕਾਮਯਾਬੀ ਹਾਸਲ ਕਰੇਗੀ। ਇਸ ਫਿਲਮ ਨੂੰ ਗਿੱਪੀ ਗਰੇਵਾਲ ਨੇ ਲਿਖਿਆ ਤੇ ਪ੍ਰੋਡਿਊਸ ਕੀਤਾ ਹੈ, ਜਦਕਿ ਡਾਇਲਾਗਸ ਨਰੇਸ਼ ਕਥੂਰੀਆ ਨੇ ਲਿਖੇ ਹਨ। 'ਮੰਜੇ ਬਿਸਤਰੇ 2' ਦੇ ਨਿਰਦੇਸ਼ਕ ਬਲਜੀਤ ਸਿੰਘ ਦਿਓ ਹਨ। ਗਿੱਪੀ ਗਰੇਵਾਲ, ਸਿੰਮੀ ਚਾਹਲ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਸਰਦਾਰ ਸੋਹੀ, ਬੀ. ਐੱਨ. ਸ਼ਰਮਾ, ਹੋਬੀ ਧਾਲੀਵਾਲ, ਰਾਣਾ ਜੰਗ ਬਹਾਦਰ, ਰੁਪਿੰਦਰ ਰੂਪੀ, ਬਨਿੰਦਰ ਬੰਨੀ ਸਮੇਤ ਪੰਜਾਬੀ ਸਿਨੇਮਾ ਦੇ ਕਈ ਸਿਤਾਰੇ ਅਹਿਮ ਭੂਮਿਕਾ ਨਿਭਾਅ ਰਹੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News