9 ਦਿਨਾਂ ਬਾਅਦ ਸਿਨੇਮਾਘਰਾਂ ''ਚ ''ਮੰਜੇ ਬਿਸਤਰੇ 2'' ਨਾਲ ਲੱਗਣਗੀਆਂ ਰੌਣਕਾਂ

4/3/2019 9:13:44 PM

ਚੰਡੀਗੜ੍ਹ (ਬਿਊਰੋ)— ਇਸ ਸਾਲ ਦੀਆਂ ਸਭ ਤੋਂ ਚਰਚਿਤ ਫ਼ਿਲਮਾਂ 'ਚ ਸ਼ਾਮਲ ਪੰਜਾਬੀ ਫ਼ਿਲਮ 'ਮੰਜੇ ਬਿਸਤਰੇ 2' ਵਿਸਾਖੀ 'ਤੇ 12 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦੀ ਦਰਸ਼ਕਾਂ ਵਲੋਂ ਕਿੰਨੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ ਇਸ ਦਾ ਅੰਦਾਜ਼ਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਫ਼ਿਲਮ ਦੇ ਟਰੇਲਰ, ਕਲਿੱਪਾਂ ਤੇ ਗੀਤਾਂ ਤੋਂ ਲਾਇਆ ਜਾ ਸਕਦਾ ਹੈ। 'ਹੰਬਲ ਮੋਸ਼ਨ ਪਿਕਚਰਸ' ਦੇ ਬੈਨਰ ਹੇਠ ਬਣੀ ਗਿੱਪੀ ਗਰੇਵਾਲ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਦੀ ਕਹਾਣੀ ਤੇ ਸਕ੍ਰੀਨਪਲੇਅ ਵੀ ਗਿੱਪੀ ਗਰੇਵਾਲ ਨੇ ਹੀ ਲਿਖਿਆ ਹੈ। ਨਰੇਸ਼ ਕਥੂਰੀਆ ਦੇ ਲਿਖੇ ਡਾਇਲਾਗਸ ਨਾਲ ਸਜੀ ਇਸ ਫ਼ਿਲਮ 'ਚ ਗਿੱਪੀ ਗਰੇਵਾਲ ਨਾਲ ਸਿੰਮੀ ਚਾਹਲ, ਕਰਮਜੀਤ ਅਨਮੋਲ, ਸਰਦਾਰ ਸੋਹੀ, ਬੀ. ਐੱਨ. ਸ਼ਰਮਾ, ਗੁਰਪ੍ਰੀਤ ਘੁੱਗੀ, ਰਾਣਾ ਜੰਗ ਬਹਾਦਰ, ਮਲਕੀਤ ਸਿੰਘ, ਜੱਗੀ ਸਿੰਘ, ਰਘਵੀਰ ਬੋਲੀ, ਗੁਰਪ੍ਰੀਤ ਕੌਰ ਭੰਗੂ, ਅਨੀਤਾ ਦੇਵਗਨ ਤੇ ਨਿਸ਼ਾ ਬਾਨੋ ਨੇ ਅਹਿਮ ਭੂਮਿਕਾ ਨਿਭਾਈ ਹੈ।

ਪੰਜਾਬੀ ਦੀ ਇਹ ਪਹਿਲੀ ਫ਼ਿਲਮ ਹੋਵੇਗੀ, ਜਿਸ 'ਚ ਇਕ ਪੰਜਾਬੀ ਵਿਆਹ ਨੂੰ ਕੈਨੇਡਾ ਵਰਗੇ ਮੁਲਕ 'ਚ ਦਿਖਾਇਆ ਗਿਆ ਹੈ। ਇਸ ਫ਼ਿਲਮ ਦੀ ਸਮੁੱਚੀ ਸ਼ੂਟਿੰਗ ਕੈਨੇਡਾ 'ਚ ਹੀ ਕੀਤੀ ਗਈ ਹੈ। ਕੈਨੇਡਾ 'ਚ ਹੁੰਦੇ ਇਸ ਪੰਜਾਬੀ ਵਿਆਹ 'ਚ ਉਥੋਂ ਦੇ ਸੱਭਿਆਚਾਰ ਮੁਤਾਬਕ ਕੀ-ਕੀ ਅੜਚਨਾਂ ਆਉਂਦੀਆਂ ਹਨ ਤੇ ਇਸ ਵਾਰ ਫ਼ਿਲਮ ਦੇ ਨਾਇਕ ਗਿੱਪੀ ਗਰੇਵਾਲ ਯਾਨੀ ਸੁੱਖੀ ਦਾ ਦਿਲ ਕਿਸੇ ਕੁੜੀ 'ਤੇ ਆਉਂਦਾ ਹੈ, ਇਹ ਦੇਖਣਾ ਬੇਹੱਦ ਦਿਲਚਸਪ ਹੋਵੇਗਾ। ਫ਼ਿਲਮ 'ਚ ਕਰਮਜੀਤ ਅਨਮੋਲ ਯਾਨੀ ਸਾਧੂ ਬਾਬਾ ਵੀ ਨਜ਼ਰ ਆਵੇਗਾ ਪਰ ਇਸ ਵਾਰ ਉਹ ਬਰਫ਼ੀ ਨਹੀਂ ਬਣਾਏਗਾ, ਸਗੋਂ ਆਪਣੇ ਪੋਤੇ ਦੇ ਵਿਆਹ ਦੀਆਂ ਤਿਆਰੀਆਂ ਆਪਣੇ ਹਿਸਾਬ ਨਾਲ ਜ਼ਰੂਰ ਕਰਵਾਏਗਾ। ਕਾਮੇਡੀ, ਰੋਮਾਂਸ ਤੇ ਡਰਾਮੇ ਨਾਲ ਭਰਪੂਰ ਇਸ ਫ਼ਿਲਮ ਦੀ ਕਹਾਣੀ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ਦਾ ਦਮ ਰੱਖਦੀ ਹੈ। ਇਸ ਫ਼ਿਲਮ 'ਚ ਕਈ ਦਿਲਚਸਪ ਪਹਿਲੂ ਹਨ, ਜੋ ਦਰਸ਼ਕਾਂ ਦੀ ਦਿਲਚਸਪੀ ਫ਼ਿਲਮ 'ਚ ਬਣਾਈ ਰੱਖਣਗੇ। ਇਹ ਫ਼ਿਲਮ ਭਰਪੂਰ ਕਾਮੇਡੀ ਡਰਾਮਾ ਹੋਵੇਗੀ, ਜੋ ਦਰਸ਼ਕਾਂ ਨੂੰ ਹਸਾ-ਹਸਾ ਲੋਟ-ਪੋਟ ਕਰ ਦੇਣ ਦਾ ਦਮ ਰੱਖਦੀ ਹੈ। ਇਹ ਫ਼ਿਲਮ ਪੰਜਾਬ ਤੇ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਸੱਭਿਆਚਾਰ ਨੂੰ ਪਰਦੇ 'ਤੇ ਪੇਸ਼ ਕਰਦੀ ਮਨੋਰੰਜਨ ਨਾਲ ਭਰਪੂਰ ਕਾਮੇਡੀ ਫ਼ਿਲਮ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News