ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਹੈ ਮਨਕਿਰਤ ਔਲਖ ਦਾ ਗੀਤ ''ਸਾਹਿਬਜ਼ਾਦੇ'' (ਵੀਡੀਓ)

12/26/2019 4:45:52 PM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਮਨਕਿਰਤ ਔਲਖ ਆਪਣੇ ਧਾਰਮਿਕ ਗੀਤ 'ਸਾਹਿਬਜ਼ਾਦੇ' ਨਾਲ ਦਰਸ਼ਕਾਂ ਦੇ ਸਨਮੁਖ ਹੋਏ ਹਨ। ਜਿਵੇਂ ਕਿ ਸਭ ਜਾਣਦੇ ਹਨ ਕਿ ਸ਼ਹੀਦੀ ਹਫਤਾ (ਦਹਾੜਾ) ਚੱਲ ਰਿਹਾ ਹੈ, ਜਿਸ ਦੇ ਚੱਲਦਿਆਂ ਸਾਹਿਬਜ਼ਾਦਿਆਂ ਦੀਆਂ ਸ਼ਾਹਦਾਤਾਂ ਨੂੰ ਯਾਦ ਕਰਦੇ ਹੋਏ ਪੰਜਾਬੀ ਗਾਇਕ ਧਾਰਮਿਕ ਗੀਤਾਂ ਨਾਲ ਪ੍ਰਣਾਮ ਕਰ ਰਹੇ ਹਨ। ਪੰਜਾਬੀ ਗਾਇਕ ਮਨਕਿਰਤ ਔਲਖ ਨੇ ਵੀ ਆਪਣੇ ਧਾਰਮਿਕ ਗੀਤ ਨਾਲ ਸਾਹਿਬਜ਼ਾਦਿਆਂ ਦੀਆਂ ਦਿੱਤੀਆਂ ਕੁਬਾਨੀਆਂ ਨੂੰ ਯਾਦ ਕੀਤਾ ਹੈ।


ਧਾਰਮਿਕ ਗੀਤ 'ਸਾਹਿਬਜ਼ਾਦੇ' ਦੇ ਬੋਲ ਕਾਹਲੋਂ ਦੀ ਕਲਮ 'ਚ ਨਿਕਲੇ ਹਨ ਤੇ ਕੰਪੋਜ਼ ਵੀ ਖੁਦ ਉਨ੍ਹਾਂ ਨੇ ਕੀਤਾ ਹੈ। ਮਨਕਿਰਤ ਦੇ ਇਸ ਧਾਰਮਿਕ ਗੀਤ ਨੂੰ ਮਿਊਜ਼ਿਕ ਜੱਸੀ ਐਕਸ ਨੇ ਦਿੱਤਾ ਹੈ। ਇਸ ਧਾਰਮਿਕ ਗੀਤ ਨੂੰ ਮਨਕਿਰਤ ਔਲਖ ਨੇ ਆਪਣੇ ਯੂਟਿਊਬ ਚੈਨਲ 'ਤੇ ਹੀ ਰਿਲੀਜ਼ ਕੀਤਾ ਹੈ। ਇਹ ਧਾਰਮਿਕ ਗੀਤ ਦਰਸ਼ਕਾਂ ਨੂੰ ਭਾਵੁਕ ਕਰ ਰਿਹਾ ਹੈ। ਜੇ ਗੱਲ ਕਰੀਏ ਮਨਕਿਰਤ ਔਲਖ ਦੇ ਕੰਮ ਤਾਂ ਉਹ ਪੰਜਾਬੀ ਸੰਗੀਤ ਜਗਤ ਨੂੰ ਬਹੁਤ ਸਾਰੇ ਹਿੱਟ ਗੀਤ ਦੇ ਚੁੱਕੇ ਹਨ, ਜਿਨ੍ਹਾਂ 'ਚ 'ਗੱਲਾਂ ਮਿੱਠੀਆਂ', 'ਬਦਨਾਮ', 'ਜੱਟਾ ਵੇ', 'ਗਲੌਕ', 'ਪਿੰਡ ਸਾਰਾ ਗੈਂਗਲੈਂਡ ਬਣਿਆ', 'ਚੂੜੇ ਵਾਲੀ ਬਾਂਹ' ਵਰਗੇ ਗੀਤ ਸ਼ਾਮਲ ਹਨ। ਹਾਲ ਹੀ 'ਚ ਉਨ੍ਹਾਂ ਦਾ ਗੀਤ 'ਗਲੌਕ' ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 

"Sahibzade" Full Song Aa Gya Ji , Guru Gobind Singh Ji De Pariwaar Di Yaad Ch, Baba Sab Nu Khush Rakhe 🙏🏻

A post shared by Mankirt Aulakh (ਔਲਖ) (@mankirtaulakh) on Dec 25, 2019 at 3:37am PST



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News