ਟਵੀਟ ਕਰਕੇ 'ਮਨਮਰਜ਼ੀਆ' ਦੇ ਡਾਇਰੈਕਟਰ ਨੇ ਸਿੱਖ ਭਾਈਚਾਰੇ ਤੋਂ ਮੰਗੀ ਮੁਆਫੀ

9/19/2018 4:16:23 PM

ਮੁੰਬਈ(ਬਿਊਰੋ)— 'ਮਨਮਰਜ਼ੀਆਂ' ਦੇ ਡਾਇਰੈਕਟਰ ਅਨੁਰਾਗ ਕਸ਼ਅੱਪ ਨੇ ਫਿਲਮ ਦੇ ਕੁਝ ਸੀਨਜ਼ 'ਤੇ ਸਿੱਖ ਭਾਈਚਾਰੇ ਦੇ ਇਤਰਾਜ਼ ਤੋਂ ਬਾਅਦ ਮੁਆਫੀ ਮੰਗ ਲਈ ਹੈ। ਇਸ ਫਿਲਮ 'ਚ ਅਭਿਸ਼ੇਕ ਬੱਚਨ ਸਿੱਖ ਦਾ ਕਿਰਦਾਰ ਨਿਭਾਇਆ ਹੈ। ਇਕ ਸੀਨ 'ਚ ਉਹ ਆਪਣੀ ਪੱਗ ਲਾਹ ਦਿੰਦੇ ਹਨ ਤੇ ਫਿਰ ਸਿਗਰਟ ਪੀਣ ਲੱਗ ਜਾਂਦੇ ਹਨ। ਇਸ 'ਤੇ ਸਿੱਖ ਭਾਈਚਾਰੇ ਦਾ ਕਹਿਣਾ ਹੈ ਕਿ ਮੇਕਰਸ ਅਜਿਹਾ ਕਰਕੇ ਸਿੱਖਾਂ ਦੀ ਸ਼ਖਸੀਅਤ (ਇਮੇਜ਼) ਨੂੰ ਖਰਾਬ ਕਰ ਰਹੇ ਹਨ। ਸਿੱਖ ਜਥੇਬੰਦੀਆਂ ਇਸ 'ਤੇ ਮੇਕਰਸ ਖਿਲਾਫ ਐਫ. ਆਈ. ਆਰ. ਦਰਜ ਕਰਵਾਉਣ ਦੀ ਵੀ ਸੋਚ ਰਹੇ ਸਨ। ਹਾਲ ਹੀ 'ਚ ਦਿੱਲੀ 'ਚ ਫਿਲਮ ਨੂੰ ਵਿਚਾਲੇ ਹੀ ਬੰਦ ਕਰਵਾ ਦਿੱਤਾ ਗਿਆ। ਇਸ ਤੋਂ ਬਾਅਦ ਅਨੁਰਾਗ ਨੇ ਆਪਣਾ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਨੇ ਕਿਹਾ, “ਮੈਂ ਇਸ ਸਮੇਂ ਦੇਸ਼ ਤੋਂ ਬਾਹਰ ਹਾਂ ਤੇ ਮੈਂ ਸਮੋਕਿੰਗ ਸੀਨ ਤੋਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਣ ਦੀ ਖਬਰ ਪੜ੍ਹੀ। ਇਹ ਫਿਲਮ ਕਿਸੇ ਵੀ ਭਾਈਚਾਰੇ ਦੀ ਗੱਲ ਨਹੀਂ ਕਰਦੀ। ਫਿਲਮ ਵੱਖ-ਵੱਖ ਲੋਕਾਂ ਅਤੇ ਉਨ੍ਹਾਂ ਦੀ ਪਸੰਦ ਦੀ ਗੱਲ ਕਰਦੀ ਹੈ। ਫਿਲਮ ਲਈ ਅਸੀਂ ਸਿੱਖ ਲੋਕਾਂ ਤੋਂ ਸਲਾਹ ਵੀ ਲਈ ਹੈ। ਜਦੋਂ ਅਸੀਂ ਗੁਰਦੁਆਰੇ 'ਚ ਸ਼ੂਟਿੰਗ ਕਰ ਰਹੇ ਸੀ ਤਾਂ ਸਾਨੂੰ ਕਿਹਾ ਗਿਆ ਕਿ ਵਿਆਹ ਦਾ ਫੇਕ (ਝੂਠਾ) ਸੀਨ ਸ਼ੂਟ ਨਹੀਂ ਕੀਤਾ ਜਾ ਸਕਦਾ। ਇਸ ਤੋਂ ਬਾਅਦ ਐਕਟਰਸ ਨੂੰ ਸਿਰਫ ਮੱਥਾ ਟੇਕਦੇ ਹੋਏ ਹੀ ਦਿਖਾਇਆ ਗਿਆ ਹੈ।''

स्टेटमेंट
ਵਿਵਾਦਤ ਸੀਨ 'ਤੇ ਸਫਾਈ ਦਿੰਦੇ ਹੋਏ ਅਨੁਰਾਗ ਨੇ ਲਿਖਿਆ, “ਜਿਥੇ ਅਸੀਂ ਸ਼ੂਟਿੰਗ ਕੀਤੀ ਹੈ, ਉਸ ਘਰ 'ਚ ਕਿਸੇ ਵੀ ਮੈਂਬਰ ਨੂੰ ਸਮੋਕਿੰਗ ਦੀ ਇਜਾਜ਼ਤ ਨਹੀਂ ਸੀ। ਸਮੋਕਿੰਗ ਸੀਨ ਦੀ ਸ਼ੂਟਿੰਗ ਨੂੰ ਸੜਕ 'ਤੇ ਕੀਤਾ ਗਿਆ ਅਤੇ 150 ਲੋਕ ਸੀਨ ਦੀ ਸ਼ੂਟਿੰਗ ਸਮੇਂ ਮੌਜੂਦ ਸਨ। ਅਸੀਂ ਸ਼ੂਟਿੰਗ ਕਰਦੇ ਸਮੇਂ ਪੁੱਛਿਆ ਸੀ ਤੇ ਸਾਨੂੰ ਕਿਹਾ ਗਿਆ ਕਿ ਪੱਗ ਲਾਹ ਕੇ ਸੀਨ ਦੀ ਸ਼ੂਟਿੰਗ ਕੀਤੀ ਜਾ ਸਕਦੀ ਹੈ। ਅਸੀ ਫਿਲਮ 'ਚ ਦਿਖਾਇਆ ਹੈ ਕਿ ਰੌਬੀ ਆਪਣੀ ਪੱਗ ਦੋਵਾਂ ਹੱਥਾਂ ਨਾਲ ਲਾਹ ਕੇ ਆਪਣੇ ਕਜ਼ਨ ਨੂੰ ਦਿੰਦਾ ਹੈ। ਅਸੀਂ ਜੋ ਆਪਣੀਆਂ ਅੱਖਾਂ ਨਾਲ ਦੇਖਿਆ, ਕਾਫੀ ਗੱਲਬਾਤ ਕਰਨ ਤੋਂ ਬਾਅਦ ਉਸ ਨੂੰ ਦਿਖਾਇਆ ਹੈ। ਸਾਡਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਤੇ ਅਸੀਂ ਅਜਿਹਾ ਕਰਾਂਗੇ ਵੀ ਕਿਉਂ ਜਦੋਂ ਉਨ੍ਹਾਂ ਤੋਂ ਸਾਨੂੰ ਸਭ ਤੋਂ ਵੱਧ ਪਿਆਰ ਮਿਲਦਾ ਹੈ। ਅੰਮ੍ਰਿਤਸਰ ਸ਼ਹਿਰ ਨੇ ਸਾਡਾ ਦਿਲੋਂ ਸਵਾਗਤ ਕੀਤਾ ਤੇ ਸਾਰਾ ਖਿਆਲ ਰੱਖਿਆ। ਫਿਲਮ ਦਾ ਇਕ ਵੀ ਸੀਨ ਬਿਨਾਂ ਕਿਸੇ ਦੀ ਗਾਈਡਨੈੱਸ ਤੋਂ ਨਹੀਂ ਫਿਲਮਾਇਆ ਗਿਆ। ਅਸੀਂ ਸੀਨਜ਼ ਨੂੰ ਉਂਝ ਹੀ ਦਿਖਾਇਆ ਜਿਵੇਂ ਅਸਲ 'ਚ ਉਹ ਹਨ।''

 

ਜੋ ਲੋਕ ਵਿਵਾਦ ਕਰ ਹਰੇ ਹਨ ਅਨੁਰਾਗ ਨੇ ਉਨ੍ਹਾਂ ਨੂੰ ਵੀ ਨਿਸ਼ਾਨੇ 'ਤੇ ਲਿਆ ਅਤੇ ਨਾਲ ਹੀ ਇਸ ਨੂੰ ਰਾਜਨੀਤਕ ਰੰਗ ਨਾ ਦੇਣ ਦੀ ਗੱਲ ਵੀ ਆਖੀ। ਅਨੁਰਾਗ ਨੇ ਕਿਹਾ, “ਫਿਲਮ 'ਚ ਤਿੰਨ ਲੋਕਾਂ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ ਨਾ ਕਿ ਕਿਸੇ ਧਰਮ ਦੀ। ਜੇਕਰ ਇਸ ਕਰਕੇ ਕਿਸੇ ਦਾ ਦਿਲ ਦੁਖਿਆ ਹੈ ਤਾਂ ਮੈਂ ਮੁਆਫੀ ਚਾਹੁੰਦਾ ਹਾਂ। ਮੈਂ ਇਹ ਵੀ ਅਪੀਲ ਕਰਦਾ ਹਾਂ ਕਿ ਇਸ ਨੂੰ ਬਿਨਾ ਕਾਰਨ ਰਾਜਨੀਤਕ ਮੁੱਦਾ ਨਾ ਬਣਾਇਆ ਜਾਵੇ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News