''ਮਨਮਰਜ਼ੀਆਂ'' ਦੇ ਇਕ ਦ੍ਰਿਸ਼ ''ਤੇ ਵਿਵਾਦ, ਅਕਾਲੀਆਂ ਨੇ ਚੱਲਦੀ ਫਿਲਮ ਰੁਕਵਾਈ

9/17/2018 10:53:37 AM

ਨਵੀਂ ਦਿੱਲੀ (ਬਿਊਰੋ)—ਇਸ ਵੀਕੈਂਡ ਬਾਕਸ ਆਫਿਸ 'ਤੇ ਰਿਲੀਜ਼ ਹੋਈ ਅਭਿਸ਼ੇਕ ਬੱਚਨ ਸਟਾਰਰ ਮੂਵੀ 'ਮਨਮਰਜ਼ੀਆਂ' ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ (ਬ) ਯੂਥ ਵਿੰਗ ਨੇ ਪੱਛਮੀ ਦਿੱਲੀ ਦੇ ਪੈਸੇਫਿਕ ਮਾਲ ਵਿਖੇ ਸ਼ਨੀਵਾਰ ਪ੍ਰਦਰਸ਼ਨ ਕਰਦੇ ਹੋਏ ਚੱਲਦੀ ਫਿਲਮ ਨੂੰ ਅਧਵਾਟੇ ਹੀ ਰੁਕਵਾ ਦਿੱਤਾ। ਯੂਥ ਵਿੰਗ (ਪੱਛਮੀ ਦਿੱਲੀ) ਦੇ ਪ੍ਰਧਾਨ ਸਤਵੀਰ ਸਿੰਘ ਗਗਨ ਨੇ ਦੱਸਿਆ ਕਿ ਜਿਸ ਦ੍ਰਿਸ਼ ਨੂੰ ਲੈ ਕੇ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਉਸ ਵਿਚ ਸਿੱਖ ਦੀ ਭੂਮਿਕਾ ਵਿਚ ਅਭਿਸ਼ੇਕ ਆਪਣੀ ਪਗੜੀ ਉਤਾਰ ਦਿੰਦੇ ਹਨ ਅਤੇ ਸਿਗਰਟ ਪੀਣ ਲੱਗ ਪੈਂਦੇ ਹਨ।

PunjabKesari

ਸਿੱਖਾਂ ਦੇ ਅਕਸ ਨੂੰ ਇਸ ਦ੍ਰਿਸ਼ ਰਾਹੀਂ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਓਧਰ ਗੁਰੂਦੁਆਰਾ ਕਮੇਟੀ ਦੇ ਕਾਨੂੰਨ ਵਿਭਾਗ ਨੇ ਸੈਂਸਰ ਬੋਰਡ ਨੂੰ ਦੇਸ਼ ਦੇ ਵੱਖ-ਵੱਖ ਸਿਨੇਮਾ ਘਰਾਂ ਵਿਚ ਚੱਲ ਰਹੀ ਇਸ ਮੂਵੀ ਵਿਚੋਂ ਉਕਤ ਇਤਰਾਜ਼ਯੋਗ ਦ੍ਰਿਸ਼ ਨੂੰ ਹਟਾਉਣ ਲਈ ਚਿੱਠੀ ਲਿਖੀ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News