ਸਿੱਖ ਭਾਈਚਾਰੇ ਦੀ ਨਾਰਾਜ਼ਗੀ 'ਤੇ ਤਾਪਸੀ ਦਾ ਜਵਾਬ, ਸ਼ਰਾਬ ਪੀਣ 'ਤੇ ਚੁੱਕੇ ਸਵਾਲ

9/21/2018 4:24:03 PM

ਮੁੰਬਈ(ਬਿਊਰੋ)— 'ਮਨਮਰਜ਼ੀਆਂ' 'ਚ ਸਿੱਖ ਕਿਰਦਾਰ ਦੇ ਸਿਗਰੇਟ ਪੀਣ ਵਾਲੇ ਵਿਵਾਦ 'ਤੇ ਅਨੁਰਾਗ ਕਸ਼ਯਪ ਦੀ ਸਫਾਈ ਤੋਂ ਬਾਅਦ ਹੁਣ ਇਸ ਮਾਮਲੇ 'ਚ ਤਾਪਸੀ ਪਨੂੰ ਅੱਗੇ ਆਈ ਹੈ। ਤਾਪਸੀ ਨੇ ਟਵਿਟਰ ਅਕਾਊਂਟ ਦੇ ਜ਼ਰੀਏ ਫਿਲਮ ਦੇ ਇਕ ਸੀਨ ਦੇ ਵਿਰੋਧ ਕਮੈਂਟ ਕੀਤਾ। ਉਨ੍ਹਾਂ ਨੇ ਲਿਖਿਆ, ''ਮੈਨੂੰ ਯਕੀਨ ਹੈ ਕਿ ਵਾਹਿਗੁਰੂ ਨੇ ਜ਼ਰੂਰ ਸ਼ਰਾਬ ਪੀਣ ਦੀ ਇਜਾਜ਼ਤ ਦਿੱਤੀ ਹੋਵੇਗੀ ਪਰ ਸਿਗਰੇਟ ਪੀਣੀ ਨਹੀਂ। ਨਹੀਂ ਤਾਂ ਇੰਨੇ ਸਮਝਦਾਰ, ਪਵਿੱਤਰ ਤੇ ਧਾਰਮਿਕ ਲੋਕ ਵਿਰੋਧ ਕਿਉਂ ਕਰਦੇ? ਇਸ ਤੋਂ ਬਾਅਦ ਤਾਪਸੀ ਦੇ ਇਸ ਟਵੀਟ 'ਤੇ ਉਸ ਨੂੰ ਕਈ ਤਰ੍ਹਾਂ ਦੇ ਰਿਐਕਸ਼ਨ ਮਿਲੇ।

 

ਦੱਸ ਦੇਈਏ ਕਿ 'ਮਨਮਰਜ਼ੀਆਂ' ਫਿਲਮ ਦਾ ਸੀਨ ਕਟਾਉਣ ਤੋਂ ਬਾਅਦ ਤਾਪਸੀ ਨੇ ਇਹ ਟਵੀਟ ਕੀਤਾ ਸੀ। ਉਸ ਨੇ ਲਿਖਿਆ, ''ਮੈਨੂੰ ਯਕੀਨ ਹੈ ਕਿ ਸੀਨ ਹਟਾਉਣ ਤੋਂ ਬਾਅਦ ਕਈ ਸਿੱਖ ਸਿਗਰੇਟ ਨਹੀਂ ਪੀਣਗੇ। ਕੋਈ ਮਹਿਲਾ ਗੁਰੂਦੁਆਰੇ 'ਚ ਵਿਆਹ ਕਰਦੇ ਸਮੇਂ ਕਿਸੇ ਹੋਰ ਬਾਰੇ ਨਹੀਂ ਸੋਚੇਗੀ। ਇਸ ਨਾਲ ਜ਼ਰੂਰ ਵਾਹਿਗੁਰੂ ਨੂੰ ਮਾਣ ਹੋਵੇਗਾ ਅਤੇ ਸਾਡਾ ਧਰਮ ਸਭ ਤੋਂ ਪਵਿੱਤਰ ਬਣ ਜਾਵੇਗਾ।''

 

 

ਦੱਸਣਯੋਗ ਹੈ ਕਿ ਤਾਪਸੀ ਦੇ ਟਵੀਟਸ ਤੋਂ ਬਾਅਦ ਵੱਖ-ਵੱਖ ਲੋਕ ਟਵਿਟਰ 'ਤੇ ਉਸ ਨਾਲ ਬਹਿਸ ਕਰ ਰਹੇ ਹਨ। ਹਾਲਾਂਕਿ ਤਾਪਸੀ ਵੀ ਦਲੇਰੀ ਨਾਲ ਜਵਾਬ ਦੇ ਰਹੀ ਹੈ। ਇਸ ਸਿਲਸਿਲੇ 'ਚ ਉਸ ਨੇ ਲਿਖਿਆ ਕਿ ਫਿਲਮ ਤੋਂ ਸੀਨ ਕੱਟੇ ਜਾਣ ਤੋਂ ਬਾਅਦ ਵਹਿਗੁਰੂ ਖੁਸ਼ ਹੋ ਕੇ ਸਾਰਿਆਂ ਨੂੰ ਸਵਰਗ ਬੁਲਾਉਣਗੇ, ਮੈਂ ਪੈਕਿੰਗ ਵੀ ਸ਼ੁਰੂ ਕਰ ਦਿੱਤੀ। ਤੁਸੀਂ ਪੈਕਿੰਗ ਕੀਤੀ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News