ਮਨਮੀਤ ਗਰੇਵਾਲ ਨੂੰ ਇਸ ਵਜ੍ਹਾ ਕਰਕੇ ਤੜਫਦਾ ਦੇਖਦੇ ਰਹੇ ਗੁਆਂਢੀ, ਮਦਦ ਲਈ ਨਹੀਂ ਆਇਆ ਕੋਈ ਅੱਗੇ
5/18/2020 11:39:21 AM

ਜਲੰਧਰ (ਬਿਊਰੋ) — ਟੀ. ਵੀ. ਅਦਾਕਾਰ ਮਨਮੀਤ ਗਰੇਵਾਲ ਨੇ ਬੀਤੇ ਸ਼ੁੱਕਰਵਾਰ ਨੂੰ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਇਸ ਸਭ ਦੇ ਚੱਲਦਿਆਂ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਜਦੋਂ ਮਨਮੀਤ ਦੀ ਪਤਨੀ ਨੇ ਉਸ ਨੂੰ ਪੱਖੇ ਨਾਲ ਲਟਕਦੇ ਦੇਖਿਆ ਤਾਂ ਉਸ ਨੇ ਤੁਰੰਤ ਭੀੜ ਇੱਕਠੀ ਕਰਨ ਦੀ ਕੋਸ਼ਿਸ਼ ਕੀਤੀ। ਜਲਦ ਹੀ ਗੁਆਂਢੀਆਂ ਦੀ ਭੀੜ ਇੱਕਠੀ ਵੀ ਹੋ ਗਈ ਪਰ ਮਨਮੀਤ ਨੂੰ ਲਟਕਦਾ ਦੇਖ ਕੇ ਕਿਸੇ ਦੀ ਹਿੰਮਤ ਨਹੀਂ ਹੋਈ ਕਿ ਉਹ ਉਸ ਨੂੰ ਬਚਾ ਸਕਣ। ਹਰ ਕੋਈ ਦੂਰ ਖੜ੍ਹਾ ਹੋ ਕੇ ਦੇਖਦਾ ਰਿਹਾ ਪਰ ਕੋਈ ਵੀ ਉਸ ਨੂੰ ਬਚਾਉਣ ਲਈ ਅੱਗੇ ਨਹੀਂ ਆਇਆ। ਹਰ ਕਿਸੇ ਦੇ ਦਿਮਾਗ 'ਚ ਇਹ ਹੀ ਗੱਲ ਸੀ ਕਿ ਮਨਮੀਤ ਗਰੇਵਾਲ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਗਏ ਹਨ, ਜਿਸ ਕਰਕੇ ਉਸ ਆਤਮ ਹੱਤਿਆ ਕਰ ਲਈ ਹੈ। ਇਸੇ ਵਜ੍ਹਾ ਕਰਕੇ ਕਿਸੇ ਨੇ ਵੀ ਮਨਮੀਤ ਗਰੇਵਾਲ ਨੂੰ ਹੱਥ ਤੱਕ ਨਹੀਂ ਲਗਾਇਆ। ਬਾਅਦ 'ਚ ਉਨ੍ਹਾਂ ਨੂੰ ਐਬੂਲੈਂਸ 'ਚ ਪਾ ਕੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
A post shared by @Manmeet Grewal(Stylish Singh) (@manmeetgrewal69_official) on Dec 18, 2019 at 10:35pm PST
ਦੱਸ ਦਈਏ ਕਿ ਮਨਮੀਤ ਗਰੇਵਾਲ ਆਪਣੀ ਪਤਨੀ ਨਾਲ ਨਵੀਂ ਮੁੰਬਈ ਦੇ ਖਾਰਕਰ ਇਲਾਕੇ 'ਚ ਕਿਰਾਏ ਦੇ ਫਲੈਟ 'ਚ ਰਹਿੰਦਾ ਸੀ। ਪਹਿਲਾਂ ਤੋਂ ਕਰਜ਼ 'ਚ ਡੁੱਬੇ ਤੇ ਆਰਥਿਕ ਤੰਗੀ ਨਾਲ ਜੂਝ ਰਹੇ ਮਨਮੀਤ ਗਰੇਵਾਲ ਲਾਕਡਾਊਨ ਕਾਰਨ ਛੋਟੇ-ਮੋਟੇ ਕੰਮ ਵੀ ਬੰਦ ਹੋ ਜਾਣ ਤੋਂ ਕਾਫੀ ਪਰੇਸ਼ਾਨ ਸੀ। ਇੱਥੋਂ ਤਕ ਕਿ ਘਰ ਦਾ ਕਿਰਾਇਆ ਦੇਣ ਤੋਂ ਵੀ ਅਸਮਰਥ ਸੀ, ਜਿਸ ਦੇ ਚੱਲਦਿਆਂ ਉਹ ਡਿਪੈਰਸ਼ਨ ਦਾ ਸ਼ਿਕਾਰ ਹੋ ਗਿਆ। ਮਨਮੀਤ ਗਰੇਵਾਲ ਦੇ ਖਾਸ ਦੋਸਤ ਤੇ ਪ੍ਰੋਡਿਊਸਰ ਮਨਜੀਤ ਸਿੰਘ ਰਾਜਪੂਤ ਨੇ ਦੱਸਿਆ ਕਿ ਨਿੱਜੀ ਤੇ ਕਾਰੋਬਾਰੀ ਕੰਮ ਲਈ ਮਨਮੀਤ ਨੇ ਲੱਖਾਂ ਰੁਪਏ ਦਾ ਕਰਜ਼ ਲਿਆ ਹੋਇਆ ਸੀ। ਲਾਕਡਾਊਨ ਕਾਰਨ ਕੋਈ ਕਮਾਈ ਨਹੀਂ ਹੋ ਰਹੀ ਸੀ, ਜਿਸ ਕਾਰਨ ਉਹ ਉਧਾਰ ਲਿਆ ਪੈਸਾ ਵੀ ਮੋੜਨ ਤੋਂ ਅਸਮਰਥ ਸੀ। ਇਸੇ ਪ੍ਰੇਸ਼ਾਨੀ ਕਾਰਨ ਉਸ ਨੇ ਇਹ ਕਦਮ ਚੁੱਕਿਆ।
A post shared by @Manmeet Grewal(Stylish Singh) (@manmeetgrewal69_official) on Mar 18, 2018 at 12:49am PDT
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ