ਲੌਂਗ ਲਾਚੀ ਵਾਲੀ ਮੰਨਤ ਲੈ ਕੇ ਆ ਰਹੀ ਹੈ ''ਰੇਸ਼ਮੀ ਚੁੰਨੀ''

7/14/2019 5:00:11 PM

ਜਲੰਧਰ (ਬਿਊਰੋ) - ਪੰਜਾਬੀ ਫਿਲਮ ਲੌਂਗ ਲਾਚੀ ਦੇ ਟਾਈਟਲ ਟਰੈਕ 'ਲੌਂਗ ਲਾਚੀ' ਨਾਲ ਚਰਚਾ 'ਚ ਆਈ ਪੰਜਾਬੀ ਗਾਇਕਾ ਮੰਨਤ ਨੂਰ ਹੁਣ ਆਪਣਾ ਸਿੰਗਲ ਟਰੈਕ ਰਿਲੀਜ਼ ਕਰਨ ਜਾ ਰਹੇ ਹਨ। ਇਸ ਦੀ ਜਾਣਕਾਰੀ ਮੰਨਤ ਨੂਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ ਹੈ।ਮੰਨਤ ਨੂਰ ਦੇ ਇਸ ਗੀਤ ਦਾ ਨਾਂ 'ਰੇਸ਼ਮੀ ਚੁੰਨੀ' ਹੈ, ਜਿਸ ਨੂੰ ਹਰਮਨਜੀਤ ਨੇ ਲਿਖਿਆ ਹੈ ਤੇ ਗੁਰਮੀਤ ਸਿੰਘ ਨੇ ਇਸ ਗੀਤ ਦਾ ਮਿਊਜ਼ਿਕ ਤਿਆਰ ਕੀਤਾ ਹੈ। ਇਸ ਗੀਤ ਦਾ ਵੀਡੀਓ ਪ੍ਰਮੋਦ ਸ਼ਰਮਾ ਰਾਣਾ ਨੇ ਬਣਾਈ ਹੈ।

 
 
 
 
 
 
 
 
 
 
 
 
 
 

Hey Friends!!! Happy to share about my new single "Reshmi Chunni" releasing on 16th July. Music : Gurmeet Singh, Lyrics : Harmanjeet Singh, Video : Parmod Sharma Rana, Label : T-Series. Keep watching this space for more updates. #ReshmiChunni #GratitudeMedia #Bollywood #BollywoodMusic #Pollywood #PunjabiMusic

A post shared by MANNAT NOOR (@mannatnoormusic) on Jul 14, 2019 at 2:57am PDT


ਦੱਸਣਯੋਗ ਹੈ ਕਿ ਮੰਨਤ ਨੂਰ ਦਾ ਇਹ ਦੂਜਾ ਪੰਜਾਬੀ ਸਿੰਗਲ ਟਰੈਕ ਹੈ। ਇਸ ਤੋਂ ਪਹਿਲਾ ਉਹ ਸਾਲ 2018 'ਚ ਗੀਤ 'ਮੈਕਅੱਪ' ਰਿਲੀਜ਼ ਕਰ ਚੁੱਕੇ ਹਨ।ਮੰਨਤ ਨੂਰ ਨੇ ਜ਼ਿਆਦਾਤਰ ਪੰਜਾਬੀ ਫਿਲਮਾਂ ਲਈ ਪਲੈਬੈਕ ਹੀ ਗਾਇਆ ਹੈ। ਇਸ ਨਵੇਂ ਗੀਤ ਦੇ ਵੀਡੀਓ 'ਚ ਮੰਨਤ ਨੂਰ ਆਪ ਨਜ਼ਰ ਆਉਣਗੇ। ਮੰਨਤ ਨੂਰ 'ਲੌਂਗ ਲਾਚੀ','ਹਰਜੀਤਾ','ਮੁਕਲਾਵਾ', 'ਨਾਢੂ ਖਾਂ','ਬਲੈਕੀਆ' ਤੇ 'ਜ਼ਿੰਦ ਜਾਨ' ਸਮੇਤ ਕਈ ਹਿੱਟ ਪੰਜਾਬੀ ਫਿਲਮਾਂ ਲਈ ਗੀਤ ਗਾ ਚੁੱਕੇ ਹਨ।ਮੰਨਤ ਨੂਰ ਦਾ ਇਹ ਨਵਾਂ ਗੀਤ 16 ਜੁਲਾਈ ਨੂੰ ਟੀ ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ।



 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lakhan

This news is Edited By Lakhan

Related News