''ਲੌਕ ਡਾਊਨ'' ਦੌਰਾਨ ''ਹੈਲਥ ਚੈੱਕਅਪ'' ਕਰਨ ਆਏ ਡਾਕਟਰਾਂ ਲਈ ਮਨੋਜ ਬਾਜਪਾਈ ਨੇ ਆਖੀ ਇਹ ਗੱਲ
4/22/2020 8:45:00 AM

ਨਵੀਂ ਦਿੱਲੀ - ਪੂਰੇ ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਜੰਗ ਜਾਰੀ ਹੈ। ਕੋਰੋਨਾ ਵਾਇਰਸ ਨੂੰ ਲੈ ਕੇ 'ਲੌਕਡਾਊਨ' ਦੇ ਚਲਦਿਆਂ ਅਭਿਨੇਤਾ ਮਨੋਜ ਬਾਜਪਾਈ ਅਤੇ ਦੀਪਕ ਡੋਬਰਿਆਲ ਉੱਤਰਾਖੰਡ ਦੇ ਨੈਨੀਤਾਲ ਵਿਚ ਫਸੇ ਹਨ। ਉਹ ਆਪਣੀ ਟੀਮ ਨਾਲ ਰਾਮਗੜ੍ਹ ਬਲਾਕ ਦੇ ਸੋਨਾਪਾਣੀ ਸਟੇਟ ਸਤਖੋਲ ਵਿਚ ਵੁਡ ਹਾਊਸ ਰਿਜ਼ੋਰਟ ਵਿਚ ਰੁਕੇ ਹਨ। ਮੰਗਲਵਾਰ ਨੂੰ ਸਿਹਤ ਵਿਭਾਗ ਦੀ ਟੀਮ ਨੇ ਉੱਥੇ ਪਹੁੰਚ ਕੇ ਉਨ੍ਹਾਂ ਦੇ ਟੈਸਟ ਕੀਤੇ।
ਡਾਕਟਰ ਚੇਤਨ ਟਮਟਾ ਨੇ ਦੱਸਿਆ ਕਿ ਮੰਗਲਵਾਰ ਨੂੰ ਨਥੁਵਖਾਨ ਅਤੇ ਸਤੋਲੀ ਖੇਤਰ ਵਿਚ ਸਿਹਤ ਜਾਂਚ ਮੁਹਿੰਮ ਚਲਾਈ ਗਈ ਸੀ, ਜਿਸ ਵਿਚ ਸਤੋਲੀ ਵਿਚ ਫਿਲਮ ਸ਼ੂਟਿੰਗ ਲਈ ਆਏ ਫਿਲਮ ਅਭਿਨੇਤਾ ਮਨੋਜ ਬਾਜਪਾਈ, ਉਨ੍ਹਾਂ ਦੇ ਪਰਿਵਾਰ ਦੇ ਨਾਲ-ਨਾਲ ਅਭਿਨੇਤਾ ਦੀਪਕ ਸਮੇਤ ਉਨ੍ਹਾਂ ਦੀ ਟੀਮ ਦੇ 23 ਮੈਂਬਰਾਂ ਦਾ ਚੈੱਕਅਪ ਕੀਤਾ ਗਿਆ ਸੀ।
ਉਨ੍ਹਾਂ ਨੇ ਦੱਸਿਆ ਕਿ ਦੋਵੇਂ ਅਭਿਨੇਤਾਵਾਂ ਨੇ ਸਿਹਤ ਵਿਭਾਗ ਦੀ ਟੀਮ ਦਾ ਹੋਂਸਲਾ ਵਧਾਉਣ ਨਾਲ ਦੇਸ਼ ਦੇ ਸਿਹਤ ਵਿਭਾਗ ਦਾ ਧੰਨਵਾਦ ਵੀ ਕੀਤਾ। ਦੋਨਾਂ ਅਭਿਨੇਤਾਵਾਂ ਨੇ ਦੇਸ਼ਵਾਸੀਆਂ ਨੂੰ ਕਿਹਾ ਕਿ ਡਾਕਟਰ ਆਪਣੀ ਜਾਨ ਪਰਵਾਹ ਕੀਤੇ ਬਿਨਾ ਲੋਕਾਂ ਦੀ ਜਾਨ ਬਚਾ ਰਹੇ ਹਨ। ਇਸ ਲਈ ਲੋਕਾਂ ਨੂੰ ਸਿਹਤ ਵਿਭਾਗ ਦੀ ਟੀਮ ਦਾ ਸਹਿਯੋਗ ਕਰਨਾ ਚਾਹੀਦਾ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ