ਨਵੀਂ ਮਾਰਕੀਟਿੰਗ ਸਟਰੈਟੇਜੀ ਦੇ ਤਹਿਤ ਵੱਡੇ ਸੈਲੀਬ੍ਰਿਟੀਜ਼ ਦੀ ਮਦਦ ਲਵੇਗਾ ਵੇਦਾਂਤ ਫੈਸ਼ਨਜ਼

12/4/2019 9:18:35 AM

ਕੋਲਕਾਤਾ (ਬਿਊਰੋ) — ਮਾਨਯਵਰ ਅਤੇ ਮੋਹੇ ਕੰਪਨੀ ਵੇਦਾਂਤ ਫੈਸ਼ਨਜ਼ ਪ੍ਰਾਈਵੇਟ ਲਿਮਟਿਡ ਸੈਲੀਬ੍ਰੇਸ਼ਨ ਵੀਅਰ 'ਚ ਇਕ ਮੰਨਿਆ-ਪ੍ਰਮੰਨਿਆ ਨਾਂ ਹੈ। ਆਪਣੀ ਹਮਲਾਵਰ ਮਾਰਕੀਟਿੰਗ ਸਟਰੈਟੇਜੀ ਤਹਿਤ ਕੰਪਨੀ ਹੁਣ ਮਾਨਯਵਰ ਅਤੇ ਮੋਹੇ ਕੰਪੇਨ ਦੇ ਲਈ ਬਾਲੀਵੁੱਡ ਦੀਆਂ ਵੱਡੀਆਂ ਹਸਤੀਆਂ ਨੂੰ ਆਪਣੇ ਨਾਲ ਜੋੜ ਰਹੀ ਹੈ। ਮੈਨਜ਼ ਵੀਅਰ 'ਚ ਨਾਂ ਕਮਾਉਣ ਤੋਂ ਬਾਅਦ ਕੰਪਨੀ ਨੇ 2016 'ਚ ਮਹਿਲਾ ਖਪਤਕਾਰਾਂ ਨੂੰ ਆਕਰਸ਼ਿਤ ਕਰਨ ਲਈ ਮੋਹੇ ਸ਼ੁਰੂ ਕੀਤਾ। ਹੁਣ ਕੰਪਨੀ ਨੇ ਆਲੀਆ ਭੱਟ ਨੂੰ ਬ੍ਰਾਂਡ ਅੰਬੈਸਡਰ ਬਣਾਇਆ ਹੈ, ਜੋ ਦੁਲਹਨ ਦੀ ਡਰੈੱਸ 'ਚ ਖੂਬ ਜਚਦੀ ਹੈ ਅਤੇ ਸਾਰੀਆਂ ਦੁਲਹਨਾਂ ਉਨ੍ਹਾਂ ਵਾਂਗ ਸਜਣਾ ਚਾਹੁੰਦੀਆਂ ਹਨ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਆਲੀਆ ਭੱਟ ਨੂੰ ਕਈ ਵੱਡੀਆਂ ਕੰਪਨੀਆਂ ਨੇ ਆਪਣਾ ਬ੍ਰਾਂਡ ਅੰਬੈਸਡਰ ਬਣਾ ਚੁੱਕੀਆਂ ਹਨ। ਜਿਨ੍ਹਾਂ ਲਈ ਆਲੀਆ ਭੱਟ ਵੱਖਰੇ-ਵੱਖਰੇ ਲੁੱਕ 'ਚ ਨਜ਼ਰ ਆ ਚੁੱਕੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News