ਪੁੱਤਰ ਦੇ ਜਨਮ ਤੋਂ ਬਾਅਦ ਪੁਰਾਣੀਆਂ ਯਾਦਾਂ ''ਚ ਗੁਆਚੀ ਮਾਨਸੀ ਸ਼ਰਮਾ, ਸ਼ੇਅਰ ਕੀਤੀ ਖਾਸ ਵੀਡੀਓ
6/2/2020 5:09:37 PM

ਜਲੰਧਰ (ਬਿਊਰੋ) — ਟੀ. ਵੀ. ਜਗਤ ਦੀ ਮਸ਼ਹੂਰ ਅਦਾਕਾਰ ਮਾਨਸੀ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣਾ ਇੱਕ ਪੁਰਾਣਾ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਉਹ ਆਪਣੀ ਸਹੇਲੀ ਨਾਲ ਕਾਫੀ ਮਸਤੀ 'ਚ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਨੂੰ ਸਾਂਝਾ ਕਰਦਿਆਂ ਉਨ੍ਹਾਂ ਨੇ ਲਿਖਿਆ ਹੈ, ''@khushhhh 31 ਦਸੰਬਰ 2016 ਮੈਨੂੰ ਅਜੇ ਵੀ ਯਾਦ ਹੈ। ਜਦੋਂ ਅਸੀਂ ਦੋਵੇਂ ਬੋਰ ਹੋ ਰਹੇ ਸੀ। ਪੂਰੀ ਦੁਨੀਆ ਪਾਰਟੀ ਕਰ ਰਹੀ ਸੀ, ਅਸੀਂ ਦੋਵੇਂ ਇਹ ਸੋਚ ਰਹੇ ਸੀ ਕਿ ਸਾਨੂੰ ਨਵੇਂ ਸਾਲ ਲਈ ਕੀ ਕਰਨਾ ਚਾਹੀਦਾ ਹੈ ਅਤੇ ਅਸੀਂ ਦੋਵੇਂ ਇਸ ਪਾਰਟੀ ਲਈ ਗਏ ਭਾਵੇਂ ਜਗ੍ਹਾ ਬਹੁਤ ਅਜੀਬ ਸੀ ਪਰ ਅਸੀਂ ਬਹੁਤ ਅਨੰਦ ਲਿਆ। ਅਸੀਂ ਨੱਚ ਰਹੇ ਸੀ ਜਿਵੇਂ ਕੋਈ ਸਾਨੂੰ ਨਹੀਂ ਦੇਖ ਰਿਹਾ।'' ਵੀਡੀਓ 'ਚ ਮਾਨਸੀ ਸ਼ਰਮਾ ਆਪਣੀ ਸਹੇਲੀ ਖੁਸ਼ੀ ਸ਼ਾਹ ਨਾਲ ਕਾਫੀ ਡਾਂਸ ਕਰਦੇ ਹੋਏ ਵਿਖਾਈ ਦੇ ਰਹੇ ਹਨ। ਦਰਸ਼ਕਾਂ ਵੱਲੋਂ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਮਾਨਸੀ ਸ਼ਰਮਾ ਨੇ 12 ਮਈ ਨੂੰ ਇੱਕ ਬੇਟੇ ਨੂੰ ਜਨਮ ਦਿੱਤਾ ਹੈ। ਇੰਨੀਂ ਦਿਨੀਂ ਉਹ ਆਪਣੇ ਪਤੀ ਯੁਵਰਾਜ ਹੰਸ ਤੇ ਆਪਣੇ ਪੁੱਤਰ ਨਾਲ ਸਮਾਂ ਬਿਤਾ ਰਹੇ ਹਨ। ਉਨ੍ਹਾਂ ਦੇ ਬੇਟੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤੀਆਂ ਜਾਂਦੀਆਂ ਹਨ। ਜੇ ਗੱਲ ਕਰੀਏ ਮਾਨਸ਼ੀ ਸ਼ਰਮਾ ਦੇ ਕੰਮ ਦੀ ਤਾਂ ਉਹ ਟੀ ਵੀ ਜਗਤ ਦੇ ਕਈ ਨਾਮੀ ਸੀਰੀਅਲ 'ਚ ਅਦਾਕਾਰੀ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਬਹੁਤ ਜਲਦ ਪੰਜਾਬੀ ਫਿਲਮ 'ਪਰਿੰਦੇ' 'ਚ ਯੁਵਰਾਜ ਹੰਸ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ