ਸੋਸ਼ਲ ਮੀਡੀਆ ''ਤੇ ਵਾਇਰਲ ਹੋਇਆ ਮਾਨੁਸ਼ੀ ਛਿੱਲਰ ਦਾ ਖੂਬਸੂਰਤ ਲੁੱਕ

10/5/2018 9:35:11 AM

ਮੁੰਬਈ(ਬਿਊਰੋ)— ਇਨੀਂ ਦਿਨੀਂ ਵਿਸ਼ਵ ਸੁੰਦਰੀ ਮਾਨੁਸ਼ੀ ਛਿੱਲਰ ਸ਼੍ਰੀਲੰਕਾ ਪਹੁੰਚੀ ਹੈ, ਜਿੱਥੇ ਉਹ ਕਾਫੀ ਮਸਤੀ ਕਰਦੀ ਨਜ਼ਰ ਆ ਰਹੀ ਹੈ। ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

PunjabKesari

ਇਨ੍ਹਾਂ ਤਸਵੀਰਾਂ 'ਚ ਉਹ ਕਾਫੀ ਸਟਾਈਲਿਸ਼ ਤੇ ਖੂਬਸੂਰਤ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਮਾਨੁਸ਼ੀ ਨੇ ਕਈ ਤਰ੍ਹਾਂ ਦੇ ਬਣੇ ਪਕਵਾਨਾਂ ਨਾਲ ਵੀ ਆਪਣੀਆਂ ਤਸਵੀਰਾਂ ਕਲਿੱਕ ਕਰਵਾਈਆਂ ਹਨ।

PunjabKesari

ਇਸ ਦੇ ਨਾਲ ਹੀ ਉਹ ਖਾਣੇ ਦਾ ਲੁਤਫ ਉਠਾਉਂਦੀ ਵੀ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਮਾਨੁਸ਼ੀ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕਰਦਿਆਂ ਲਿਖਿਆ “ਮੇਰੀ ਆਤਮਾ ਦਾ ਰੰਗ। ਇਸ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਸੀ।

PunjabKesari

ਇਸ ਤੋਂ ਬਾਅਦ ਉਹ ਕੋਲੰਬੋ ਪਹੁੰਚੀ। ਉੱਥੇ ਸ਼ਾਰਟ ਡਰੈੱਸ 'ਚ ਮਾਨੁਸ਼ੀ ਨੇ ਕਈ ਤਸਵੀਰਾਂ ਖਿਚਵਾਈਆਂ।

PunjabKesari

ਇਸ ਤਸਵੀਰ 'ਚ ਉਸ ਨੇ ਬਿਹਤਰੀਨ ਪੋਜ਼ ਦਿੱਤੇ। ਇਸ ਈਵੈਂਟ 'ਚ ਮਾਨੁਸ਼ੀ ਮਰੂਨ ਰੰਗ ਦੀ ਸ਼ਾਰਟ ਡਰੈਸ 'ਚ ਮਿਸ ਵਰਲਡ ਦਾ ਤਾਜ਼ ਪਹਿਨੇ ਨਜ਼ਰ ਆਈ।

PunjabKesari

ਸੋਸ਼ਲ ਮੀਡੀਆ 'ਤੇ ਇਹ ਤਸਵੀਰ ਸ਼ੇਅਰ ਕਰਦਿਆਂ ਮਾਨੁਸ਼ੀ ਨੇ ਲਿਖਿਆ “ਇਸ ਤਾਜ ਨਾਲ ਮੇਰੇ 11 ਮਹੀਨੇ ਬੀਤ ਚੁੱਕੇ ਹਨ।''

PunjabKesari

ਸਾਲ 2017 'ਚ ਮਾਨੁਸ਼ੀ ਨੂੰ 'ਟਾਈਮਜ਼ ਮੋਸਟ ਡਿਜ਼ਾਇਰੇਬਲ ਵੁਮੈਨ' ਦੀ ਸੂਚੀ 'ਚ ਵੀ ਸ਼ਾਮਲ ਕੀਤਾ ਗਿਆ ਸੀ।

PunjabKesari

ਮਾਨੁਸ਼ੀ ਦਾ ਜਨਮ ਹਰਿਆਣਾ ਦੇ ਰੋਹਤਕ 'ਚ ਸਾਲ 1997 'ਚ ਹੋਇਆ ਸੀ।

PunjabKesari

ਮਾਨੁਸ਼ੀ ਨੇ 17 ਸਾਲ ਦੀ ਉਮਰ 'ਚ ਹੀ ਵਿਸ਼ਵ ਸੁੰਦਰੀ ਦਾ ਖਿਤਾਬ ਜਿੱਤ ਲਿਆ ਸੀ।

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News