Pics : ਸੋਸ਼ਲ ਮੀਡੀਆ ''ਤੇ ਵਾਇਰਲ ਹੋਇਆ ਮਾਨੁਸ਼ੀ ਛਿੱਲਰ ਦਾ ਖੂਬਸੂਰਤ ਲੁੱਕ
10/27/2018 10:28:50 AM
ਮੁੰਬਈ(ਬਿਊਰੋ)— ਇਨੀਂ ਦਿਨੀਂ ਵਿਸ਼ਵ ਸੁੰਦਰੀ ਮਾਨੁਸ਼ੀ ਛਿੱਲਰ ਸ਼੍ਰੀਲੰਕਾ ਪਹੁੰਚੀ ਹੈ, ਜਿੱਥੇ ਉਹ ਕਾਫੀ ਮਸਤੀ ਕਰਦੀ ਨਜ਼ਰ ਆ ਰਹੀ ਹੈ। ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਇਨ੍ਹਾਂ ਤਸਵੀਰਾਂ 'ਚ ਉਹ ਕਾਫੀ ਸਟਾਈਲਿਸ਼ ਤੇ ਖੂਬਸੂਰਤ ਨਜ਼ਰ ਆ ਰਹੀ ਹੈ।
ਇਨ੍ਹਾਂ ਤਸਵੀਰਾਂ 'ਚ ਮਾਨੁਛੀ ਛਿੱਲਰ ਕਾਫੀ ਖੂਬਸੂਰਤ ਲੱਗ ਰਹੀ ਹੈ।
ਤਸਵੀਰਾਂ 'ਚ ਉਸ ਨੇ ਬਲੈਕ ਕਲਰ ਦੀ ਆਊਟਫਿੱਟ ਪਾਈ ਹੈ, ਜਿਸ 'ਚ ਉਹ ਬੇਹੱਦ ਸ਼ਾਨਦਾਰ ਲੱਗ ਰਹੀਂ ਹੈ।
ਇਸ ਤੋਂ ਇਲਾਵਾ ਉਸ ਨੇ ਗੋਲਡਨ ਗਾਊਨ 'ਚ ਵੀ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਸ ਦਾ ਇਹ ਲੁੱਕ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਦੱਸ ਦੇਈਏ ਕਿ ਮਾਨੁਸ਼ੀ ਨੇ ਕਈ ਵੱਖ-ਵੱਖ ਆਊਟਫਿੱਟਸ 'ਚ ਵੀ ਖੂਬ ਪੋਜ਼ ਦਿੱਤੇ ਹਨ।
ਇਸ ਤਸਵੀਰ 'ਚ ਉਸ ਨੇ ਬਿਹਤਰੀਨ ਪੋਜ਼ ਦਿੱਤੇ। ਦੱਸ ਦੇਈਏ ਕਿ ਸਾਲ 2017 'ਚ ਮਾਨੁਸ਼ੀ ਨੂੰ 'ਟਾਈਮਜ਼ ਮੋਸਟ ਡਿਜ਼ਾਇਰੇਬਲ ਵੁਮੈਨ' ਦੀ ਸੂਚੀ 'ਚ ਵੀ ਸ਼ਾਮਲ ਕੀਤਾ ਗਿਆ ਸੀ।
ਮਾਨੁਸ਼ੀ ਦਾ ਜਨਮ ਹਰਿਆਣਾ ਦੇ ਰੋਹਤਕ 'ਚ ਸਾਲ 1997 'ਚ ਹੋਇਆ ਸੀ। ਮਾਨੁਸ਼ੀ ਨੇ 17 ਸਾਲ ਦੀ ਉਮਰ 'ਚ ਹੀ ਵਿਸ਼ਵ ਸੁੰਦਰੀ ਦਾ ਖਿਤਾਬ ਜਿੱਤ ਲਿਆ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ