ਸਿਧਾਰਥ ਤੇ ਆਸਿਮ ਦੇ ਝਗੜੇ ਨੂੰ ਲੈ ਕੇ ਆਪਸ ''ਚ ਲੜੇ ਗੌਹਰ ਤੇ ਮਨਵੀਰ

1/22/2020 9:53:26 AM

ਨਵੀਂ ਦਿੱਲੀ (ਬਿਊਰੋ) : ਟੈਲੀਵਿਜ਼ਨ ਸ਼ੋਅ 'ਬਿੱਗ ਬੌਸ 13' 'ਚ ਇਨ੍ਹਾਂ ਦਿਨੀਂ ਕਾਫੀ ਲੜਾਈ-ਝਗੜੇ ਦੇਖਣ ਨੂੰ ਮਿਲ ਰਹੇ ਹਨ। ਸ਼ੋਅ 'ਚ ਬੀਤੇ ਦਿਨ ਸਿਧਾਰਥ ਸ਼ੁਕਲਾ ਤੇ ਆਸਿਮ ਰਿਆਜ਼ ਦੇ ਵਿਚਕਾਰ ਲੜਾਈ ਹੋ ਗਈ ਸੀ। ਇਥੇ ਕੁਝ ਲੋਕ ਇਸ ਮਾਮਲੇ 'ਚ ਆਸਿਮ ਰਿਆਜ਼ ਦੀ ਸਪੋਰਟ ਕਰਦੇ ਨਜ਼ਰ ਆ ਰਹੇ ਹਨ ਅਤੇ ਕੁਝ ਸਿਧਾਰਥ ਦੀ ਸੀ। ਇਸ ਮਾਮਲੇ 'ਚ ਸ਼ੋਅ ਦੇ ਵਿਨਰ ਕਰ ਰਹਿ ਚੁੱਕੇ ਮਨਵੀਰ ਗੁਜਰ ਤੇ ਗੌਹਰ ਖਾਨ ਵੀ ਆਪਸ 'ਚ ਭੀੜ ਗਏ। 'ਬਿੱਗ ਬੌਸ 8' ਦੀ ਜੇਤੂ ਗੌਹਰ ਖਾਨ ਬਿੱਗ ਬੌਸ ਨੂੰ ਹਮੇਸ਼ਾ ਤੋਂ ਹੀ ਦੇਖਣ ਤੋਂ ਇਲਾਵਾ ਸ਼ੋਅ 'ਚ ਚੱਲ ਰਹੇ ਮਾਮਲੇ 'ਤੇ ਆਪਣੀ ਪ੍ਰਤੀਕਿਰਿਆ ਦਿੰਦੀ ਹੈ। ਬੀਤੇ ਦਿਨ ਸਿਧਾਰਥ ਸ਼ੁਕਲਾ ਤੇ ਆਸਿਮ ਰਿਆਜ਼ ਦੇ ਵਿਚਕਾਰ ਟਾਸਕ ਦੌਰਾਨ ਲੜਾਈ ਹੋ ਗਈ ਸੀ, ਜਿਸ 'ਚ ਗੌਹਰ ਖਾਨ ਨੇ ਆਪਣੀ ਰਾਏ ਰੱਖੀ ਸੀ।


ਦੱਸ ਦਈਏ ਕਿ ਗੌਹਰ ਖਾਨ ਨੇ ਆਪਣੇ ਟਵੀਟ ਨਾਲ ਇਸ ਲੜਾਈ 'ਚ ਆਸਿਮ ਰਿਆਜ਼ ਦਾ ਸਪੋਰਟ ਕਰਦੇ ਹੋਏ ਕਿਹਾ ਕਿ, ''ਉਥੇ ਲੈਟਰ 'ਚ ਨਹੀਂ ਲਿਖਿਆ ਸੀ ਕਿ ਘੋੜੇ ਤੋਂ ਉਤਰ ਨਹੀਂ ਸਕਦੇ ਤਾਂ ਮਿਡ 'ਚ ਉਨ੍ਹਾਂ ਨੂੰ ਦੱਸਣਾ ਪਿਆ, ਤਾਂ ਕਿ ਬਾਅਦ 'ਚ ਸੰਚਾਲਕ 'ਤੇ ਬਿੱਲ ਨਾ ਪਾਟੇ।'' ਗੌਹਰ ਖਾਨ ਇਸ ਤੋਂ ਪਹਿਲਾ ਵੀ ਇਨ੍ਹਾਂ ਦੋਵਾਂ ਦੇ ਝਗੜੇ 'ਚ ਆਸਿਮ ਰਿਆਜ਼ ਦਾ ਸਪੋਰਟ ਕਰਦੀ ਨਜ਼ਰ ਆ ਚੁੱਕੀ ਹੈ।

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News