ਜਨਮਦਿਨ ਪਾਰਟੀ 'ਚ ਗਰਲਫਰੈਂਡ ਨਾਲ ਰੱਜ ਕੇ ਨੱਚੇ ਮਨਵੀਰ, ਸਾਹਮਣੇ ਆਈਆਂ ਤਸਵੀਰਾਂ

6/18/2018 8:35:57 PM

ਮੁੰਬਈ (ਬਿਊਰੋ)— 'ਬਿੱਗ ਬੌਸ 10' ਦੇ ਜੇਤੂ ਮਨਵੀਰ ਗੁਰਜਰ 31 ਸਾਲਾਂ ਦੇ ਹੋ ਗਏ ਹਨ। ਮਨਵੀਰ ਦੇ ਜਨਮਦਿਨ 'ਤੇ ਉਸ ਦੀ ਕਥਿਤ ਗਰਲਫਰੈਂਡ ਤੇ ਟੀ. ਵੀ. ਅਭਿਨੇਤਰੀ ਕਾਮਿਆ ਪੰਜਾਬੀ ਨੇ ਇਕ ਪਾਰਟੀ ਹੋਸਟ ਕੀਤੀ।
PunjabKesari
ਇਸ 'ਚ ਮਨਵੀਰ ਦੇ ਨਜ਼ਦੀਕੀ ਦੋਸਤ ਤੇ ਟੀ. ਵੀ. ਸਿਤਾਰੇ ਵੀ ਸ਼ਾਮਲ ਹੋਏ। ਦੱਸਣਯੋਗ ਹੈ ਕਿ ਮਨਵੀਰ ਤੇ ਕਾਮਿਆ ਆਪਣੇ ਲਿੰਕਅੱਪ ਨੂੰ ਲੈ ਕੇ ਚਰਚਾ 'ਚ ਰਹੇ ਹਨ ਪਰ ਕਾਮਿਆ ਹਮੇਸ਼ਾ ਇਸ ਤੋਂ ਇਨਕਾਰ ਕਰਦੀ ਆਈ ਹੈ।
PunjabKesari
ਕਾਮਿਆ ਨੇ ਜਨਮਦਿਨ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਮਨਵੀਰ ਕਦੇ ਉਸ ਨਾਲ ਤਾਂ ਕਦੇ ਬਾਕੀ ਦੋਸਤਾਂ ਨਾਲ ਡਾਂਸ ਕਰਦੇ ਨਜ਼ਰ ਆ ਰਹੇ ਹਨ।
PunjabKesari
ਕਾਮਿਆ ਨੇ ਤਸਵੀਰਾਂ ਸ਼ੇਅਰ ਕਰਦਿਆਂ ਕੈਪਸ਼ਨ ਦਿੱਤੀ, 'ਆਖਿਰਕਾਰ ਗੁਰਜਰ ਸਾਬ੍ਹ ਨਾਲ ਇਕ ਤਸਵੀਰ, ਖੁਸ਼ ਰਹੋ ਹਮੇਸ਼ਾ ਇੰਝ ਹੀ।'
PunjabKesari
ਉਥੇ ਮਨਵੀਰ ਨੇ ਜਵਾਬ 'ਚ ਲਿਖਿਆ, 'ਹਾਹਾਹਾਹਾ ਮੈਂ ਤੁਹਾਨੂੰ ਕਿਹਾ ਸੀ, ਇਕ ਤਸਵੀਰ ਨਹੀਂ, ਐਲਬਮ ਬਣੇਗੀ ਪੂਰੀ।'
PunjabKesari
ਉਂਝ ਜਨਮਦਿਨ ਤੋਂ ਪਹਿਲਾਂ ਵੀ ਕਾਮਿਆ ਨੇ ਮਨਵੀਰ ਦੀ ਤਸਵੀਰ ਪੋਸਟ ਕਰਕੇ ਲੰਬਾ ਸੁਨੇਹਾ ਲਿਖਿਆ ਸੀ, ਉਥੇ ਬਦਲੇ 'ਚ ਮਨਵੀਰ ਨੇ ਵੀ ਉਸ ਨੂੰ ਵੱਡੇ ਕੁਮੈਂਟਸ ਨਾਲ ਧੰਨਵਾਦ ਕਿਹਾ ਸੀ।
PunjabKesariPunjabKesariPunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News