ਦਿਲਨਵਾਜ ਤੋਂ ਮਾਨਿਅਤਾ ਬਣੀ ਸੰਜੇ ਦੱਤ ਦੀ ਪਤਨੀ ਕਰ ਚੁੱਕੀ ਹੈ ''ਬੀ'' ਗ੍ਰੇਡ ਫਿਲਮਾਂ ''ਚ ਕੰਮ
6/14/2017 7:51:47 PM

ਮੁੰਬਈ— ਸੰਜੇ ਦੱਤ ਛੇਤੀ ਹੀ ਆਪਣੀ ਚਿਰਾਂ ਤੋਂ ਉਡੀਕੀ ਜਾ ਰਹੀ ਫਿਲਮ 'ਭੂਮੀ' ਨਾਲ ਬਾਲੀਵੁੱਡ 'ਚ ਵਾਪਸੀ ਕਰਨਗੇ। ਫਿਲਮ ਦੇ ਸੈੱਟ 'ਤੇ ਸੰਜੇ ਦੱਤ ਦੀ ਪਤਨੀ ਮਾਨਿਅਤਾ ਅਕਸਰ ਬੱਚਿਆਂ ਨਾਲ ਦੇਖੀ ਜਾਂਦੀ ਸੀ। ਸੰਜੇ ਨੇ ਮਾਨਿਅਤਾ ਨਾਲ 2008 'ਚ ਵਿਆਹ ਕੀਤਾ ਸੀ। 22 ਜੁਲਾਈ 1979 ਨੂੰ ਦਿਲਨਵਾਜ ਸ਼ੇਖ ਉਰਫ ਮਾਨਿਅਤਾ ਦਾ ਜਨਮ ਮੁੰਬਈ ਦੇ ਇਕ ਮੁਸਲਿਮ ਪਰਿਵਾਰ 'ਚ ਹੋਇਆ।
ਹਾਲਾਂਕਿ ਉਸ ਦਾ ਪਾਲਨ-ਪੌਸ਼ਣ ਦੁਬਈ 'ਚ ਹੋਇਆ। ਦੁਬਈ ਤੋਂ ਮੁੰਬਈ ਆਈ ਮਾਨਿਅਤਾ ਇਕ ਸਫਲ ਅਭਿਨੇਤਰੀ ਬਣਨਾ ਚਾਹੁੰਦੀ ਸੀ ਪਰ ਉਸ ਨੂੰ ਕੋਈ ਵੱਡਾ ਰੋਲ ਨਹੀਂ ਮਿਲਿਆ ਤਾਂ ਉਹ 'ਬੀ' ਗ੍ਰੇਡ ਦੀਆਂ ਫਿਲਮਾਂ 'ਚ ਕੰਮ ਕਰਨ ਲੱਗੀ।
ਮਾਨਿਅਤਾ ਤੇ ਸੰਜੇ ਦੱਤ ਦੀ ਪਹਿਲੀ ਮੁਲਾਕਾਤ ਦੋਵਾਂ ਦੇ ਇਕ ਸਾਂਝੇ ਦੋਸਤ ਰਾਹੀਂ ਹੋਈ। ਇਸ ਤੋਂ ਬਾਅਦ ਦੋਵੇਂ ਇਕ-ਦੂਜੇ ਨੂੰ ਡੇਟ ਕਰਨ ਲੱਗੇ ਤੇ ਮਾਨਿਅਤਾ ਨੇ ਫਿਲਮਾਂ ਛੱਡਣ ਦਾ ਮਨ ਬਣਾ ਲਿਆ। ਸੰਜੇ ਦੱਤ ਜਾਣਦੇ ਸਨ ਕਿ ਮਾਨਿਅਤਾ ਨੇ 2005 'ਚ 'ਬੀ' ਗ੍ਰੇਡ ਫਿਲਮ 'ਲਵਰਸ ਲਾਈਫ ਅਸ' 'ਚ ਕੰਮ ਕੀਤਾ ਹੈ ਤੇ ਉਹ ਇਸ ਤੋਂ ਖੁਸ਼ ਨਹੀਂ ਸਨ। ਸੰਜੇ ਖੁਦ ਵੀ ਨਹੀਂ ਚਾਹੁੰਦੇ ਸਨ ਕਿ ਉਹ ਇਸ ਤਰ੍ਹਾਂ ਦੀਆਂ ਫਿਲਮਾਂ 'ਚ ਕੰਮ ਕਰੇ।
ਇਸ ਤੋਂ ਬਾਅਦ ਸੰਜੇ ਨੇ ਮਾਨਿਅਤਾ ਦੀ ਇਸ ਫਿਲਮ ਦੇ ਰਾਈਟਸ 20 ਲੱਖ ਰੁਪਏ 'ਚ ਖਰੀਦ ਲਏ। ਇਥੋਂ ਤਕ ਕਿ ਮਾਨਿਅਤਾ ਦੇ ਪਿਆਰ 'ਚ ਉਹ ਇਸ ਹੱਦ ਤਕ ਅੱਗੇ ਵੱਧ ਚੁੱਕੇ ਸਨ ਕਿ ਉਨ੍ਹਾਂ ਨੇ ਮਾਰਕੀਟ ਤੋਂ ਇਸ ਫਿਲਮ ਦੀ ਸੀ. ਡੀ. ਤੇ ਡੀ. ਵੀ. ਡੀ. ਹਟਵਾਉਣ 'ਚ ਵੀ ਪੂਰੀ ਤਾਕਤ ਲਗਾ ਦਿੱਤੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ