''ਮੰਜ਼ੂਰ ਏ ਖੁਦਾ'' ਦਾ ਟੀਜ਼ਰ ਰਿਲੀਜ਼, ਗੋਲਡਨ ਅੰਦਾਜ਼ ''ਚ ਨਜ਼ਰ ਆਈ ਕੈਟਰੀਨਾ

10/31/2018 6:07:02 PM

ਮੁੰਬਈ (ਬਿਊਰੋ)— ਕੈਟਰੀਨਾ ਕੈਫ ਆਪਣੇ ਡਾਂਸ ਨੰਬਰ ਨੂੰ ਲੈ ਕੇ ਅਕਸਰ ਚਰਚਾ 'ਚ ਰਹਿੰਦੀ ਹੈ। ਫਿਲਮ 'ਠਗਸ ਆਫ ਹਿੰਦੋਸਤਾਨ' 'ਚ ਕੈਟਰੀਨਾ ਕੈਫ ਇਕ ਨਹੀਂ, ਬਲਕਿ ਦੋ-ਦੋ ਡਾਂਸ ਨੰਬਰ ਕਰਦੀ ਨਜ਼ਰ ਆਵੇਗੀ। ਹਾਲ ਹੀ 'ਚ ਫਿਲਮ ਦੇ ਗੀਤ 'ਮੰਜ਼ੂਰ ਏ ਖੁਦਾ' ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ। ਇਸ ਵੀਡੀਓ 'ਚ ਕੈਟਰੀਨਾ ਦੀ ਜ਼ਬਰਦਸਤ ਝਲਕ ਦੇਖਣ ਨੂੰ ਮਿਲ ਰਹੀ ਹੈ। ਗੀਤ 'ਚ ਕੈਟਰੀਨਾ ਦਾ ਲੁੱਕ ਅਜੰਤਾ ਦੀਆਂ ਮੂਰਤੀਆਂ ਨਾਲ ਮਿਲਦਾ ਜੁਲਦਾ ਲੱਗ ਰਿਹਾ ਹੈ। ਫੈਨਜ਼ ਨੂੰ ਕੈਟਰੀਨਾ ਦਾ ਇਹ ਲੁੱਕ ਕਾਫੀ ਪਸੰਦ ਆ ਰਿਹਾ ਹੈ। ਗੀਤ ਦੇ ਟੀਜ਼ਰ 'ਚ ਫਾਤਿਮਾ ਸਨਾ ਸ਼ੇਖ ਅਤੇ ਆਮਿਰ ਖਾਨ ਜ਼ਬਰਦਸਤ ਐਕਸ਼ਨ ਕਰਦੇ ਦਿਖਾਈ ਦੇ ਰਹੇ ਹਨ।

ਦੱਸਣਯੋਗ ਹੈ ਕਿ ਫਿਲਮ 'ਠਗਸ ਆਫ ਹਿੰਦੋਸਤਾਨ' ਦਾ ਨਿਰਦੇਸ਼ਨ ਵਿਜੈ ਕ੍ਰਿਸ਼ਣਾ ਅਚਾਰਿਆ ਵਲੋਂ ਕੀਤਾ ਗਿਆ, ਜਦਕਿ ਯਸ਼ ਰਾਜ ਫਿਲਮਸ ਬੈਨਰ ਹੇਠ ਫਿਲਮ ਦਾ ਨਿਰਮਾਣ ਕੀਤਾ ਗਿਆ ਹੈ। ਯਸ਼ ਰਾਜ ਫਿਲਮਸ ਦੀ ਮੇਗਾ ਐਕਸ਼ਨ ਫਿਲਮ 'ਠਗਸ ਆਫ ਹਿੰਦੋਸਤਾਨ' 8 ਨਵੰਬਰ ਨੂੰ ਹਿੰਦੀ, ਤਾਮਿਲ ਤੇ ਤੇਲਗੂ ਭਾਸ਼ਾਵਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News