ਸੈਕਸ ਸ਼ੋਸ਼ਣ ਦੇ ਦੋਸ਼ ’ਚ ਅਭਿਨੇਤਾ ਮੰਦਰ ਕੁਲਕਰਨੀ ਗ੍ਰਿਫਤਾਰ

8/29/2019 9:10:39 AM

ਪੁਣੇ (ਭਾਸ਼ਾ) – ਪੁਣੇ ਪੁਲਸ ਨੇ ਫੋਟੋਸ਼ੂਟ ਦੌਰਾਨ ਇਕ ਕੁੜੀ ਦਾ ਕਥਿਤ ਤੌਰ ’ਤੇ ਸੈਕਸ ਸ਼ੋਸ਼ਣ ਕਰਨ ਦੇ ਦੋਸ਼ ਹੇਠ 24 ਸਾਲ ਦੇ ਇਕ ਅਭਿਨੇਤਾ-ਨਿਰਦੇਸ਼ਕ ਮੰਦਰ ਕੁਲਕਰਨੀ ਨੂੰ ਬੁੱਧਵਾਰ ਗ੍ਰਿਫਤਾਰ ਕਰ ਲਿਆ। ਉਹ ਨਾਟ ਵਰਕਸ਼ਾਪਾਂ ਦਾ ਵੀ ਆਯੋਜਨ ਕਰਦਾ ਹੈ।
ਸ਼ਿਕਾਇਤਕਰਤਾ 17 ਸਾਲਾ ਕੁੜੀ ਨਾਲ ਅਭਿਨੇਤਾ ਦੀ ਇਕ ਨਾਟ ਵਰਕਸ਼ਾਪ ਵਿਚ ਹੀ ਮੁਲਾਕਾਤ ਹੋਈ ਸੀ। ਉਸ ਤੋਂ ਬਾਅਦ ਕੁਲਕਰਨੀ ਨੇ ਇਹ ਕਹਿੰਦਿਆਂ ਕੁੜੀ ਨੂੰ 16 ਅਗਸਤ ਨੂੰ ਆਪਣੇ ਅਪਾਰਟਮੈਂਟ ਵਿਚ ਸੱਦਿਆ ਕਿ ਉਹ ਉਸ ਨੂੰ ਇਕ ਨਾਟਕ ਵਿਚ ਕਿਰਦਾਰ ਦੇਣਾ ਚਾਹੁੰਦਾ ਹੈ। ਉਸ ਨੇ ਕੁੜੀ ਨੂੰ ਇਕ ਬਿਕਨੀ ਪਹਿਨਣ ਲਈ ਦਿੱਤੀ। ਜਦੋਂ ਕੁੜੀ ਨੇ ਇੰਝ ਕਰਨ ’ਤੇ ਇਤਰਾਜ਼ ਕੀਤਾ ਤਾਂ ਉਸ ਨੇ ਉਸ ਨੂੰ ਅਜਿਹੇ ਪਹਿਰਾਵੇ ਵਿਚ ਹੋਰਨਾਂ ਕੁੜੀਆਂ ਨਾਲ ਆਪਣੀਆਂ ਤਸਵੀਰਾਂ ਵਿਖਾਈਆਂ। ਇਸ ’ਤੇ ਕੁੜੀ ਨੇ ਬਿਕਨੀ ਪਹਿਨ ਲਈ। ਅਭਿਨੇਤਾ ਨੇ ਉਸ ਦੀਆਂ ਕੁਝ ਤਸਵੀਰਾਂ ਖਿੱਚੀਆਂ ਅਤੇ ਉਸ ਦਾ ਸੈਕਸ ਸ਼ੋਸ਼ਣ ਕੀਤਾ। ਬਾਅਦ ਵਿਚ ਘਰ ਪਹੁੰਚਣ ’ਤੇ ਕੁੜੀ ਨੇ ਆਪਣੀ ਮਾਂ ਨੂੰ ਸਾਰੀ ਘਟਨਾ ਸਬੰਧੀ ਦੱਸਿਆ। ਮਾਂ ਨੇ ਅੱਗੋਂ ਪੁਲਸ ਕੋਲ ਰਿਪੋਰਟ ਦਰਜ ਕਰਵਾਈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News