'ਮਰਦ ਕੋ ਦਰਦ ਨਹੀਂ ਹੋਤਾ' ਬਨਾਮ 'ਕੇਸਰੀ'

2/22/2019 4:19:34 PM

ਜਲੰਧਰ(ਬਿਊਰੋ)— ਅਭਿਮਨਿਊ ਦਸਾਨੀ ਵਿਸ਼ਵ ਪੱਧਰ 'ਤੇ ਸ਼ਲਾਘਾ ਪ੍ਰਾਪਤ ਕਰ ਚੁੱਕੀ ਫਿਲਮ 'ਮਰਦ ਕੋ ਦਰਦ ਨਹੀਂ ਹੋਤਾ' ਦੇ ਨਾਲ ਬਾਲੀਵੁੱਡ 'ਚ ਆਪਣੀ ਸ਼ੁਰੂਆਤ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਹਾਲ ਹੀ 'ਚ ਅਭਿਮਨਿਊ ਨੇ ਅਕਸ਼ੈ ਕੁਮਾਰ ਦੀ 'ਕੇਸਰੀ' 'ਤੇ ਮਜ਼ੇਦਾਰ ਟਿੱਪਣੀ ਕੀਤੀ ਹੈ ਕਿਉਂਕਿ ਦੋਵਾਂ ਫਿਲਮਾਂ ਦਾ ਟਰੇਲਰ ਇਕ ਹੀ ਦਿਨ ਰਿਲੀਜ਼ ਹੋਇਆ ਹੈ। ਬੀਤੇ ਦਿਨ ਰਿਲੀਜ਼ ਹੋਏ 'ਕੇਸਰੀ' ਦੇ ਟਰੇਲਰ ਨੂੰ ਅਭਿਮਨਿਊ ਦਸਾਨੀ ਦੁਆਰਾ ਸ਼ਲਾਘਾ ਪ੍ਰਾਪਤ ਹੋਈ ਹੈ ਜਿੱਥੇ ਉਹ ਇਸ ਤਰ੍ਹਾਂ ਦੀ ਫਿਲਮ ਪੇਸ਼ ਕਰਨ ਲਈ ਨਿਰਮਾਤਾਵਾਂ ਦੀ ਪ੍ਰਸ਼ੰਸਾ ਕਰਦੇ ਹੋਏ ਨਜ਼ਰ ਆਏ।
PunjabKesari
ਇਕ ਹੋਰ ਪੋਸਟ 'ਚ ਅਭਿਮਨਿਊ ਨੇ 'ਕੇਸਰੀ' ਦੇ ਟਰੇਲਰ ਨਾਲ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਉਹ ਖੁਦ ਦੀ ਇਕ ਫਿਲਮ ਨਾਲ ਟਿੱਪਣੀ ਕਰਦੇ ਹੋਏ ਨਜ਼ਰ ਆਏ। ਜਿੱਥੇ ਨਵੋਦਿਤ ਕਲਾਕਾਰ ਫਿਲਮ 'ਕੇਸਰੀ' ਨਾਲ ਬਾਕਸ ਆਫਿਸ 'ਤੇ ਸਾਹਮਣਾ ਕਰਨ ਲਈ ਤਿਆਰ ਹੈ। ਅਜਿਹੇ 'ਚ ਅਭਿਮਨਿਊ ਦਸਾਨੀ 'ਕੇਸਰੀ' ਦੇਖਣ ਲਈ ਬੇਹੱਦ ਉਤਸ਼ਾਹਿਤ ਹਨ। ਅਕਸ਼ੈ ਕੁਮਾਰ ਨੂੰ ਵੀ ਅਭਿਮਨਿਊ ਦੁਆਰਾ ਕੀਤਾ ਗਿਆ ਟਵੀਟ ਪਸੰਦ ਆਇਆ, ਜਿਸ ਤੋਂ ਬਾਅਦ ਦੋਵਾਂ ਵਿਚਕਾਰ ਇਕ ਬਰੋਮਾਂਸ ਦੀ ਝਲਕ ਦੇਖਣ ਨੂੰ ਮਿਲੀ।
PunjabKesari
'ਫਿਲਮ ਮਰਦ ਕੋ ਦਰਦ ਨਹੀਂ ਹੋਤਾ' ਟੀ.ਆਈ. ਐੱਫ. ਐੱਫ. 'ਚ ਮਿਡਨਾਈਟ ਮੈਡਨੇਸ ਐਵਾਰਡ ਜਿੱਤ ਚੁੱਕੀ ਹੈ। ਇਹ ਫਿਲਮ ਇਕ ਅਜਿਹੇ ਸ਼ਖਸ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਸ ਨੂੰ ਕਿਸੇ ਤਰ੍ਹਾਂ ਦਾ ਵੀ ਦਰਦ ਮਹਿਸੂਸ ਨਹੀਂ ਹੁੰਦਾ ਅਤੇ ਫਿਲਮ ਦਾ ਟਾਇਟਲ ਵੀ ਉਸੇ 'ਤੇ ਆਧਾਰਿਤ ਹੈ। ਫਿਲਮ ਦਾ ਅੰਗਰੇਜ਼ੀ ਸਿਰਲੇਖ ਹੈ 'ਦਿ ਮੈਨ ਹੂ ਫੀਲਸ ਨੋ ਪੇਨ'। ਇਹ ਫਿਲਮ 21 ਮਾਰਚ 2019 ਨੂੰ ਰਿਲੀਜ਼ ਹੋਣ ਲਈ ਤਿਆਰ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News