ਵਸਨ ਬਾਲਾ ਲਈ ਸੋਨੇ ''ਤੇ ਸੁਹਾਗਾ, TIFF ''ਚ ਹੋਵੇਗਾ ''ਮਰਦ ਕੋ ਦਰਦ ਨਹੀਂ ਹੋਤਾ'' ਦਾ ਪ੍ਰੀਮੀਅਰ

9/2/2018 2:57:36 PM

ਮੁੰਬਈ(ਬਿਊਰੋ)— ਅਮਰੀਕਾ 'ਚ 2018 ਐਡੀਸ਼ਨ ਦਾ 'ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ' ਹੋਣ ਜਾ ਰਿਹਾ ਹੈ, ਜਿਸ 'ਚ ਭਾਰਤੀ (ਬਾਲੀਵੁੱਡ) ਫਿਲਮਾਂ ਦਾ ਮਸਲਾ ਜ਼ਿਆਦਾ ਦੇਖਣ ਨੂੰ ਮਿਲੇਗਾ। ਇਹ ਨੋਰਥ ਅਮਰੀਕਾ ਦਾ ਸਭ ਤੋਂ ਵੱਡਾ ਫਿਲਮ ਫੈਸਟੀਵਲ ਹੈ, ਜੋ ਵਿਸ਼ਵ ਪੱਧਰ 'ਤੇ ਕਾਫੀ ਪ੍ਰਸਿੱਧ ਹੈ। ਦੱਸ ਦੇਈਏ ਕਿ 'ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ' 1976 ਤੋਂ ਚੱਲਦਾ ਆ ਰਿਹਾ ਹੈ, ਜਿਸ 'ਚ ਕਈ ਦਹਾਕਿਆਂ ਤੋਂ ਭਾਰਤੀ ਫਿਲਮਾਂ ਦਿਖਾਈਆਂ ਜਾ ਰਹੀਆਂ ਹਨ। ਇਸ ਸਾਲ 'ਮਿਡਨਾਈਟ ਮੈਡਨੇਸ' 'ਚ 'ਮਰਦ ਕੋ ਦਰਦ ਨਹੀਂ ਹੋਤਾ' ਦਿਖਾਈ ਜਾ ਰਹੀ ਹੈ। ਇਹ ਪਹਿਲੀ ਭਾਰਤੀ ਫਿਲਮ ਹੈ, ਜੋ 'ਮਿਡਨਾਈਟ ਮੈਡਨੇਸ' ਸ਼੍ਰੇਣੀ 'ਚ ਪ੍ਰਸਾਰਿਤ ਹੋਵੇਗੀ। ਇਹ ਇਕ ਅਜਿਹੇ ਵਿਅਕਤੀ ਦੀ ਕਹਾਣੀ ਹੈ ਕਿ, ਜਿਸ ਨੂੰ ਬਿਲਕੁਲ ਦਰਦ ਨਹੀਂ ਹੁੰਦਾ। ਆਰ. ਐੱਸ. ਵੀ. ਪੀ. ਫਿਲਮਸ ਦੀ ਇਸ ਪਰਿਯੋਜਨਾ ਦਾ ਨਿਰਦੇਸ਼ਨ ਵਸਨ ਬਾਲਾ ਨੇ ਕੀਤਾ ਹੈ। ਵਸਨ ਬਾਲਾ ਨੇ ਕਿਹਾ, ''ਮੈਨੂੰ ਅਤੇ ਮੇਰੀ ਟੀਮ ਲਈ ਇਹ ਬਹੁਤ ਸਨਮਾਨ ਦੀ ਗੱਲ ਹੈ ਕਿ ਫਿਲਮ ਦਾ ਪ੍ਰੀਮੀਅਰ ਕੀਤਾ ਜਾ ਰਿਹਾ ਹੈ। ਮੇਰੇ ਲਈ ਇਹ ਸੋਨੇ 'ਤੇ ਸੁਹਾਗਾ ਹੋਣ ਵਾਲੀ ਗੱਲ ਹੈ। 
ਦੱਸਣਯੋਗ ਹੈ ਕਿ 'ਮੈਂਨੇ ਪਿਆਰ ਕਿਆ' ਦੀ ਅਦਾਕਾਰਾ ਭਾਗਿਆਸ਼੍ਰੀ ਅਤੇ ਰਾਧਿਕਾ ਮਦਾਨ ਦੇ ਬੇਟੇ ਅਭਿਮਨੂ ਦਾਸਾਨੀ ਮੁੱਖ ਭੂਮਿਕਾ 'ਚ ਹਨ। ਦੱਸ ਦੇਈਏ ਕਿ 'ਮਰਦ ਕੋ ਦਰਦ ਨਹੀਂ ਹੋਤਾ' ਇਕ ਰੋਮਾਂਟਿਕ ਫਿਲਮ, ਜੋ ਰੌਨੀ ਸਕਰੂਵਾਲਾ ਦੇ ਪ੍ਰੋਡਕਸ਼ਨ 'ਚ ਬਣ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News