ਫਿਲਮ ''ਮਰਦ ਕੋ ਦਰਦ...'' ਨੂੰ MAMI ''ਚ ਮਿਲ ਰਹੀਆਂ ਖੂਬ ਤਾਰੀਫਾਂ

10/29/2018 7:03:19 PM

ਮੁੰਬਈ (ਬਿਊਰੋ)— ਜਿਓ MAMI ਮੁੰਬਈ ਫਿਲਮ ਸਮਾਰੋਹ 'ਚ ਰਾਧਿਕਾ ਮਦਾਨ ਅਤੇ ਅਭਿਮਨਿਊ ਦਸਾਨੀ ਦੀ ਫਿਲਮ 'ਮਦਰ ਕੋ ਦਰਦ ਨਹੀਂ ਹੋਤਾ' ਦਾ ਸ਼ੁੱਕਰਵਾਰ ਰਾਤ ਭਾਰਤੀ ਪ੍ਰੀਮੀਅਰ ਰੱਖਿਆ ਗਿਆ। ਇਸ ਫਿਲਮ ਨੂੰ ਪ੍ਰਸ਼ੰਸਕਾਂ ਵਲੋਂ ਖੂਬ ਤਾਰੀਫਾਂ ਮਿਲ ਰਹੀਆਂ ਹਨ। ਇਸ ਤੋਂ ਪਹਿਲਾਂ ਐਕਸ਼ਨ ਕਾਮੇਡੀ ਫਿਲਮ ਨੇ ਟੋਰਾਂਟੋ ਅੰਤਰ ਰਾਸ਼ਟਰੀ ਫਿਲਮ ਸਮਾਰੋਹ 'ਚ ਮਿਡਨਾਈਟ ਮੇਡਨੇਸ ਵਰਗ 'ਚ ਪੀਪਲਜ਼ ਚਵਾਈਸ ਪੁਰਸਕਾਰ ਜਿੱਤਿਆ।

PunjabKesari

ਫਿਲਮ ਦੇ ਨਿਰਮਾਤਾ ਵਾਸਨ ਬਾਲਾ ਨੇ ਕਿਹਾ ਕਿ ਉਹ ਹਮੇਸ਼ਾ ਤੋਂ ਕਰਾਟੇ ਅਤੇ ਮਾਰਸ਼ਲ ਆਰਟ ਬਾਰੇ 'ਚ ਫਿਲਮ ਬਣਾਉਣਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਇਹ ਫਿਲਮ ਹਕੀਕਤ ਦੇ ਬੇਹੱਦ ਕਰੀਬ ਹੈ ਅਤੇ ਇਸ 'ਚ ਇਕ ਅਜਿਹਾ ਕਿਰਦਾਰ ਹੈ ਜੋ ਉਸ ਦੀ ਜ਼ਿੰਦਗੀ ਨਾਲ ਬੇਹੱਦ ਮਿਲਦਾ ਜੁਲਦਾ ਹੈ। ਸਾਨੂੰ ਸਭ ਨੂੰ ਕਦੇ ਨਾ ਕਦੇ ਸਕੂਲ 'ਚ ਕੁੱਟ ਜ਼ਰੂਰ ਪੈਂਦੀ ਹੈ ਜਿਸ ਤੋਂ ਬਾਅਦ ਅਸੀਂ ਬਦਲਾ ਲੈਣ ਦੀ ਯੋਜਨਾ ਬਣਾਉਂਦੇ ਹਾਂ। ਇਸ ਤੋਂ ਬਾਅਦ ਕਰਾਟੇ ਸਿੱਖਦੇ ਹਾਂ ਪਰ ਕਰਦੇ ਕੁਝ ਨਹੀਂ ਹਾਂ।

PunjabKesari

ਦੱਸਣਯੋਗ ਹੈ ਕਿ ਇਸ ਫਿਲਮ 'ਚ ਅਭਿਮਨਿਊ ਅਤੇ ਰਾਧਿਕਾ ਮਦਾਨ ਤੋਂ ਇਲਾਵ ਗੁਲਸ਼ਨ ਦੈਵਯਾ, ਮਹੇਸ਼ ਮਾਜ਼ੇਰਕਰ ਅਤੇ ਜਿਮਿਤ ਤ੍ਰਿਵੇਦੀ ਮੁੱਖ ਭੂਮਿਕਾ 'ਚ ਹਨ। ਉੱਥੇ ਹੀ ਇਸ ਬਾਰੇ 'ਚ ਰਾਧਿਕਾ ਮਦਾਨ ਨੇ ਇਕ ਦਿਲਚਸਪ ਜਾਣਕਾਰੀ ਦਿੱਤੀ। ਰਾਧਿਕਾ ਨੇ ਦੱਸਿਆ ਕਿ ਫਿਲਮ 'ਚ ਉਸ ਨੂੰ ਕਲਾਈਮੈਕਸ ਲਈ 12 ਘੰਟੇ ਤੋਂ ਜ਼ਿਆਦਾ ਸ਼ੂਟ ਕੀਤਾ ਜਿਸ 'ਚ ਸਿਰਫ 20 ਮਿੰਟ ਦਾ ਬ੍ਰੇਕ ਲਿਆ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News