ਫਿਲਮ ‘ਮਰਦਾਨੀ 2’ ਦਾ ਦਮਦਾਰ ਟੀਜ਼ਰ ਆਇਆ ਸਾਹਮਣੇ

10/1/2019 11:24:15 AM

ਮੁੰਬਈ(ਬਿਊਰੋ)- ਪਿਛਲੇ ਕਾਫੀ ਸਮੇਂ ਤੋਂ ਫਿਲਮਾਂ ਤੋਂ ਦੂਰ ਰਹੀ ਰਾਣੀ ਮੁਖਰਜੀ ਜਲਦ ਹੀ ਵਾਪਸੀ ਨੂੰ ਤਿਆਰ ਹੈ। ਉਨ੍ਹਾਂ ਦੀ ਫਿਲਮ ‘ਮਰਦਾਨੀ 2’ ਇਸ ਸਾਲ 13 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ‘ਮਰਦਾਨੀ 2’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਕ ਵਾਰ ਫਿਰ ਰਾਣੀ ਐਕਸ਼ਨ ਅਵਤਾਰ ’ਚ ਦਿਖਾਈ ਦੇ ਰਹੀ ਹੈ। ਫਿਲਮ ਦੇ ਛੋਟੇ ਜਿਹੇ ਟੀਜ਼ਰ ’ਚ ਰਾਣੀ ਕਈ ਪੁਲਸਵਾਲਿਆਂ ਨਾਲ ਰੇਡ ਮਾਰਦੀ ਦਿਖਾਈ ਦੇ ਰਹੀ ਹੈ। ਇਸ ਟੀਜ਼ਰ ਦੀ ਸਭ ਤੋਂ ਖਾਸ ਗੱਲ ਰਾਣੀ ਦਾ ਇਕ ਡਾਇਲੌਗ ਹੈ। ਰਾਣੀ ਟੀਜ਼ਰ ’ਚ ਬੋਲ ਰਹੀ ਹੈ... ‘ਹੁਣ ਤੂੰ ਕਿਸੇ ਲੜਕੀ ਨੂੰ ਹੱਥ ਲਗਾ ਕੇ ਦਿਖਾ, ਤੈਨੂੰ ਇੰਨਾ ਮਾਰਾਂਗੀ ਕਿ ਤੇਰੀ ਚਮੜੀ ਤੋਂ ਤੇਰੀ ਉਮਰ ਦਾ ਪਤਾ ਨਹੀਂ ਲੱਗੇਗਾ।’

ਦੱਸਣਯੋਗ ਹੈ ਕਿ ‘ਮਰਦਾਨੀ 2’ ਫਿਲਮ ’ਚ ਰਾਣੀ ਪੁਲਸ ਦੇ ਕਿਰਦਾਰ ’ਚ ਨਜ਼ਰ ਆਵੇਗੀ। ਆਪਣੀ ਪਹਿਲੀ ਫਿਲਮ ‘ਮਰਦਾਨੀ’ ਦੀ ਤਰ੍ਰਾ ਰਾਣੀ ਇਸ ਫਿਲਮ ’ਚ ਵੀ ਐਕਸ਼ਨ ਤੇ ਸਟੰਟ ਸੀਨ ਕਰਦੀ ਨਜ਼ਰ ਆਵੇਗੀ। ਫਿਲਮ ਸੋਸ਼ਲ ਮੁੱਦੇ ’ਤੇ ਆਧਾਰਿਤ ਹੋਵੇਗੀ। ਇਸ ਫਿਲਮ ਦੇ ਪ੍ਰੋਡਿਊਸਰ ਆਦਿੱਤਿਆ ਚੋਪੜਾ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News